28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਗਰਚਾ ਤੋਂ ਸਾਹਲੋ ਨੂੰ ਜਾਂਦੀ ਸੰਪਰਕ ਸੜਕ ਦੀ ਮੁਰੰਮਤ ਦੀ ਮੰਗ

Ad Position 21
No active advertisement
ਅਜੀਤ ਡੈਸਕ 07-01-2026
ਔੜ, 6 ਜਨਵਰੀ (ਗੁਰਨਾਮ ਸਿੰਘ ਸੈਣੀ)-ਬਲਾਕ ਔੜ ਦੇ ਅਨੇਕਾਂ ਹੀ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਵੇਖਣ ਨੂੰ ਮਿਲਦੀ ਹੈ | ਇਨ੍ਹਾਂ 'ਚੋਂ ਇੱਕ ਪਿੰਡ ਗਰਚਾ ਤੋਂ ਸਾਹਲੋ ਨੂੰ ਜਾਣ ਵਾਲੀ ਸੰਪਰਕ ਸੜਕ ਜੋ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਖਰੀਦ ਕੇਂਦਰ ਗਰਚਾ ਨਾਲ ਜੋੜਦੀ ਹੈ | ਇਸ ਸੰਪਰਕ ਸੜਕ ਦੀ ਹਾਲਤ ਇਸ ਵਕਤ ਇਤਨੀ ਮਾੜੀ ਬਣੀ ਹੋਈ ਹੈ ਕਿ ਸੜਕ 'ਚੋਂ ਲੁੱਕ, ਬਜਰੀ ਅਤੇ ਪੱਥਰ ਨਿੱਕਲ ਕੇ ਸੜਕ ਦੇ ਵਿਚਕਾਰ ਡੂੰਘੇ-ਡੂੰਘੇ ਟੋਏ ਪਏ ਹੋਏ ਹਨ, ਸੜਕ ਨਾਂਅ ਦੀ ਕੋਈ ਚੀਜ਼ ਇੱਥੇ ਨਜ਼ਰ ਨਹੀ ਆਉਂਦੀ | ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਅਤੇ ਹੋਰ ਰੋਜ਼ਾਨਾ ਦੇ ਕੰਮਾਂ ਕਾਰਾਂ ਲਈ ਸ਼ਹਿਰ ਆਉਣ ਜਾਣ ਵਿੱਚ ਬਹੁਤ ਹੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗ੍ਰਾਮ ਪੰਚਾਇਤ ਗਰਚਾ, ਬਹਾਦਰਪੁਰ, ਜੁਲਾਹ ਮਾਜਰਾ, ਤਾਜਪੁਰ, ਖੋਜਾ, ਖੜਕੂਵਾਲ ਆਦਿ ਸਮੇਤ ਇਲਾਕੇ ਦੇ ਹੋਰ ਵੀ ਅਨੇਕਾਂ ਪਿੰਡਾਂ ਦੇ ਕਿਸਾਨਾਂ ਤੇ ਆਮ ਲੋਕਾਂ ਨੇ ਡਿਪਟੀ ਕਮਿਸਨਰ ਸ਼.ਭ.ਸ.ਨਗਰ, ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਚੇਅਰਮੈਨ ਪੰਜਾਬ ਮੰਡੀ ਬੋਰਡ ਨੂੰ ਜੋਰਦਾਰ ਅਪੀਲ ਕੀਤੀ ਹੈ ਕਿ ਆਮ ਲੋਕਾਂ ਦੀ ਆਵਾਜਾਈ ਦੀ ਇਸ ਔਕੜ ਨੂੰ ਮੁੱਖ ਰੱਖ ਕੇ ਤੁਰੰਤ ਇਸ ਸੜਕ ਦੀ ਮੁਰੰਮਤ ਪਹਿਲ ਦੇ ਅਧਾਰ 'ਤੇ ਕਰਵਾਈ ਜਾਵੇ ਤਾਂ ਜੋ ਆਮ ਜਨਤਾ ਦੀ ਆਵਾਜਾਈ ਸੌਖੀ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਦਰਬਾਰ ਬਾਪੂ ਕੁੰਭ ਦਾਸ ਵਿਖੇ ਵਿਸ਼ਾਲ ਮੇਲਾ ਤੇ ਭੰਡਾਰਾ 19 ਨੂੰ ਅਗਲੀ ਖ਼ਬਰ ਪਿੰਡ ਰੈਲਮਾਜਰਾ 'ਚ ਪ੍ਰਕਾਸ਼ ਪੁਰਬ ਮਨਾਇਆ
Ad Position 24