28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਦਰਬਾਰ ਬਾਪੂ ਕੁੰਭ ਦਾਸ ਵਿਖੇ ਵਿਸ਼ਾਲ ਮੇਲਾ ਤੇ ਭੰਡਾਰਾ 19 ਨੂੰ

Ad Position 21
No active advertisement
ਅਜੀਤ ਡੈਸਕ 07-01-2026
ਨਵਾਂਸ਼ਹਿਰ, 6 ਜਨਵਰੀ (ਜਸਬੀਰ ਸਿੰਘ ਨੂਰਪੁਰ)-ਮੂਸਾਪੁਰ ਰੋਡ ਡੀ.ਏ.ਵੀ ਸਕੂਲ ਦੀ ਬੈਕ ਸਾਈਡ ਬਾਪੂ ਕੁੰਭ ਦਾਸ ਨਗਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਮੇਲਾ ਤੇ ਭੰਡਾਰਾ ਧੂਮਧਾਮ ਦੇ ਨਾਲ 19 ਜਨਵਰੀ ਨੂੰ ਕਰਵਾਇਆ ਜਾਵੇਗਾ | ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਮੁੱਖ ਸੇਵਾਦਾਰ ਵਰੁਣ ਸੋਭਤੀ ਨੇ ਦੱਸਿਆ ਹੈ ਕਿ 18 ਜਨਵਰੀ ਨੂੰ ਦਰਬਾਰ ਵਿੱਚ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ ਤੇ ਰਾਤ ਨੂੰ ਮਹਿਫਿਲ ਕਵਾਲੀ ਦਾ ਆਗਾਜ਼ ਵੀ ਹੋਵੇਗਾ ਉਸ ਤੋਂ ਬਾਅਦ ਮਹੰਤਾਂ ਦਾ ਦਰਬਾਰ ਦੇ ਵਿੱਚ ਗਿੱਦਾ ਹੋਵੇਗਾ ਅਤੇ ਦਰਬਾਰ 'ਚ ਧੂਣਾ ਵੀ ਚੇਤਨ ਕੀਤਾ ਜਾਵੇਗਾ | ਇਸੇ ਤਰ੍ਹਾਂ ਮੇਲੇ ਦੇ ਦੂਜੇ ਦਿਨ ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਉਸ ਉਪਰੰਤ ਪੰਜਾਬ ਦੇ ਮਸ਼ਹੂਰ ਕਲਾਕਾਰ ਜਿਨ੍ਹਾਂ ਦੇ ਵਿੱਚ ਜੱਸਾ ਫਤਿਹਪੁਰੀਆ, ਅੰਮਿ੍ਤ ਸਾਬ, ਮਹੇਸ਼ ਸਾਜਨ, ਨਜੀਮਾ, ਗਿੱਲ ਸੀਸਟਰ, ਗਗਨਾ ਸਿੱਧੂ ਸਮੀਰ ਮਾਹੀ, ਪੇਜੀ ਸ਼ਾਹਕੋਟੀ, ਮਾਸਟਰ ਸੰਜੂ, ਪ੍ਰਵੇਜ ਆਲਮ, ਲਵਿਸ਼ ਚੌਹਾਨ, ਬੰਟੀ ਕਵਾਲ, ਰਾਜਨ ਅਲੀ, ਪੂਜਾ ਅਰੋੜਾ, ਕਵਿਆ ਵਰਮਾ, ਮਨੀ ਗਿੱਲ, ਸ਼ਿਲਪਾ ਰਧਾਵਾ, ਇਹਨਾ ਤੋ ਇਲਾਵਾ ਦਰਬਾਰ ਵਿੱਚ ਆਸ਼ੀਰਵਾਦ ਲੈਣ ਲਈ ਮਾਸਟਰ ਸਲੀਮ ਤੇ ਫਿਲਮੀ ਅਦਾਕਾਰ ਨਿਸ਼ਾ ਬਾਨੋ ਪਹੁੰਚਣਗੇ | ਇਸ ਮੇਲੇ ਵਿੱਚ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਸੰਤ ਫਕੀਰ ਸ਼ਿਰਕਤ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਗੋਲਡ ਬੰਦਗੀ 321-ਡੀ ਨੇ ਵੱਖ-ਵੱਖ ਵਾਹਨਾਂ 'ਤੇ ਰਿਫਲੈਕਟਰ ਲਗਾਏ ਅਗਲੀ ਖ਼ਬਰ ਗਰਚਾ ਤੋਂ ਸਾਹਲੋ ਨੂੰ ਜਾਂਦੀ ਸੰਪਰਕ ਸੜਕ ਦੀ ਮੁਰੰਮਤ ਦੀ ਮੰਗ
Ad Position 24