15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਕਾਠਗੜ੍ਹ ਗ੍ਰਾਮ ਪੰਚਾਇਤ ਵਲੋਂ ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 05-01-2026
ਕਾਠਗੜ੍ਹ, 4 ਜਨਵਰੀ (ਹਰਸਿਮਰਨਜੋਤ ਸਿੰਘ ਕਲੇਰ)-ਡੀ.ਐਸ.ਪੀ ਹੇਮੰਤ ਕੁਮਾਰ ਮਲਹੋਤਰਾ ਅਤੇ ਐਸ.ਐਚ.ਓ ਥਾਣਾ ਕਾਠਗੜ੍ਹ ਅਭਿਸ਼ੇਕ ਸ਼ਰਮਾ ਵਲੋਂ ਇਲਾਕੇ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਗ੍ਰਾਮ ਪੰਚਾਇਤ ਕਾਠਗੜ੍ਹ ਦੀ ਸਰਪੰਚ ਰਿਸ਼ੂ ਬਾਲਾ ਅਤੇ ਸੇਵਾਦਾਰ ਸਾਂਈ ਕਾਲੇਸ਼ਾਹ ਦੀ ਦੇਖਰੇਖ ਹੇਠ ਇੱਕ ਸਮਾਗਮ ਕਰਵਾਇਆਂ ਗਿਆ | ਸਮਾਗਮ ਵਿਚ ਇਲਾਕੇ ਭਰ ਦੇ ਪੰਚਾਂ-ਸਰਪੰਚਾਂ ਤੇ ਦੁਕਾਨਦਾਰਾਂ ਅਤੇ ਸਮੂਹ ਲੋਕਾਂ ਨੇ ਵੱਡੀ ਗਿਣਤੀ ਸ਼ਿਰਕਤ ਕੀਤੀ | ਇਸ ਮੌਕੇ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ ਬਲਾਚੌਰ ਹੇਮੰਤ ਕੁਮਾਰ ਮਲਹੋਤਰਾ ਅਤੇ ਐਸ.ਐਚ.ਓ ਕਾਠਗੜ੍ਹ ਅਭਿਸ਼ੇਕ ਸ਼ਰਮਾ ਨੇ ਕਿਹਾ ਕੇ ਨੌਜਵਾਨਾਂ ਵਿਚ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਖਤਮ ਕਰਨ ਲਈ ਜਿੱਥੇ ਪੰਜਾਬ ਸਰਕਾਰ ਵਲੋਂ ਪੂਰਾ ਤਾਣ ਲਾਇਆ ਜਾ ਹੈ | ਉੱਥੇ ਪੰਜਾਬ ਪੁਲਿਸ ਵਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਉਨ੍ਹਾਂ ਕਿਹਾ ਪੁਲਿਸ ਨੂੰ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ | ਇਸ ਮੌਕੇ ਸਟੇਜ਼ ਸਕੱਤਰ ਦੀ ਸੇਵਾ ਸ਼ੁਭਾਸ਼ ਆਨੰਦ ਸਾਬਕਾ ਸਰਪੰਚ ਨੇ ਨਿਭਾਈ ਅਤੇ ਵੱਖ-ਵੱਖ ਹੋਰ ਬੁਲਾਇਆ ਵਿਚ ਸੇਵਾਦਾਰ ਸਾਂਈ ਕਾਲੇਸ਼ਾਹ, ਵਿੱਕੀ ਚੌਧਰੀ ਕਾਠਗੜ੍ਹ, ਕਮਲਦੀਪ ਸ਼ਰਮਾ ਕਾਠਗੜ੍ਹ ਮੋੜ, ਹਰਨੇਕ ਸਿੰਘ ਫੌਜੀ ਜਮੀਤਗੜ੍ਹ, ਹਰਨੇਕ ਸਿੰਘ ਰੱਕੜ ਰਾਏਪੁਰ ਮਾਜਰਾ, ਜਰਨੈਲ ਸਿੰਘ ਸੈਣੀ ਆਦਿ ਬੁਲਾਰਿਆਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਉੱਥੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਖਤੀ ਨਾਲ ਨਸ਼ਿਆ ਤੋਂ ਬਚਾਉਣ ਦੀ ਅਪੀਲ ਵੀ ਕੀਤੀ, ਇਸ ਮੌਕੇ ਡਾਕਟਰ ਬਲਦੇਵ ਸਿੰਘ ਪਨੇਸਰ, ਪੈਨੀ ਪਹਿਲਵਾਨ ਕਾਠਗੜ੍ਹ, ਰਾਜ ਕੁਮਾਰ ਆਨੰਦ ਪ੍ਰਧਾਨ ਮਾਰਕੀਟ ਕਾਠਗੜ੍ਹ, ਸੁੱਖਵਿੰਦਰ ਸਿੰਘ ਬਾਜਵਾ, ਪ੍ਰਵੇਸ਼ ਕੁਮਾਰ, ਡਾ. ਜੋਗਿੰਦਰ ਪਾਲ ਦੱਤ, ਅਨਿਲ ਕੁਮਾਰ ਲਾਡੀ, ਕਾਬਲ ਭੂੰਬਲਾ ਸੂਰਾਪੁਰ, ਵਿੱਕੀ ਭਰਥਲਾ, ਬੰਟੀ ਸ਼ਰਮਾ, ਵਿੱਕੀ ਚਾਹਲ, ਮੌਲਵੀ ਐਸ.ਏ ਫਾਰੂਕੀ ਕਾਠਗੜ੍ਹ, ਨਿਤਿਨ ਸ਼ਰਮਾ, ਬੋਬੀ ਆਨੰਦ, ਕਾਲਾ ਪਨੇਸਰ, ਸਚਦੇਵਾ, ਬਿੱਲਾ ਸ਼ਰਮਾ, ਮਿੰਟੂ ਆਨੰਦ, ਡਾ. ਸੋਡੀ, ਵਿੱਕੀ ਆਨੰਦ, ਰਾਮ ਸਰੂਪ ਸਰਪੰਚ ਬਾਲੇਵਾਲ, ਰਵੀ ਟੈਲੀਕਾਮ ਕਾਠਗੜ੍ਹ, ਨੋਨਾ ਕਾਠਗੜ੍ਹ, ਜਪਜੋਤ ਸਿੰਘ ਪਨੇਸਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਤੇ ਸੰਤ ਜਸਪਾਲ ਸਿੰਘ ਵਲੋਂ ਜੀ.ਪੀ. ਫ਼ੈਸ਼ਨ ਦਾ ਉਦਘਾਟਨ ਅਗਲੀ ਖ਼ਬਰ ਚੋਰੀ ਕੱਟੀ ਗਈ ਖੈਰ ਦੀ ਲੱਕੜ ਸਮੇਤ ਤਿੰਨ ਵਿਅਕਤੀ ਕਾਬੂ
Ad Position 24