ਮਜਾਰੀ/ਸਾਹਿਬਾ, 4 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਬਲਾਕ ਸੰਮਤੀ ਜ਼ੋਨ ਬਕਾਪੁਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਜੇਤੂ ਰਹੀ ਉਮੀਦਵਾਰ ਬੀਬੀ ਸੰਤੋਸ਼ ਰਾਣੀ ਪਤਨੀ ਗੁਰਦੀਪ ਸਿੰਘ ਮੰਡੇਰ ਵਲੋਂ ਜਿੱਤ ਦੀ ਖੁਸ਼ੀ ਵਿਚ ਗੁਰਦਆਰਾ ਸਿੰਘ ਸਭਾ ਬਕਾਪੁਰ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਢਾਡੀ ਜਸਦੀਪ ਸਿੰਘ ਨਾਗਰਾ ਦੇ ਜਥੇ ਵਲੋਂ ਸੰਗਤਾਂ ਨੂੰ ਗੁਰਇਤਹਾਸ ਨਾਲ ਜੋੜਿਆ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਨੇ ਨਵੇਂ ਚੁਣੇ ਮੈਂਬਰਾਂ ਬੀਬੀ ਸੰਤੋਸ਼ ਰਾਣੀ ਜ਼ੋਨ ਬਕਾਪੁਰ, ਗੁਰਦੀਪ ਸਿੰਘ ਜ਼ੋਨ ਭਾਰਾਪੁਰ ਅਤੇ ਅਵਤਾਰ ਸਿੰਘ ਘਮੌਰ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਮਜਬੂਤੀ ਨਾਲ ਅੱਗੇ ਵੱਧ ਰਿਹਾ ਹੈ | ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ | ਇਸ ਮੌਕੇ ਜਥੇ. ਗੁਰਬਖਸ਼ ਸਿੰਘ ਖਾਲਸਾ, ਅਰੁਣ ਕੇਤਲੀ ਜ਼ਿਲ੍ਹਾ ਅਰਜਰਬਰ, ਅਸ਼ੋਕ ਨਾਨੋਵਾਲ, ਗੁਰਦੀਪ ਸਿੰਘ ਮੰਡੇਰ, ਹਨੀ ਟਾੌਸਾ, ਹਰਨੇਕ ਸਿੰਘ ਥਿਆੜਾ, ਬਹਾਦਰ ਸਿੰਘ ਬੂਥਗੜ੍ਹ, ਅਜਮੇਰ ਸਿੰਘ ਭਾਰਾਪੁਰ, ਗੁਰਨਾਮ ਸਿੰਘ ਜੈਨਪੁਰ, ਜੋਗਿੰਦਰ ਸਿੰਘ ਅਟਵਾਲ, ਰਮਨ ਨੰਦ ਲਾਲ, ਅਸ਼ੋਕ ਬਜਾੜ, ਨਿਰਮੈਲ ਸਿੰਘ ਥਾਂਦੀ, ਭੁਪਿੰਦਰ ਸਿੰਘ ਨਾਗਰਾ, ਕਰਨੈਲ ਸਿੰਘ, ਬੀਬੀ ਜਸਵੀਰ ਕੌਰ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਪੱਪੂ, ਪ੍ਰਸ਼ੋਤਮ ਲਾਲ, ਗੁਰਨਾਮ ਥੋਪੀਆ, ਅਜੀਤ ਸਿੰਘ ਨੰਬਰਦਾਰ, ਕਾਮਰੇਡ ਅਮਰੀਕ ਸਿੰਘ, ਅਜੀਤ ਸਿੰਘ, ਹਰਨੇਕ ਸਿੰਘ, ਜੈਲ ਚੰਦ, ਗੁਲਜਾਰਾ ਰਾਮ, ਸਰਪੰਚ ਬਲਜਿੰਦਰ ਕੌਰ, ਬਲਜੀਤ ਕੌਰ, ਪਰਵਿੰਦਰ ਕੌਰ, ਸੁਰਜੀਤ ਕੌਰ, ਮਦਨ ਲਾਲ ਸਾਰੇ ਪੰਚ, ਸੁਖਦੇਵ ਸਿੰਘ, ਬਲਵੰਤ ਸਿੰਘ, ਭਜਨ ਸਿੰਘ, ਡਾ. ਯਸ਼ਪਾਲ ਬੂਥਗੜ੍ਹ ਆਦਿ ਹਾਜ਼ਰ ਸਨ |