15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਸਵਿਤੱਰੀ ਬਾਈ ਫੂਲੇ ਦੇ ਜਨਮ ਦਿਨ 'ਤੇ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 05-01-2026
ਕਟਾਰੀਆਂ, 4 ਜਨਵਰੀ (ਪ੍ਰੇਮੀ ਸੰਧਵਾਂ)-ਦੇਸ਼ ਦੀ ਪਹਿਲੀ ਦਲਿਤ ਆਗੂ ਸਵਿਤੱਰੀ ਬਾਈ ਫੂੱਲੇ ਦੇ ਜਨਮ ਦਿਨ ਮੌਕੇ ਪਿੰਡ ਕੰਗਰੋੜ ਵਿਖੇ ਸਤਿਗੁਰੂ ਰਵਿਦਾਸ ਜੀ ਬੇਗਮਪੁਰਾ ਵੈੱਲਫੇਅਰ ਸੰਸਥਾ ਤੇ ਸਵਿਤੱਰੀ ਬਾਈ ਫੂੱਲੇ ਇੰਟਰਨੈਸ਼ਨਲ ਟਰਸੱਟ ਵੈੱਲਫੇਅਰ ਸੰਸਥਾ ਕੰਗਰੋੜ ਦੀ ਚੇਅਰਮੈਨ ਪਰਮਿੰਦਰ ਕੌਰ ਕੰਗਰੋੜ ਪਤਨੀ ਸਿੱਖਿਆ ਸ਼ਾਸਤਰੀ ਤੇ ਸਮਾਜ ਸੇਵੀ ਮਾਸਟਰ ਚਰਨ ਦਾਸ ਕੰਗਰੋੜ ਦੀ ਅਗਵਾਈ ਹੇਠ ਸਵਿਤੱਰੀ ਬਾਈ ਨੂੰ ਸ਼ਰਧਾਂਜਲੀ ਭੇਟ ਕੀਤੀ | ਸਮਾਜ ਸੇਵਿਕਾ ਪਰਮਿੰਦਰ ਕੌਰ ਕੰਗਰੋੜ ਤੇ ਮਾਸਟਰ ਚਰਨ ਦਾਸ ਕੰਗਰੋਡ ਨੇ ਸਵਿਤੱਰੀ ਬਾਈ ਫੂੱਲੇ ਦੀ ਤਸਵੀਰ 'ਤੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹਨਾਂ ਆਪਣੇ ਜੀਵਨ ਦਾ ਇੱਕ-ਇੱਕ ਦਿਨ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਬਤੀਤ ਕਰ ਦਿੱਤਾ | ਉਨ੍ਹਾਂ ਕਿਹਾ ਕਿ ਸਵਿਤੱਰੀ ਬਾਈ ਫੂੱਲੇ ਨੇ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਹੌਸਲਾ ਨਹੀਂ ਹਾਰਿਆ | ਇਸ ਮੌਕੇ ਮਾਸਟਰ ਚਰਨ ਦਾਸ, ਰਣਜੀਤ ਕੌਰ, ਮਨਦੀਪ ਕੌਰ, ਅਮਰਜੀਤ ਕੌਰ, ਹਰਪ੍ਰੀਤ ਕੌਰ, ਚਰਨਜੀਤ ਕੌਰ, ਨਿਰਮਲ ਕੌਰ, ਸੁਰਿੰਦਰ ਕੌਰ, ਹਰਜੋਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨਾਨਕਸਰ ਸਾਹਿਬ ਹਕੀਮਪੁਰ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਪ੍ਰੋ. ਹਰਮੰਦਰ ਸਿੰਘ ਅਹੂਜਾ ਨਹੀਂ ਰਹੇ
Ad Position 24