15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਵਲੋਂ ਨਵਾਂ ਸਾਲ ਖੁਸ਼ਆਮਦੀਦ ਸਮਾਗਮ

Ad Position 21
No active advertisement
ਅਜੀਤ ਡੈਸਕ 05-01-2026
ਬੰਗਾ, 4 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਪੇਂਡੂ ਮਾਹੌਲ 'ਚ ਗੈਰ ਰਸਮੀ ਤੌਰ 'ਤੇ ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਨੰਬਰਦਾਰ ਅਜਾਇਬ ਸਿੰਘ ਕਲੇਰਾਂ ਦੇ ਖੂਹ 'ਤੇ ਕਾਵਿ ਮਹਿਫਲ ਕਰਾਈ ਗਈ | ਇਲਾਕੇ ਦੀ ਸਾਹਿਤਿਕ ਫਿਜ਼ਾ ਦੇ ਰੂਹੇ ਰਵਾਂ ਉੱਘੇ ਕਾਲਮ ਨਵੀਸ, ਗੀਤਕਾਰ, ਵਾਰਤਾਕਾਰ ਐਸ. ਅਸ਼ੋਕ ਭੌਰਾ ਦੀ ਹਾਜ਼ਰੀ ਨੇ ਇਸ ਮਹਿਫਿਲ ਨੂੰ ਦਿਲਕਸ਼ ਬਣਾਇਆ | ਉਨਾਂ ਨੇ ਕੁਲਦੀਪ ਮਾਣਕ, ਅਮਰ ਸਿੰਘ ਚਮਕੀਲਾ ਅਤੇ ਮੁਹੰਮਦ ਸਦੀਕ ਨਾਲ ਸੰਬੰਧਿਤ ਬਹੁਤ ਸਾਰੀਆਂ ਯਾਦਾਂ ਆਪਣੇ ਦਿਲਚਪਸ ਅੰਦਾਜ਼ ਵਿਚ ਸਾਂਝੀਆਂ ਕੀਤੀਆਂ | ਇਸ ਮੌਕੇ ਹਲਕਾ ਬੰਗਾ ਤੋਂ ਐਮ.ਐਲ.ਏ ਡਾ. ਸੁਖਵਿੰਦਰ ਸੁੱਖੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਹਣ ਲਾਲ ਢੰਡਾ ਦੀ ਹਾਜ਼ਰੀ ਨੇ ਇਸ ਮਹਿਫਿਲ ਨੂੰ ਚਾਰ ਚੰਨ ਲਾ ਦਿੱਤੇ | ਡਾ. ਸੁਖਵਿੰਦਰ ਸੁੱਖੀ ਨੇ ਆਪਣੇ ਦਿਲ ਦੇ ਭਾਵ ਮੌਜੂਦ ਸਾਹਿਤਕਾਰਾਂ ਨਾਲ ਸਾਂਝੇ ਕੀਤੇ | ਇਸ ਮੌਕੇ ਪ੍ਰਸਿੱਧ ਨਾਟਕਕਾਰ ਅਤੇ ਕਵੀ ਜਸਵੰਤ ਖਟਕੜ ਨੇ ਅਕਾਲ ਤਖਤ ਦੀ ਵਾਰ ਅਤੇ ਹੋਰ ਰਚਨਾਵਾਂ ਸੁਣਾ ਕੇ ਮਹਿਫਲ ਨੂੰ ਮਘਾਈ ਰੱਖਿਆ | ਉੱਘੇ ਕਵੀ ਦੀਪ ਕਲੇਰ ਨੇ 'ਕਿਉਂ ਕੁੜੀਆਂ ਦਾ ਘਰ ਨਹੀਂ ਕੋਈ' ਕਵਿਤਾ ਰਾਹੀਂ ਸਾਡੇ ਸਮਾਜਕ ਪ੍ਰਬੰਧ 'ਤੇ ਜ਼ੋਰਦਾਰ ਕਟਾਕਸ਼ ਕੀਤੇ | ਪੰਜਾਬ ਭਰ ਦੀਆਂ ਕਾਵਿਕ ਸੱਥਾਂ ਵਿਚ ਆਪਣੀ ਵਿਲੱਖਣ ਸ਼ੈਲੀ ਲਈ ਜਾਣੇ ਜਾਂਦੇ ਨੌਜਵਾਨ ਸ਼ਾਇਰ ਅਤੇ ਸਰਪੰਚ ਤਲਵਿੰਦਰ ਸ਼ੇਰਗਿੱਲ ਨੇ ਸਿਸਟਮ 'ਤੇ ਕਟਾਕਸ਼ ਕਰਦੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਸੋਚਣ ਲਈ ਮਜ਼ਬੂਰ ਕੀਤਾ | 'ਮੈਂ ਕਾਂਸ਼ੀ ਰਾਮ ਬੋਲਦਾ ਹਾਂ' ਨਾਮਕ ਪ੍ਰਸਿੱਧ ਪੁਸਤਕ ਦੇ ਰਚੇਤਾ ਪੰਮੀ ਲਾਲੋਂ ਮਜਾਰਾ ਨੇ ਪੰਜਾਬ ਵਿੱਚ ਗੈਂਗਸਟਰਵਾਦ ਅਤੇ ਹੋਰ ਅਲਾਮਤਾਂ ਦੇ ਵੱਧ ਰਹੇ ਪ੍ਰਕੋਪ ਨੂੰ ਆਪਣੀ ਕਲਮ ਰਾਹੀਂ ਪੇਸ਼ ਕੀਤਾ | ਫਿਲਮ ਦੀ ਦੁਨੀਆਂ ਦੇ ਵਿੱਚ ਗੀਤ ਲਿਖ ਕੇ ਇਲਾਕੇ ਦਾ ਨਾਂ ਚਮਕਾਉਣ ਵਾਲੇ ਪ੍ਰਸਿੱਧ ਗੀਤਕਾਰ ਸੁਰਿੰਦਰ ਸਾਧਪੁਰੀ ਨੇ ਆਪਣਾ ਗੀਤ ਅੱਖਰ ਸੁਣਾ ਕੇ ਮੇਲਾ ਲੁੱਟਿਆ | ਨੰਬਰਦਾਰ ਅਜਾਇਬ ਸਿੰਘ ਦੇ ਸਪੁੱਤਰ ਜਗਜੀਤ ਸਿੰਘ ਨੇ ਸ਼ਿਵ ਕੁਮਾਰ ਦੀਆਂ ਲਿਖੀਆਂ ਦਰਦ ਭਰੀਆਂ ਰਚਨਾਵਾਂ ਸੁਣਾ ਕੇ ਮਹਿਫਿਲ ਦੇ ਰੰਗ ਨੂੰ ਸਿਖਰ 'ਤੇ ਪੁਚਾਇਆ | ਸਮਾਗਮ ਦੇ ਅੰਤ ਵਿੱਚ ਸਭਾ ਦੇ ਪ੍ਰਧਾਨ ਮੋਹਣ ਬੀਕਾ ਅਤੇ ਅਜਾਇਬ ਸਿੰਘ ਨੰਬਰਦਾਰ ਨੇ ਸਭ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਹਰਮੰਦਰ ਸਿੰਘ ਅਹੂਜਾ ਨਹੀਂ ਰਹੇ ਅਗਲੀ ਖ਼ਬਰ ਨਸ਼ੇ ਕਰਦੇ 2 ਨੌਜਵਾਨ ਹੈਰੋਇਨ ਸਮੇਤ ਕਾਬੂ
Ad Position 24