18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਨਵਾਂਸ਼ਹਿਰ ਵਿਖੇ ਗਣਤੰਤਰ ਦਿਵਸ 'ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਲਹਿਰਾਇਆ ਤਿਰੰਗਾ

Ad Position 21
No active advertisement
ਅਜੀਤ ਡੈਸਕ 28-01-2026

ਨਵਾਂਸ਼ਹਿਰ, 27 ਜਨਵਰੀ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ)-ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਆਈ.ਟੀ.ਆਈ ਗਰਾਊਾਡ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਦੀਆਂ ਟੁਕੜੀਆਂ ਦਾ ਨਿਰੀਖਣ ਕਰਦਿਆਂ ਪਰੇਡ ਤੋਂ ਸਲਾਮੀ ਲਈ | ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਐਸ.ਐਸ.ਪੀ ਤੁਸ਼ਾਰ ਗੁਪਤਾ ਵੀ ਉਨ੍ਹਾਂ ਨਾਲ ਹਾਜ਼ਰ ਰਹੇ | ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਦੇਸ਼ ਦੀਆਂ ਤਿੰਨੋ ਸੈਨਾਵਾਂ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਰਵੀਰਾਂ ਨੂੰ ਸਲਾਮ ਕੀਤਾ ਜੋ ਦੇਸ਼ ਦੀ ਪ੍ਰਭੂਸਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ | ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬੀਆਂ ਨਾਲ ਬਿਹਤਰ ਸਿਹਤ ਸਹੂਲਤਾਂ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ, ਪੰਜਾਬ ਸਰਕਾਰ ਨੇ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਸ਼ੁਰੂ ਕੀਤੀ ਹੈ ਜਿਸਦੇ ਤਹਿਤ ਪੰਜਾਬ ਅਤੇ ਚੰਡੀਗੜ੍ਹ ਦੇ 900 ਤੋਂ ਵੱਧ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 10 ਲੱਖ ਤੱਕ ਕੈਸ਼ਲੈੱਸ ਇਲਾਜ ਦੀ ਸਹੂਲਤ ਮਿਲੇਗੀ | ਇਸ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ 65 ਲੱਖ ਪਰਿਵਾਰ ਇਸ ਸਕੀਮ ਅਧੀਨ ਕਵਰ ਕੀਤੇ ਜਾਣਗੇ | ਜ਼ਿਲ੍ਹੇ ਅੰਦਰ ਲਗਪਗ 300 ਕਰੋੜ ਰੁਪਏ ਦੀ ਲਾਗਤ ਵਾਲੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 51.70 ਕਰੋੜ ਰੁਪਏ ਦੀ ਲਾਗਤ ਨਾਲ ਵਿਰਾਸਤੀ ਕੰਪਲੈਕਸ ਵੀ ਬਣਾਇਆ ਜਾ ਰਿਹਾ ਹੈ | ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ | ਸਮਾਗਮ 'ਚ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਪਿ੍ਆ ਸੂਦ, ਬਲਾਚੌਰ ਤੋਂ ਵਿਧਾਇਕ ਸੰਤੋਸ਼ ਕਟਾਰੀਆ, ਬੰਗਾ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ, ਵਧੀਕ ਡਿਪਟੀ ਕਮਿਸ਼ਨਰ (ਜ) ਬਲਬੀਰ ਰਾਜ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ, ਐਸ.