28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪੰਜਾਬ ਸਰਕਾਰ ਕਹਿਰ ਦੀ ਠੰਢ 'ਚ ਮੁਕਦੇ ਜਾ ਰਹੇ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਢੁੱਕਵੇਂ ਪ੍ਰਬੰਧ ਕਰੇ - ਸੋਮਪਾਲ ਸਿੰਘ ਬੰਗਾ

Ad Position 21
No active advertisement
ਅਜੀਤ ਡੈਸਕ 07-01-2026
ਕਟਾਰੀਆਂ, 6 ਜਨਵਰੀ (ਪ੍ਰੇਮੀ ਸੰਧਵਾਂ) - ਉੱਘੇ ਸਮਾਜ ਸੇਵੀ ਤੇ ਗਰੀਬਾਂ ਅਤੇ ਲੋੜਵੰਦਾਂ ਦੇ ਦਰਦ ਨੂੰ ਆਪਣਾ ਦਰਦ ਸਮਝ ਕੇ ਉਨ੍ਹਾਂ ਦੀ ਪਿਛਲੇ ਲੰਮੇ ਸਮੇਂ ਤੋਂ ਨਿਸ਼ਕਾਮ ਸੇਵਾ ਨਿਭਾ ਰਹੇ ਉੱਘੇ ਸਮਾਜ ਸੇਵੀ ਤੇ ਦਵਿੰਦਰ ਫਰਨੀਚਰ ਹਾਊਸ ਮੁਕੰਦਪੁਰ ਰੋਡ ਬੰਗਾ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਸੋਮਪਾਲ ਸਿੰਘ ਬੰਗਾ ਤੇ ਸਮਾਜ ਸੇਵਿਕਾ ਮੈਡਮ ਕਿਰਨਜੀਤ ਕੌਰ ਨੇ ਭਰੇ ਮਨ ਨਾਲ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਤ ਦੀ ਠੰਢ ਵਿੱਚ ਆਪਣੇ ਜਿਸਮ 'ਤੇ ਦੁੱਖਾਂ ਦਾ ਪਹਾੜ ਸਹਿ ਰਹੇ ਬੇਸਹਾਰਾ ਪਸ਼ੂਆਂ ਦਾ ਦਰਦ ਝੱਲਣਾ ਹਰ ਕਿਸੇ ਲਈ ਔਖਾ ਹੈ | ਉਨ੍ਹਾਂ ਕਿਹਾ ਕਿ ਜੋ ਵੀ ਲੋਕ ਕੰਮ ਤੋਂ ਜਵਾਬ ਦੇ ਚੁੱਕੇ ਬਲਦਾਂ ਤੇ ਦੁੱਧ ਚੋਣ ਤੋਂ ਜਵਾਬ ਦੇ ਚੁੱਕੀਆਂ ਗਾਵਾਂ ਨੂੰ ਰਾਤ ਦੇ ਹਨੇਰੇ ਵਿੱਚ ਕਿਸੇ ਸਮੇਂ ਖੁੱਲ੍ਹੇ ਛੱਡ ਦੇਣਾ ਬਹੁਤ ਹੀ ਮੰਦਭਾਗੀ ਘਟਨਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬੇਜ਼ੁਬਾਨੇ ਪਸ਼ੂਆਂ ਨੂੰ ਸੰਭਾਲ ਕਰਨ ਦੀ ਬਜਾਏ ਅੱਤ ਦੀ ਠੰਢ 'ਚ ਖੁੱਲ੍ਹਾ ਛੱਡ ਦੇਵਾਂਗੇ ਤਾਂ ਉਸ ਦਾ ਖਮਿਆਜਾ ਸਾਨੂੰ ਕਿਸੇ ਨਾ ਕਿਸੇ ਦਿਨ ਜਰੂਰ ਭੁਗਤਣਾ ਪਵੇਗਾ | ਕਿਉਂਕਿ ਰੱਬ ਦੇ ਘਰ ਦੇ ਹੈ ਪਰ ਅੰਧੇਰ ਨਹੀਂ | ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਲੋਕਾਂ ਦੀਆਂ ਗਾਈਆਂ ਦੁੱਧ ਦੇਣੋ ਹੱਟ ਜਾਣ ਤਾਂ ਉਨ੍ਹਾਂ ਨੂੰ ਥੋੜੀ ਜਿਹੀ ਮਦਦ ਕਰਕੇ ਗਊਸ਼ਾਲਾ ਵਿੱਚ ਭਰਤੀ ਕਰਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹਰ ਇਨਸਾਨ ਨੂੰ ਆਪਣੇ ਵਿੱਤ ਮੁਤਾਬਕ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ-ਬਾਗੀ ਅਗਲੀ ਖ਼ਬਰ ਗੁ. ਸਿੰਘ ਸਭਾ ਪੱਲੀ ਝਿੱਕੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24