15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਚੋਰੀ ਕੱਟੀ ਗਈ ਖੈਰ ਦੀ ਲੱਕੜ ਸਮੇਤ ਤਿੰਨ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 05-01-2026
ਬਲਾਚੌਰ, 4 ਜਨਵਰੀ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਜੰਗਲਾਤ ਵਿਭਾਗ ਬਲਾਚੌਰ ਨੂੰ ਉਸ ਸਮੇਂ ਵੱਡੀ ਸਫ਼ਲਤਾ ਪ੍ਰਾਪਤ ਹੋਈ ਜਦੋਂ ਉਨ੍ਹਾਂ ਦੀ ਟੀਮ ਵੱਲੋਂ ਚੋਰੀ ਕੀਤੀ ਗਈ ਭਾਰੀ ਮਾਤਰਾ 'ਚ ਖੈਰ ਦੀ ਲੱਕੜ ਸਮੇਤ ਤਿੰਨ ਵਿਅਕਤੀਆਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ | ਜਾਣਕਾਰੀ ਅਨੁਸਾਰ ਹਰਭਜਨ ਸਿੰਘ ਪੀ.ਐਫ.ਐਸ ਵਣ ਮੰਡਲ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰਘਵੀਰ ਸਿੰਘ ਵਣ ਰੇਂਜ ਅਫ਼ਸਰ ਬਲਾਚੌਰ ਦੀ ਅਗਵਾਈ ਹੇਠ ਵਣ ਰੇਂਜ ਬਲਾਚੌਰ ਦੇ ਸਟਾਫ਼ ਵੱਲੋਂ ਸਰਦੀਆਂ-ਧੁੰਦਾਂ ਕਾਰਨ ਰਾਤ ਸਮੇਂ ਲਗਾਤਾਰ ਨਾਕੇ ਲਗਾਏ ਜਾ ਰਹੇ ਹਨ ਅਤੇ ਗਸ਼ਤ ਕੀਤੀ ਜਾ ਰਹੀ ਸੀ, ਜਿਸ ਦੇ ਦੌਰਾਨ ਬੀਤੀ ਰਾਤ ਪਿੰਡ ਲੋਹਟ ਦੇ ਡਰੇਨ ਤੋਂ ਸਰਕਾਰੀ ਖੈਰਾਂ ਦੇ ਰੁੱਖਾਂ ਦੀ ਨਜਾਇਜ਼ ਕਟਾਈ ਚੋਰੀ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ | ਜਿਸ 'ਤੇ ਰਵਿੰਦਰ ਸਿੰਘ ਵਣਗਾਰਡ ਇੰਚਾਰਜ ਰੱਕੜਾਂ ਬੀਟ, ਹਰਮਨਦੀਪ ਸਿੰਘ ਵਣਗਾਰਡ ਇੰਚਾਰਜ ਮਾਲੇਵਾਲ ਬੀਟ, ਰਜਤ ਕੁਮਾਰ ਵਣਗਾਰਡ ਇੰਚਾਰਜ ਬਲਾਚੌਰ ਬੀਟ, ਸੁਰਿੰਦਰ ਪਾਲ ਬਲਾਕ ਅਫ਼ਸਰ ਮਾਲੇਵਾਲ ਅਤੇ ਦਵਿੰਦਰ ਸਿੰਘ ਬਲਾਕ ਅਫ਼ਸਰ ਬਲਾਚੌਰ ਮੌਕੇ 'ਤੇ ਪਹੁੰਚੇ ਤਾਂ ਮੌਕੇ 'ਤੇ ਕੁੱਝ ਵਿਅਕਤੀਆਂ ਵੱਲੋਂ ਸਰਕਾਰੀ ਖੈਰ ਦੇ ਰੁੱਖ ਚੋਰੀ ਕੱਟ ਕੇ ਗੱਡੀ ਨੰਬਰ ਪੀ.ਬੀ 65 ਬੀ 7830 ਮਾਰਕਾ ਮਹਿੰਦਰਾ ਪਿਕਅੱਪ ਵਿੱਚ ਲੱਦਦੇ ਹੋਏ ਵੇਖਿਆ ਗਿਆ? ਵਿਭਾਗ ਵੱਲੋਂ ਮੁਸ਼ਤੈਦੀ ਵਿਖਾਉਂਦਿਆਂ ਹੋਇਆਂ ਉਨ੍ਹਾਂ ਵਿੱਚੋਂ 3 ਵਿਅਕਤੀਆਂ ਨੂੰ ਮੌਕੇ 'ਤੇ ਫ਼ੜ ਲਿਆ ਗਿਆ ਅਤੇ ਤਿੰਨ ਵਿਅਕਤੀ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ | ਮੌਕੇ 'ਤੇ ਫੜੇ ਗਏ ਤਿੰਨ ਵਿਅਕਤੀਆਂ ਦੇ ਨਾਂ ਸਵਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੀਆਂਪੁਰ ਚੰਗਰ ਤਹਿਸੀਲ ਮਾਜਰੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਗੁਰਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਪੁਰਖਾਲੀ ਜ਼ਿਲ੍ਹਾ ਰੂਪਨਗਰ ਅਤੇ ਜਰਨੈਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਹਿਰਦਾਪੁਰ ਜ਼ਿਲ੍ਹਾ ਰੂਪਨਗਰ ਆਦਿ ਨਾਮਜਦ ਹੋਏ ਹਨ? ਦੋਸ਼ੀਆਂ ਵੱਲੋਂ ਖੈਰ ਦੇ ਚਾਰ ਰੁੱਖ ਕੱਟੇ ਗਏ ਹਨ ਜਿਨ੍ਹਾਂ ਦੇ 15 ਪੀਸ ਉਕਤ ਗੱਡੀ ਵਿੱਚੋਂ ਬਰਾਮਦ ਕੀਤੇ ਗਏ ਹਨ | ਇਸ ਸਬੰਧੀ ਮੁੱਖ ਥਾਣਾ ਅਫ਼ਸਰ ਸਦਰ ਬਲਾਚੌਰ ਨੂੰ ਪੁਲਿਸ ਪਰਚਾ ਦਰਜ ਕਰਨ ਲਈ ਭੇਜਿਆ ਗਿਆ ਹੈ | ਇਸ ਮੌਕੇ ਰਵਿੰਦਰ ਸਿੰਘ ਵਣਗਾਰਡ, ਹਰਮਨਦੀਪ ਸਿੰਘ ਵਣਗਾਰਡ, ਰਜਤ ਕੁਮਾਰ ਵਣ ਗਾਰਡ, ਸੁਰਿੰਦਰ ਪਾਲ ਬਲਾਕ ਅਫ਼ਸਰ ਮਾਲੇਵਾਲ, ਦਵਿੰਦਰ ਸਿੰਘ ਬਲਾਕ ਅਫ਼ਸਰ ਬਲਾਚੌਰ, ਕੇਹਰ ਸਿੰਘ ਬੇਲਦਾਰ, ਇੰਦਰਜੀਤ ਸਿੰਘ ਬੇਲਦਰ, ਬਿੱਟੂ ਰਾਮ ਕੰਪਿਊਟਰ ਆਪਰੇਟਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਠਗੜ੍ਹ ਗ੍ਰਾਮ ਪੰਚਾਇਤ ਵਲੋਂ ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਪੰਜ ਸਾਲਾਂ ਤੋਂ ਟੁੱਟੀ ਸੜਕ ਨਵੀਂ ਬਣ ਕੇ ਹੋਈ ਤਿਆਰ
Ad Position 24