ਡੀ.ਐਮ. ਨਵਾਂਸ਼ਹਿਰ ਅਨਮਜੋਤ ਕੌਰ, ਸਹਾਇਕ ਕਮਿਸ਼ਨਰ ਜਨਰਲ ਜਗਦੀਪ ਸਿੰਘ, ਵਾਇਸ ਚੇਅਰਮੈਨ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਲਲਿਤ ਮੋਹਨ ਪਾਠਕ, ਵਾਇਸ ਚੇਅਰਮੈਨ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕੁਲਜੀਤ ਸਿੰਘ ਸਰਹਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਸਤਨਾਮ ਸਿੰਘ ਜਲਵਾਹਾ, ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀ ਹੋਤਰੀ, ਮੈਡਮ ਹਰਜੋਤ ਲੋਹਟਿਆ ਵਾਇਸ ਚੇਅਰਮੈਨ ਐਸ. ਸੀ ਕਮਿਸ਼ਨ ਪੰਜਾਬ, ਮਾਰਕੀਟ ਕਮੇਟੀ ਚੇਅਰਮੈਨ ਬੰਗਾ ਬਲਬੀਰ ਕਰਨਾਣਾ ਆਦਿ ਹਾਜ਼ਰ ਸਨ |
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਨੇ ਕੌਮੀ ਝੰਡਾ ਲਹਿਰਾਇਆ
ਨਵਾਂਸ਼ਹਿਰ, (ਜਸਬੀਰ ਸਿੰਘ ਨੂਰਪੁਰ)-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੌਮੀ ਝੰਡਾ ਲਹਿਰਾਇਆ | ਉਨ੍ਹਾਂ ਇਸ ਮੌਕੇ ਇਕੱਤਰ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ | ਉਨ੍ਹਾਂ ਕਿਹਾ ਕਿ ਜਮਹੂਰੀਅਤ ਨੂੰ ਸਹੀ ਅਰਥਾਂ 'ਚ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਕੇ ਲਾਗੂ ਕੀਤਾ ਜਾ ਸਕਦਾ ਹੈ, ਜਿਸ ਲਈ ਸਾਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਕੰਮਾਂ ਪ੍ਰਤੀ ਸੰਜੀਦਾ ਪਹੁੰਚ ਰੱਖਣੀ ਚਾਹੀਦੀ ਹੈ | ਇਸ ਮੌਕੇ ਏ. ਐਸ. ਆਈ ਕਮਲ ਰਾਜ ਦੀ ਅਗਵਾਈ 'ਚ ਆਈ ਪੁਲਿਸ ਟੁਕੜੀ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਜਦਕਿ ਸੇਂਟ ਜੋਜ਼ਫ਼ ਕਾਨਵੈਂਟ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਣ ਦਾ ਗਾਇਨ ਕੀਤਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਬਲਬੀਰ ਰਾਜ ਸਿੰਘ, ਸਹਾਇਕ ਕਮਿਸ਼ਨਰ ਜਨਰਲ ਜਗਦੀਪ ਸਿੰਘ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਸਮੂਹ ਕਰਮਚਾਰੀ ਮੌਜੂਦ ਸਨ |
ਸਕੂਲੀ ਬੱਚਿਆਂ ਨੂੰ ਲੱਡੂ ਵੰਡ ਕੇ 77ਵੇਂ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਗਈਆਂ |
ਬਲਾਚੌਰ ਵਿਖੇ ਐਸ. ਡੀ. ਐਮ ਕਿ੍ਤਿਕਾ ਗੋਇਲ ਨੇ ਲਹਿਰਾਇਆ ਤਿਰੰਗਾ
ਬਲਾਚੌਰ, (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ 'ਚ 77ਵਾਂ ਗਣਤੰਤਰ ਦਿਵਸ ਪੂਰੇ ਜਾਹੋ-ਜਲਾਲ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ | ਸਬ-ਡਵੀਜ਼ਨ ਪੱਧਰੀ ਇਸ ਸਮਾਗਮ ਵਿੱਚ ਐਸ. ਡੀ. ਐਮ. ਕਿ੍ਤਿਕਾ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ |
