28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਮਿਸ਼ਨ ਹਸਪਤਾਲ ਬੰਗਾ ਵਿਖੇ ਮਨਦੀਪ ਕੌਰ ਵਲੋਂ 1 ਲੱਖ ਰੁਪਏ ਭੇਟ

Ad Position 21
No active advertisement
ਅਜੀਤ ਡੈਸਕ 07-01-2026
ਬੰਗਾ, 6 ਜਨਵਰੀ (ਕੁਲਦੀਪ ਸਿੰਘ ਪਾਬਲਾ)-ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਪੱਟੀ ਮਸੰਦਾਂ ਬੰਗਾ ਵਿਖੇ ਐਨ. ਆਰ. ਆਈ. ਦਾਨੀ ਮਨਦੀਪ ਕੌਰ ਪਤਨੀ ਪਰਮਿੰਦਰ ਸਿੰਘ ਮਾਨ ਅਮਰੀਕਾ ਨਿਵਾਸੀ (ਭਤੀਜਾ ਅਮਰੀਕ ਸਿੰਘ ਮਾਨ) ਵਲੋਂ ਹਸਪਤਾਲ ਨੂੰ 1 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ | ਉਨ੍ਹਾਂ ਦੇ ਨਾਲ ਬੇਟਾ ਗੁਰਮਰਦੀਪ ਸਿੰਘ ਮਾਨ ਅਤੇ ਬੇਟੀ ਨਸੀਬ ਕੌਰ ਮਾਨ ਯੂ. ਐਸ. ਏ. ਨਿਵਾਸੀ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਵਲੋਂ ਹਰ ਸਾਲ ਇਸ ਹਸਪਤਾਲ ਨੂੰ ਸਹਾਇਤਾ ਦਿੱਤੀ ਜਾਂਦੀ ਹੈ | ਇਸ ਦੌਰਾਨ ਦਾਨੀ ਸੱਜਣਾਂ ਨੇ ਵੱਖ-ਵੱਖ ਵਿਭਾਗਾਂ ਵਿੱਚ ਚੱਲ ਰਹੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਗਈ | ਟਰੱਸਟ ਦੇ ਪ੍ਰਧਾਨ ਅਮਰੀਕ ਸਿੰਘ ਮਾਨ ਵੱਲੋਂ ਦਾਨੀ ਮਨਦੀਪ ਕੌਰ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਟਰੱਸਟ ਦੇ ਪ੍ਰਧਾਨ ਅਮਰੀਕ ਸਿੰਘ ਮਾਨ, ਡਾਕਟਰ ਸਤਵੰਤ ਸਿੰਘ ਪਾਬਲਾ, ਡਾਕਟਰ ਰੀਆ, ਧਰਮਿੰਦਰ ਕੌਰ, ਰਮਿਤ ਕੁਮਾਰ, ਦਲਵਿੰਦਰ ਸਿੰਘ, ਰਾਧਾ ਰਾਣੀ, ਹੇਮਲਤਾ, ਅਮਰਜੀਤ ਬਜਾਜ ਗੋਲਡੀ ਅਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਖਾਨਖਾਨਾ ਵਿਖੇ ਜੀਤ ਰਾਮ ਸੰਧੂ ਦੀ ਬਰਸੀ ਮੌਕੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬ ਪੁਲਿਸ ਰਿਟਾਇਰ ਵੈਲਫੇਅਰ ਐਸੋਸੀਏਸ਼ਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ
Ad Position 24