15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪੰਜ ਸਾਲਾਂ ਤੋਂ ਟੁੱਟੀ ਸੜਕ ਨਵੀਂ ਬਣ ਕੇ ਹੋਈ ਤਿਆਰ

Ad Position 21
No active advertisement
ਅਜੀਤ ਡੈਸਕ 05-01-2026
ਸੜੋਆ, 4 ਜਨਵਰੀ (ਹਰਮੇਲ ਸਹੂੰਗੜਾ)-ਪਿਛਲੇ ਕਈ ਸਾਲਾਂ ਤੋਂ ਪਿੰਡ ਸਹੂੰਗੜਾ ਦੀ ਦੱਖਣ ਵਾਲੀ ਸਾਈਡ ਦੀ ਸੜਕ ਲੰਬੇ ਸਮੇਂ ਤੋਂ ਸੜਕ 'ਤੇ ਪਾਣੀ ਖੜ੍ਹਨ ਨਾਲ ਕਾਫੀ ਟੁੱਟੀ ਹੋਣ ਕਰਕੇ ਰਾਹਗੀਰਾਂ ਨੂੰ ਲੰਘਣ ਦੀ ਬਹੁਤ ਹੀ ਮੁਸ਼ਕਿਲ ਆ ਰਹੀ ਸੀ | ਹਲਕਾ ਵਿਧਾਇਕ ਮੈਡਮ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਅਤੇ ਸਮੁੱਚੇ ਪੰਚਾਇਤ ਵਿਭਾਗ ਵਲੋਂ ਬਹੁਤ ਵੱਡਾ ਉਪਰਾਲਾ ਕਰਕੇ 500 ਸੌ ਮੀਟਰ ਦੇ ਕਰੀਬ ਇਹ ਸੜਕ ਦਾ ਟੋਟਾ ਕੰਕਰੀਟ ਦਾ ਮਨਜ਼ੂਰ ਕਰਵਾਇਆ ਸੀ ਜਿਸ ਦੇ ਚਲਦਿਆਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਨੂੰ ਮੁਕੰਮਲ ਕਰ ਲਿਆ ਗਿਆ | ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਐਸ. ਡੀ.ਓ, ਬੀ.ਡੀ.ਪੀ.ਓ, ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਸੜਕ ਨੂੰ ਬਣਾਉਣ 'ਚ ਪੂਰਨ ਸਹਿਯੋਗ ਕੀਤਾ ਗਿਆ ਹੈ ਅਤੇ ਬਲਾਕ ਪ੍ਰਧਾਨ ਸਤਨਾਮ ਸਿੰਘ ਸੱਤੂ, ਹਰਨੇਕ ਸਿੰਘ ਖੇਲਾ, ਸੰਤੋਖ ਸਿੰਘ ਖੇਲਾ, ਐਨ. ਆਰ. ਆਈ ਠੇਕੇਦਾਰ ਪਰਗਣ ਸਿੰਘ ਇਟਲੀ ਨਿਵਾਸੀ ਅਤੇ ਸਮੁੱਚੀ ਪੰਚਾਇਤ ਵੱਲੋਂ ਸਾਰੇ ਹੀ ਮਹਿਕਮੇ ਵਾਲਿਆਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਚੋਰੀ ਕੱਟੀ ਗਈ ਖੈਰ ਦੀ ਲੱਕੜ ਸਮੇਤ ਤਿੰਨ ਵਿਅਕਤੀ ਕਾਬੂ ਅਗਲੀ ਖ਼ਬਰ ਗੁਰਦੁਆਰਾ ਨਾਨਕਸਰ ਸਾਹਿਬ ਹਕੀਮਪੁਰ ਵਿਖੇ ਪ੍ਰਕਾਸ਼ ਪੁਰਬ ਮਨਾਇਆ
Ad Position 24