28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਲਾਇਨਜ਼ ਕਲੱਬ ਗੋਲਡ ਬੰਦਗੀ 321-ਡੀ ਨੇ ਵੱਖ-ਵੱਖ ਵਾਹਨਾਂ 'ਤੇ ਰਿਫਲੈਕਟਰ ਲਗਾਏ

Ad Position 21
No active advertisement
ਲਾਇਨਜ਼ ਕਲੱਬ ਗੋਲਡ ਬੰਦਗੀ 321-ਡੀ ਨਵਾਂਸ਼ਹਿਰ ਵਲੋਂ ਸੰਘਣੀ ਧੁੰਦ ਦੇ ਚਲਦਿਆਂ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਾਹਨਾਂ 'ਤੇ ਰਿਫਲੈਕਟਰ ਲਗਾਉਂਦੇ ਹੋਏ | ਤਸਵੀਰ : ਹਰਮਿੰਦਰ ਸਿੰਘ ਪਿੰਟੂ <br/> 07-01-2026
ਨਵਾਂਸ਼ਹਿਰ, 6 ਜਨਵਰੀ (ਹਰਮਿੰਦਰ ਸਿੰਘ ਪਿੰਟੂ) - ਲਾਇਨਜ਼ ਕਲੱਬ ਗੋਲਡ ਬੰਦਗੀ 321-ਡੀ ਨਵਾਂਸ਼ਹਿਰ ਵੱਲੋਂ ਸੰਘਣੀ ਧੁੰਦ ਦੇ ਚਲਦਿਆਂ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ | ਇਸ ਮੌਕੇ ਜਿੱਥੇ ਲਾਇਨਜ਼ ਕਲੱਬ ਦੇ ਸਮੂਹ ਮੈਂਬਰ ਸਾਹਿਬਾਨ ਹਾਜ਼ਰ ਸਨ ਉੱਥੇ ਟ੍ਰੈਫਿਕ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਟ੍ਰੈਫਿਕ ਇੰਚਾਰਜ ਸ਼ੁਭਾਸ਼ ਚੰਦਰ ਅਤੇ ਉਨ੍ਹਾਂ ਦੀ ਟੀਮ ਵੀ ਮੌਕੇ 'ਤੇ ਹਾਜ਼ਰ ਸੀ | ਇਸ ਮੌਕੇ ਟਿੱਪਰ, ਟਰੈਕਟਰ ਟਰਾਲੀਆਂ, ਛੋਟੇ ਹਾਥੀ ਅਤੇ ਹੋਰ ਵੱਖ-ਵੱਖ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ | ਰਿਫਲੈਕਟਰ ਸੰਘਣੀ ਧੁੰਦ ਵਿੱਚ ਅਤੇ ਰਾਤ ਸਮੇਂ ਬਹੁਤ ਹੀ ਕਾਰਗਰ ਸਾਬਤ ਹੁੰਦੇ ਹਨ | ਕਿਉਂਕਿ ਜਦੋਂ ਵਾਹਨ ਪਿੱਛੇ ਰਿਫਲੈਕਟਰ ਲੱਗਾ ਹੁੰਦਾ ਹੈ ਤਾਂ ਪਿਛਲੇ ਵਾਹਨ ਚਾਲਕ ਨੂੰ ਦੂਰ ਤੋਂ ਨਜ਼ਰ ਆ ਜਾਂਦਾ ਹੈ | ਇਸ ਨਾਲ ਐਕਸੀਡੈਂਟ ਦਾ ਖ਼ਤਰਾ ਬਹੁਤ ਘੱਟ ਜਾਂਦਾ ਹੈ | ਲਾਇਨਜ਼ ਕਲੱਬ ਗੋਲਡ ਬੰਦਗੀ ਵੱਲੋਂ ਹਰੇਕ ਸਾਲ ਵਾਹਨਾਂ 'ਤੇ ਰਿਫਲੈਕਟਰ ਲਗਾਉਣ ਦਾ ਕੰਮ ਕੀਤਾ ਜਾਂਦਾ ਹੈ | ਇਸ ਮੌਕੇ ਟ੍ਰੈਫਿਕ ਇੰਚਾਰਜ ਸੁਭਾਸ਼ ਚੰਦਰ ਨੇ ਵੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਜ਼ਿਕਰਯੋਗ ਹੈ ਕਿ ਕਲੱਬ ਦੇ ਸਰਪ੍ਰਸਤ ਪਾਲ ਸਿੰਘ ਬੰਗਾ ਵੱਲੋਂ ਪਿਛਲੇ ਸਮੇਂ ਪੰਜਾਬ ਪੁਲਿਸ ਨੂੰ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਰਾਤ ਸਮੇਂ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਨੂੰ ਸਟਿੱਕਾਂ ਦਿੱਤੀਆਂ ਗਈਆਂ | ਇਸ ਮੌਕੇ ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ, ਸੈਕਟਰੀ ਰਜਿੰਦਰ ਸਿੰਘ ਸੈਦਪੁਰੀ, ਬਲਵੀਰ ਸਿੰਘ ਪੂਨੀ, ਤਰਲੋਚਨ ਸਿੰਘ ਐਕਸਾਈਡ ਬੈਟਰੀ, ਅਵਤਾਰ ਸਿੰਘ ਯੂ.ਐਸ.ਏ, ਕੁਲਵੰਤ ਸਿੰਘ ਸੈਣੀ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਪੰਮਾ, ਵਰਿੰਦਰ ਸਿੰਘ ਦੁਆਬਾ ਟਾਇਰ, ਬਲਵੰਤ ਸਿੰਘ ਲਾਦੀਆਂ, ਹਰਦੀਪ ਕੁਮਾਰ ਹਨੀ, ਕੁਲਵਿੰਦਰ ਸਿੰਘ ਚੱਗਰ, ਹਰਦੀਪ ਸਿੰਘ ਦੀਪਾ ਡਾਇਮੰਡ ਹੋਟਲ, ਬਲਵਿੰਦਰ ਸਿੰਘ ਭੰਗਲ, ਕੁਲਦੀਪ ਸਿੰਘ ਸੈਂਹਬੀ, ਪਵਨ ਕੁਮਾਰ ਪੰਮਾ ਆਦਿ ਆਜਰ ਸਨ |
Ad Position 22
No active advertisement
ਪਿਛਲੀ ਖ਼ਬਰ ਹੈਲਥ ਕਾਰਡ ਦੀ ਨੋਮੀਨੇਸ਼ਨ ਹੋਵੇਗੀ ਸ਼ੁਰੂ-ਕੁਲਜੀਤ ਸਰਹਾਲ ਅਗਲੀ ਖ਼ਬਰ ਦਰਬਾਰ ਬਾਪੂ ਕੁੰਭ ਦਾਸ ਵਿਖੇ ਵਿਸ਼ਾਲ ਮੇਲਾ ਤੇ ਭੰਡਾਰਾ 19 ਨੂੰ
Ad Position 24