15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਚੋਰਾਂ ਦੇ ਹੌਸਲੇ ਬੁਲੰਦ

Ad Position 21
No active advertisement
ਅਜੀਤ ਡੈਸਕ 05-01-2026
ਮਜਾਰੀ/ਸਾਹਿਬਾ, 4 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਕਸਬਾ ਮਜਾਰੀ ਵਿਖੇ ਪਹਿਲੀ ਰਾਤ ਸੁਨਿਆਰੇ ਦੀ ਦੁਕਾਂਨ 'ਤੇ ਚੋਰੀ ਕਰਨ ਤੋਂ ਬਾਅਦ ਚੋਰਾਂ ਵਲੋਂ ਦੂਸਰੀ ਰਾਤ ਇੱਕ ਮੁਬਾਇਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ | ਦੁਕਾਨ ਦੇ ਮਾਲਕ ਲਖਵੀਰ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਸਿੰਬਲ ਮਜਾਰਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ 'ਤੇ ਆਇਆ ਤਾਂ ਦੁਕਾਨ ਦੀਆਂ ਬਾਹਰਲੀਆਂ ਲਾਈਟਾਂ ਟੁੱਟ ਕੇ ਥੱਲੇ ਨੂੰ ਲਮਕ ਰਹੀਆਂ ਸਨ | ਇੱਕ ਪਾਸੇ ਤੋਂ ਬੋਰਡ ਵੀ ਤੋੜਿਆ ਹੋਇਆ ਸੀ ਤੇ ਸ਼ਟਰ ਦਾ ਸੈਂਟਰ ਲੋਕ ਥੱਲੇ ਤੋਂ ਕਿਸੇ ਰਾੜ ਨਾਲ ਉੱਪਰ ਨੂੰ ਕੱਢਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਇੰਜਾਮ ਦੇਣ ਤੋਂ ਪਹਿਲਾਂ ਸਾਹਮਣੇ ਲੱਗੇ ਟਰਾਂਸਫਾਰਮ ਦੇ ਤਿੰਨੇ ਫਿਊਜ ਵੀ ਉਡਾਏ ਗਏ | ਉਨਾਂ ਦੱਸਿਆ ਕਿ ਉਸ ਵੇਲੇ ਜਾਂ ਤਾਂ ਕੋਈ ਆ ਗਿਆ, ਜਿਸ ਕਰਕੇ ਚੋਰ ਵਿਚਾਲੇ ਹੀ ਭੱਜ ਗਏ ਤੇ ਚੋਰੀ ਹੋਣ ਤੋਂ ਬਚਾਅ ਹੋ ਗਿਆ | ਕਸਬਾ ਮਜਾਰੀ ਦੇ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਕਰਦੇ 2 ਨੌਜਵਾਨ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਖੰਡੂਪੁਰ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
Ad Position 24