15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਗੁਰਦੁਆਰਾ ਨਾਨਕਸਰ ਸਾਹਿਬ ਹਕੀਮਪੁਰ ਵਿਖੇ ਪ੍ਰਕਾਸ਼ ਪੁਰਬ ਮਨਾਇਆ

Ad Position 21
No active advertisement
ਅਜੀਤ ਡੈਸਕ 05-01-2026
ਮੁਕੰਦਪੁਰ, 4 ਜਨਵਰੀ (ਅਮਰੀਕ ਸਿੰਘ ਢੀਂਡਸਾ)-ਪਹਿਲੀ, ਸੱਤਵੀਂ ਅਤੇ ਨੌਵੀਂ ਪਾਤਿਸ਼ਾਹੀਆਂ ਦੀ ਚਰਨ ਛੋਹ ਨਾਲ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜਿੰਦਾ ਸ਼ਹੀਦ ਪੰਥ ਅਕਾਲੀ ਤਰਨਾ ਦਲ ਹਰੀਆਂ ਵੇਲਾਂ, ਬੀਬੀ ਯਸ਼ਪਾਲ ਕੌਰ ਦੀ ਅਗਵਾਈ ਹੇਠ ਦਸਵੀਂ ਪਾਤਿਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਖੁੱਲ੍ਹੇ ਪੰਡਾਲ 'ਚ ਹਰ ਸਾਲ ਦੀ ਤਰ੍ਹਾਂ ਧਾਰਮਿਕ ਦੀਵਾਨ ਸਜਾਏ ਗਏ ਜਿਸ 'ਚ ਭਾਈ ਸਾਹਿਬ ਸਿੰਘ, ਗਿਆਨੀ ਕਸ਼ਮੀਰ ਸਿੰਘ ਕਾਦਰ ਦਾ ਢਾਡੀ ਜਥਾ, ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਕਲੇਰ ਕਥਾਵਾਚਕ, ਗਿਆਨੀ ਜਗਸੀਰ ਸਿੰਘ ਢਾਡੀ, ਭਾਈ ਜਸਪ੍ਰੀਤ ਸਿੰਘ ਖੁਸ਼ਦਿਲ, ਭਾਈ ਦਲਵਿੰਦਰ ਸਿੰਘ ਅੱਪਰਾ ਨੇ ਦਸਮ ਪਾਤਿਸ਼ਾਹੀ ਦੀ ਜੀਵਨੀ ਸਬੰਧੀ ਪ੍ਰਸੰਗ ਅਤੇ ਕਥਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਜਥੇਦਾਰ ਬਾਬਾ ਨਿਹਾਲ ਸਿੰਘ ਨੇ ਆਏ ਹੋਏ ਦਾਨੀ ਸੱਜਣਾਂ, ਮੁੱਖ ਮਹਿਮਾਨਾਂ ਤੇ ਕੀਰਤਨੀ ਤੇ ਢਾਡੀ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਹੋਰਾਂ ਤੋਂ ਇਲਾਵਾ ਭਾਈ ਜਬਰਜੰਗ ਸਿੰਘ, ਹਰਅਵਤਾਰ ਸਿੰਘ ਪੁਰੇਵਾਲ, ਨਵਤੇਜ ਸਿੰਘ ਸਾਬਕਾ ਸਰਪੰਚ, ਸਰਪੰਚ ਬਲਦੇਵ ਸਿੰਘ ਖਾਲਸਾ, ਦਿਨੇਸ਼ ਕੁਮਾਰ, ਸੋਨੀਆ ਪੰਚ, ਬਹਾਦਰ ਸਿੰਘ ਪੁਰੇਵਾਲ, ਸੁਰਜੀਤ ਸਿੰਘ ਬੀਸਲਾ, ਹਰਜੋਗ ਸਿੰਘ ਚਾਹਲ, ਸੁਲੱਖਣ ਸਿੰਘ, ਹਰਜਿੰਦਰ ਸਿੰਘ, ਮੱਖਣ ਸਿੰਘ ਬੱਲੋਵਾਲ, ਅਮਰੀਕ ਸਿੰਘ ਬੱਲੋਵਾਲ, ਰਜੀਵ ਸ਼ਰਮਾ, ਕਸ਼ਮੀਰ ਸਿੰਘ ਸਾਬ, ਕਰਨੈਲ ਸਿੰਘ ਬਲਵਿੰਦਰ ਬਿੰਦਰ ਹਕੀਮਪੁਰ ਤੋਂ ਇਲਾਵਾ ਹੋਰ ਵੀਂ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜ ਸਾਲਾਂ ਤੋਂ ਟੁੱਟੀ ਸੜਕ ਨਵੀਂ ਬਣ ਕੇ ਹੋਈ ਤਿਆਰ ਅਗਲੀ ਖ਼ਬਰ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਸਵਿਤੱਰੀ ਬਾਈ ਫੂਲੇ ਦੇ ਜਨਮ ਦਿਨ 'ਤੇ ਸ਼ਰਧਾਂਜਲੀ ਸਮਾਗਮ
Ad Position 24