ਗੁਣਾਚੌਰ, 6 ਜਨਵਰੀ (ਅਮਰੀਕ ਕਟਾਰੀਆ)-ਪਿੰਡ ਖਾਨਖਾਨਾ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਜੀਤ ਰਾਮ ਸੰਧੂ ਦੇ ਬਰਸੀ ਸਮਾਗਮ ਮੌਕੇ ਉਨ੍ਹਾਂ ਦੇ ਪਰਿਵਾਰ ਵਲੋਂ ਲਿਵਾਸਾ ਹਸਪਤਾਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਡਾਕਟਰ ਰਮਨਜੀਤ, ਮੈਡਮ ਕਮਰਾਨ, ਮੈਡਮ ਟਰੇਸਾ ਅਤੇ ਡਾਕਟਰ ਪਰਮਿੰਦਰ ਪਾਲ ਸਿੰਘ ਦੀ ਦੇਖ ਰੇਖ 'ਚ ਲਗਾਇਆ ਗਿਆ | ਇਸ ਮੁਫ਼ਤ ਜਾਂਚ ਕੈਂਪ ਦੌਰਾਨ ਵੱਡੀ ਗਿਣਤੀ 'ਚ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ 200 ਤੋਂ ਵੱਧ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਉਠਾਇਆ | ਇਸ ਮੌਕੇ ਸਤਨਾਮ ਸੰਧੂ ਨੇ ਦੱਸਿਆ ਕਿ ਜੀਤ ਰਾਮ ਦੀ ਬਰਸੀ ਮੌਕੇ ਲਗਾਏ ਗਏ ਇਸ ਕੈਂਪ 'ਤੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿਉਂਕਿ ਇਸ ਕੈਂਪ ਦਾ ਜ਼ਰੂਰਤ ਮੰਦ ਵਿਅਕਤੀਆ ਨੇ ਲਾਭ ਉਠਾਇਆ ਹੈ | ਉਨ੍ਹਾਂ ਕਿਹਾ ਇਹੋ ਜਿਹੇ ਕਾਰਜ ਸਮਾਜ ਵਿੱਚ ਹੁੰਦੇ ਰਹਿਣ ਨਾਲ ਨਰੋਏ ਸਮਾਜ ਦੀ ਸਿਰਜਣਾ ਹੁੰਦੀ ਹੈ | ਇਸ ਕੈਂਪ ਵਿੱਚ ਮੈਡਮ ਬਲਦੀਸ਼ ਕੌਰ ਸੇਵਾ ਸੁਸਾਇਟੀ ਬੰਗਾ, ਹੁਸਨ ਲਾਲ, ਹੈਪੀ ਲਾਲ ਪੰਚ, ਸੰਤੋਖ ਸਿੰਘ ਪੰਚ, ਅਮਰਜੀਤ ਸਿੰਘ ਪੰਚ, ਬਲਵੀਰ ਰਾਮ, ਕੁਲਵਿੰਦਰ ਕੁਮਾਰ, ਸਨੀ ਮੁਹੰਮਦ, ਜਸਵਿੰਦਰ ਰਾਮ ਸੰਧੂ, ਭਜਨ ਲਾਲ, ਹਰਸ਼ ਸੰਧੂ, ਵਿਪਨ ਕੁਮਾਰ, ਡਾ. ਰਾਹੁਲ ਸੰਮਤੀ ਮੈਂਬਰ, ਸੁਨੀਤਾ ਰਾਣੀ ਸਾਬਕਾ ਸੰਮਤੀ ਮੈਂਬਰ, ਪਿ੍ੰਸੀਪਲ ਜਸਵੀਰ ਸਿੰਘ, ਹਰਜਿੰਦਰ ਕੁਮਾਰ ਅਤੇ ਸੁਖਰਾਜ ਸੰਧੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਸਤਨਾਮ ਸੰਧੂ ਵੱਲੋਂ ਕੈਂਪ ਵਿੱਚ ਪਹੁੰਚੀਆਂ ਇਨ੍ਹਾਂ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |