15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪ੍ਰੋ. ਹਰਮੰਦਰ ਸਿੰਘ ਅਹੂਜਾ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 05-01-2026
ਪ੍ਰੋ. ਹਰਮੰਦਰ ਸਿੰਘ ਆਹੂਜਾ


ਬੰਗਾ, 4 ਜਨਵਰੀ (ਧਰਮਵੀਰ ਪਾਲ)-ਸਿੱਖ ਨੈਸ਼ਨਲ ਕਾਲਜ ਦੇ ਸਾਬਕਾ ਵਾਈਸ ਪਿ੍ੰਸੀਪਲ ਪ੍ਰੋ. ਹਰਮੰਦਰ ਸਿੰਘ ਅਹੂਜਾ ਵਾਸੀ ਅਦਰਸ਼ ਨਗਰ ਬੰਗਾ ਦੀ ਪਿਛਲੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ, ਉਹ 83 ਸਾਲਾਂ ਦੇ ਸਨ | ਉਹ ਆਪਣੇ ਪਿੱਛੇ ਦੋ ਬੇਟੀਆਂ ਰਿਸ਼ਤੇਦਾਰਾਂ, ਸਨੇਹੀਆਂ ਨੂੰ ਰੋਂਦਾ-ਕੁਰਲਾਉਂਦਾ ਹੋਇਆ ਛੱਡ ਗਏ | ਉਹਨਾਂ ਦਾ ਸਸਕਾਰ ਜਲੰਧਰ ਵਿਖੇ ਕੀਤਾ ਗਿਆ | ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਸਤਵੀਰ ਸਿੰਘ ਪੱਲੀਝਿੱਕੀ, ਚੌਧਰੀ ਮੋਹਣ ਲਾਲ ਸਾਬਕਾ ਵਿਧਾਇਕ ਬੰਗਾ, ਡਾ. ਨਰੰਜਣ ਪਾਲ, ਸੰਜੀਵ ਭਾਰਦਵਾਜ, ਨਰਿੰਦਰ ਸਿੰਘ ਰੰਧਾਵਾ, ਰਾਮ ਕਿਸ਼ਨ ਪੱਲੀਝਿੱਕੀ, ਸਤਨਾਮ ਸਿੰਘ ਲਾਦੀਆਂ, ਹਿੰਮਤ ਤੇਜਪਾਲ, ਜਸਵਿੰਦਰ ਸਿੰਘ ਮਾਨ, ਰਜਨੀਸ਼ ਮਿੱਤਲ, ਨਰੇਸ਼ ਭੱਟੀ, ਸੋਮਪਾਲ ਸਿੰਘ ਤੋਂ ਇਲਾਵਾ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਗੁਰਬਖਸ਼ ਰਾਮ ਐਸ.ਡੀ.ੳ, ਦਿਲਬਾਗ ਸਿੰਘ ਬਾਗੀ, ਸ਼ਮਿੰਦਰ ਸਿੰਘ ਗਰਚਾ ਪ੍ਰਧਾਨ, ਡਾ. ਧਰਮਜੀਤ ਸਿੰਘ ਵਾਈਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਰਣਜੀਤ ਸਿੰਘ ਕੰਦੋਲਾ, ਜੀਵਨ ਦਾਸ ਕੌਸ਼ਲ, ਰੋਟੇਰੀਅਨ ਰਾਮ ਤੀਰਥ, ਸੁੱਖਵਿੰਦਰ ਸਿੰਘ ਧਾਮੀ, ਭੂਪੇਸ਼ ਕੁਮਾਰ, ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ, ਹਰਮਨਪ੍ਰੀਤ ਸਿੰਘ ਰਾਣਾ, ਮਾਸਟਰ ਅਸ਼ੋਕ ਹੀਉਂ, ਪਰਮਜੀਤ ਸਿੰਘ, ਮਨਜਿੰਦਰ ਮੋਹਨ ਬੌਬੀ ਐਮ.ਸੀ, ਕੀਮਤੀ ਸੱਦੀ ਐਮ.ਸੀ, ਮਾਸਟਰ ਜੌਹਰ, ਸਾਬਕਾ ਪਿ੍ੰਸੀਪਲ ਜਸਪਾਲ ਕੈਂਥ, ਅਮਰਜੀਤ ਸਿੰਘ, ਰਾਜਪਾਲ ਕੈਂਥ, ਪੰਕਜ ਗੋਇਲ, ਬੂਟਾ ਸਿੰਘ ਨੰਬਰਦਾਰ, ਪਰਮਜੀਤ ਮਹਿਰਮਪੁਰੀ, ਦੀਪਕ ਘਈ, ਇੰਦਰਜੀਤ ਸਿੰਘ ਮਾਨ, ਮਾਸਟਰ ਪ੍ਰੇਮ ਸਿੰਘ ਸੂਰਾਪੁਰੀ, ਜਸਵੀਰ ਖਟਕੜ, ਗੁਰਦੀਪ ਸਿੰਘ ਸੈਣੀ, ਅਮਰਜੀਤ ਖਟਕੜ, ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ, ਅਰਜਨ ਦੇਵ ਵਰਮਾ, ਬੌਬੀ ਆਨੰਦ, ਸੰਤੋਖ ਸਿੰਘ ਥਿੰਦ ਆਦਿ ਸਨ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਸਵਿਤੱਰੀ ਬਾਈ ਫੂਲੇ ਦੇ ਜਨਮ ਦਿਨ 'ਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਵਲੋਂ ਨਵਾਂ ਸਾਲ ਖੁਸ਼ਆਮਦੀਦ ਸਮਾਗਮ
Ad Position 24