ਉਨ੍ਹਾਂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪਰੇਡ ਦਾ ਨਿਰੀਖਣ ਕਰਦਿਆਂ ਮਾਰਚ ਪਾਸਟ ਤੋਂ ਸਲਾਮੀ ਲਈ | ਮੌਕੇ 'ਤੇ ਪਰੇਡ ਵਿੱਚ ਸ਼ਾਮਲ ਡੀ.ਐਸ.ਪੀ ਹਿੰਮਤ ਮਲਹੋਤਰਾ ਸਬ-ਡਵੀਨ ਬਲਾਚੌਰ ਰਾਮਪਾਲ ਐਸ.ਐਚ.ਓ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ ?ਆਪਣੇ ਸੰਬੋਧਨ ਦੌਰਾਨ ਐਸ.ਡੀ.ਐਮ ਕਿ੍ਤਿਕਾ ਗੋਇਲ ਨੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸੂਰਬੀਰਾਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸਮਾਗਮ ਦੌਰਾਨ ਡੀ. ਐਸ. ਪੀ ਹੇਮੰਤ ਮਲਹੋਤਰਾ ਸਬ ਡਵੀਨ ਬਲਾਚੌਰ, ਰਾਮ ਪਾਲ ਐਸ. ਐਚ. ਓ ਥਾਣਾ ਸਿਟੀ ਬਲਾਚੌਰ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ | ਪਰੇਡ ਦੀ ਰੌਣਕ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਰਾਹੀਂ ਦੇਸ਼ ਭਗਤੀ ਦਾ ਅਜਿਹਾ ਰੰਗ ਬੰਨਿ੍ਹਆ ਕਿ ਪੂਰਾ ਪੰਡਾਲ ਤਾਲੀਆਂ ਨਾਲ ਗੂੰਜ ਉੱਠਿਆ | ਐਸ.ਆਈ. ਯੁਵਰਾਜ ਕੌਰ ਦੀ ਅਗਵਾਈ ਹੇਠ ਬੀ. ਏ. ਬੀ ਸਕੂਲ, ਸਕੂਲ ਆਫ ਐਮੀਨੈਂਸ ਅਤੇ ਕੈਡਿਟਾਂ ਨੇ ਪ੍ਰਭਾਵਸ਼ਾਲੀ ਮਾਰਚ ਪਾਸਟ ਕੀਤਾ | ਸੱਭਿਆਚਾਰਕ ਸਰਸਵਤੀ ਪਬਲਿਕ ਸਕੂਲ ਵੱਲੋਂ ਪੰਜਾਬੀ ਨਾਚ, ਐਮ. ਆਰ ਸਿਟੀ ਸਕੂਲ ਵੱਲੋਂ ਗੁਜਰਾਤੀ ਨਾਚ ਅਤੇ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ | ਸਕੂਲ ਆਫ ਐਮੀਨੈਂਸ ਦੀ 'ਰੰਗਲਾ ਪੰਜਾਬ' ਕੋਰੀਓਗ੍ਰਾਫੀ ਅਤੇ ਬੀ. ਏ. ਬੀ ਸਕੂਲ ਦੇ ਭੰਗੜੇ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਮੌਕੇ ਆਪ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰੀ, ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਉਧਨਵਾਲ, ਗੁੱਜਰ ਬੋਰਡ ਦੇ ਉਪ ਪ੍ਰਧਾਨ ਸ਼ਿਵਿਕਰਨ ਚੇਚੀ ਅਤੇ ਨਗਰ ਕੌਂਸਲ ਪ੍ਰਧਾਨ ਸੁਨੀਲ ਕੌਸ਼ਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ?ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਰੂਪਾ ਰਾਣੀ, ਮੀਤ ਪ੍ਰਧਾਨ ਰਣਜੀਤ ਸਿੰਘ, ਹਰਸ਼ਮਿੰਦਰ ਕੌਰ ਜੌਹਲ, ਹਨੀ ਡੱਬ, ਅਜੇ ਕੁਮਾਰ, ਕੁਸਮ ਕੌਂਸਲ, ਪਰਵਿੰਦਰ ਕੁਮਾਰ, ਛਿੰਦੋ ਦੇਵੀ, ਪਰਮਿੰਦਰ ਕੁਮਾਰ, ਨਿਰਮਲਾ ਰਾਣੀ, ਰਾਧੇ ਸ਼ਿਆਮ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਕੌਰ, ਪਾਨੀ ਕੁਮਾਰ, ਨੀਲਮ, ਸੁਰਿੰਦਰ ਭੱਟੀ, ਬਗੀਚਾ ਸਿੰਘ ਰੱਕੜ ਮੁਲਾਜ਼ਮ ਆਗੂ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |
