28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਐੱਸ.ਸੀ. ਕਿਸਾਨਾਂ ਨੂੰ 13 ਸੁਪਰ ਸੀਡਰ ਸਬਸਿਡੀ 'ਤੇ ਮੁਹੱਈਆ-ਡਾ: ਲਛਮਣ ਦਾਸ

Ad Position 21
No active advertisement
ਅਜੀਤ ਡੈਸਕ 07-01-2026
ਬੰਗਾ, 6 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਖੇਤੀਬਾੜੀ ਦਫ਼ਤਰ ਬਾਹੜੋਵਾਲ ਵਿਖੇ ਖੇਤੀਬਾੜੀ ਅਫ਼ਸਰ ਡਾ. ਲਛਮਣ ਦਾਸ ਦੀ ਅਗਵਾਈ 'ਚ ਡਾ. ਸੁਰਿੰਦਰ ਸਿੰਘ ਦੀ ਦੇਖ ਰੇਖ ਹੇਠ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਡਾ. ਲਛਮਣ ਦਾਸ ਨੇ ਦੱਸਿਆ ਕਿ ਸਾਡੇ ਮਹਿਕਮੇ ਵਲੋਂ ਐਸ. ਸੀ. ਕਿਸਾਨਾਂ ਵਾਸਤੇ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਿਨਾਂ ਕਣਕ ਦੀ ਬੀਜਾਈ ਕਰਨ ਲਈ 13 ਸੁਪਰ ਸੀਡਰ ਸਬਸਿਡੀ 'ਤੇ ਦਿੱਤੇ ਗਏ ਤਾਂ ਕਿ ਪਰਾਲੀ ਦੀ ਸਮੱਸਿਆ ਹੱਲ ਹੋ ਸਕੇ | ਡਾ. ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਜਿਹੜਾ ਸੁਪਰ ਸੀਡਰ ਸਬਸਿਡੀ 'ਤੇ ਤੁਹਾਨੂੰ ਦਿੱਤਾ ਗਿਆ ਹੈ ਇਹ ਪੰਜ ਸਾਲ ਤੱਕ ਵੇਚ ਨਹੀਂ ਸਕਦੇ, ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਹੈ | ਛੋਟੇ ਕਿਸਾਨਾਂ ਦੀ ਇਸ ਨਾਲ ਮਦਦ ਕਰਨਾ ਯਕੀਨੀ ਬਣਾਇਆ ਜਾਵੇ | ਉਨ੍ਹਾਂ ਕਿਸਾਨਾਂ ਨੂੰ ਤੇਲ ਦੀਆਂ ਫਸਲਾਂ ਜਿਵੇਂ ਸਰ੍ਹੋਂ, ਮਸਰ ਆਦਿ ਦੀ ਬਿਜਾਈ ਦੀ ਸਿਫਾਰਿਸ਼ ਕੀਤੀ | ਇਸ ਮੌਕੇ ਪ੍ਰਭਜੀਤ, ਸਤਪਾਲ, ਗੁਰਵੀਰ ਸਿੰਘ, ਸੰਤੋਖ ਸਿੰਘ, ਹਰਪ੍ਰੀਤ, ਸੰਜੀਵ ਕੁਮਾਰ, ਮੰਗਤ, ਬਲਜਿੰਦਰ ਕੁਮਾਰ, ਬਲਜਿੰਦਰ ਸਿੰਘ, ਮਹਿੰਦਰਪਾਲ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਸੜਕਾਂ ਤੇ ਸੰਪਰਕ ਸੜਕਾਂ 'ਤੇ ਗੰਦਗੀ ਦੇ ਲੱਗੇ ਵੱਡੇ-ਵੱਡੇ ਢੇਰ ਦੇ ਰਹੇ ਨੇ ਭਿਆਨਕ ਬਿਮਾਰੀਆਂ ਨੂੰ ਸੱਦਾ ਅਗਲੀ ਖ਼ਬਰ ਕਰਨ ਹਸਪਤਾਲ ਬੰਗਾ 'ਚ ਕੈਸ਼ਲੈੱਸ ਮੁਫ਼ਤ ਇਲਾਜ ਦੀਆਂ ਸਰਕਾਰੀ ਸਕੀਮਾਂ ਦਾ ਲਾਭ ਮਿਲੇਗਾ-ਡਾ. ਬਖਸ਼ੀਸ਼ ਸਿੰਘ
Ad Position 24