ਸੜੋਆ, 4 ਜਨਵਰੀ (ਹਰਮੇਲ ਸਹੂੰਗੜਾ)-ਐਸ.ਐਚ.ਓ ਪੋਜੇਵਾਲ ਰਾਜ ਪਰਮਿੰਦਰ ਕੌਰ ਨੇ ਦੱਸਿਆ ਕਿ ਬਰਾਏ ਗਸਤ, ਚੈਕਿੰਗ ਸੱਕੀ ਪੁਰਸ਼ਾਂ ਤੇ ਸ਼ੱਕੀ ਵਹੀਕਲਾਂ ਦੀ, ਪੁਲਿਸ ਪਾਰਟੀ ਥਾਣਾ ਪੋਜੇਵਾਲ ਤੋਂ ਹੁੰਦੇ ਹੋਏ ਪਿੰਡ ਸੜੋਆ ਵੱਲ ਨੂੰ ਜਾ ਰਹੀ ਸੀ | ਜਦੋਂ ਪੁਲਿਸ ਦੀ ਗੱਡੀ ਕੱਚੇ ਰਸਤਾ ਇੱਟਾਂ ਦੇ ਭੱਠੇ ਕੋਲ ਗਈ ਤਾਂ ਥੋੜਾ ਪਿੱਛੇ ਦੋ ਨੌਜਵਾਨ ਇੱਟਾਂ ਦੇ ਭੱਠੇ ਵੱਲ ਨੂੰ ਜਾਂਦੇ ਦਿਖਾਈ ਦਿੱਤੇ, ਅੱਗੇ ਉਹ ਕੱਚੇ ਰਸਤੇ ਦੀ ਸਾਈਡ ਨਿਮੇ ਦੇ ਦੱਰਖਤ ਥੱਲੇ ਝਾੜੀਆਂ ਵਿੱਚ ਬੈਠ ਕੇ ਸਿਲਵਰ ਦੇ ਪੇਪਰ ਦੀ ਪੰਨੀ ਹੇਠ ਲੈਟਰ ਜਲਾ ਕੇ ਨਸ਼ਾ ਕਰਦੇ ਦਿਖਾਈ ਦਿੱਤੇ | ਪੁਲਿਸ ਪਾਰਟੀ ਨੂੰ ਦੇਖ ਕੇ ਪੇਪਰ ਦੀ ਪੰਨੀ, ਲਾਈਟਰ ਅਤੇ 10 ਰੁਪਏ ਦਾ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਏ.ਐਸ.ਆਈ ਗਗਨਦੀਪ ਸਿੰਘ ਨੇ ਸਾਥੀ ਕਰਮਚਾਰੀ ਦੀ ਮਦਦ ਨਾਲ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ, ਉਨ੍ਹਾਂ ਨੇ ਆਪਣਾ ਨਾਮ ਰੋਹਿਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਾਰੋਵਾਲ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜਸਪਾਲ ਸਿੰਘ ਪੁੱਤਰ ਰਿੰਕੂ ਵਾਸੀ ਜੋੜਿਆਂ ਮਹੱਲਾ ਵਾਰਡ ਨੰਬਰ 1 ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਹੈ ਤੇ ਉਨ੍ਹਾਂ ਕੋਲੋ ਹੈਰੋਇਨ ਬਰਾਮਦ ਕੀਤੀ ਗਈ |