ਰੈਸਟ ਹਾਊਸ ਝਿੰਗੜਾਂ ਵਿਖੇ ਗਣਤੰਤਰ ਦਿਵਸ ਮਨਾਇਆ
ਔੜ/ ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਸ਼ਹੀਦ ਸਰਦਾਰਾ ਸਿੰਘ ਤੇ ਸ਼ਹੀਦ ਚੈਨ ਸਿੰਘ ਦੀ ਯਾਦ 'ਚ ਬਣੇ ਰੈਸਟ ਹਾਊਸ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਗਣਤੰਤਰਤਾ ਦਿਵਸ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਜਥੇ. ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ੍ਹ ਵਲੋਂ ਕੌਮੀ ਤਿਰੰਗਾ ਝੰਡਾ ਲਹਿਰਾਇਆ | ਉਪਰੰਤ ਬੱਚਿਆਂ ਵਲੋਂ ਦੇਸ਼ ਭਗਤੀ ਗਾਇਆ ਗਿਆ | ਇਸ ਉਪਰੰਤ ਬੱਬਰ ਅਕਾਲੀ ਲਹਿਰ ਦੇ ਮੋਢੀ ਸ਼ਹੀਦ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੇ ਆਦਮ ਕੱਦ ਬੁੱਤ ਤੇ ਫੁੱਲ ਮਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕਰਦਿਆਂ ਜਥੇਦਾਰ ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ੍ਹ, ਸੋਢੀ ਸਿੰਘ ਸ਼ੇਰਗਿੱਲ ਯੂ.ਕੇ, ਅਧਿਕਾਰਤ ਪੰਚ ਬਹਾਦਰ ਸਿੰਘ ਮਹਿਮੀ, ਪਰਮਜੀਤ ਸਿੰਘ ਗਰੇਵਾਲ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਬਲਵਿੰਦਰ ਸਿੰਘ ਝਿੰਗੜ, ਪਿ੍ੰਸੀਪਲ ਤਰਜੀਵਨ ਸਿੰਘ ਗਰਚਾ, ਤਰਸੇਮ ਲਾਲ ਪੰਚ, ਸੋਹਣ ਸਿੰਘ ਕਲਸੀ ਇੰਸਪੈਕਟਰ, ਬਿਸ਼ਨ ਝਿੰਗੜ ਨੇ ਗਣਤੰਤਰ ਦਿਵਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਇਕੱਤਰ ਪਿੰਡ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਅਧਿਕਾਰਤ ਪੰਚ ਬਹਾਦਰ ਸਿੰਘ ਮਹਿਮੀ, ਤਰਸੇਮ ਲਾਲ ਪੰਚ, ਪਰਮਜੀਤ ਸਿੰਘ ਗਰੇਵਾਲ, ਸੰਦੀਪ ਸਿੰਘ ਸ਼ੇਰਗਿੱਲ, ਤੀਰਥ ਸਿੰਘ ਇਟਲੀ, ਲੱਖਾ ਸਿੰਘ, ਕਮਲਜੀਤ ਸਿੰਘ ਕੈਰੋਂ, ਪਿ੍ਤਪਾਲ ਸਿੰਘ, ਹਰਜਿੰਦਰ ਸਿੰਘ ਸੋਢੀ, ਮੁਖਤਿਆਰ ਸਿੰਘ ਤਾਰੀ, ਸੁਰਜੀਤ ਸਿੰਘ ਸ਼ੇਰਗਿੱਲ, ਮਲਕੀਤ ਸਿੰਘ, ਮਨਜੀਤ ਸਿੰਘ, ਰਵੀ ਕੁਮਾਰ, ਅਮਨਦੀਪ ਸਿੰਘ ਸ਼ੇਰਗਿੱਲ, ਬਿੰਦਾ ਸ਼ੇਰਗਿੱਲ, ਕੇਵਲ ਰਾਮ ਮਹਿਮੀ, ਲਵਪ੍ਰੀਤ ਸਿੰਘ, ਜਤਿੰਦਰ ਕੁਮਾਰ, ਰਣਜੀਤ ਸਿੰਘ, ਪਾਲਾ, ਦਵਿੰਦਰ ਪਾਲ, ਸੁਰਿੰਦਰ ਸਿੰਘ, ਮੱਖਣ ਰਾਮ, ਜੋਗਿੰਦਰ ਸਿੰਘ, ਬਲਵੀਰ ਰਾਮ, ਅਜੈਬ ਸਿੰਘ, ਬਿੱਲਾ ਸ਼ੇਰਗਿੱਲ, ਗੁਰਨਾਮ ਸਿੰਘ, ਰੇਸ਼ਮ ਮਹਿਮੀ, ਗੁਰਪ੍ਰੀਤ ਸਿੰਘ, ਕੁਲਬੀਰ ਸਿੰਘ ਆਦਿ ਹਾਜ਼ਰ ਸਨ |
ਮਾਸਟਰ ਵਿਜੇ ਕੁਮਾਰ ਨਵਾਂਗਰਾਂ ਨੂੰ ਕੀਤਾ ਸਨਮਾਨਿਤ
ਪੋਜੇਵਾਲ ਸਰਾਂ, (ਨਵਾਂਗਰਾਈਾ) - ਗਣਤੰਤਰ ਦਿਵਸ ਮੌਕੇ ਬਲਾਚੌਰ ਵਿਖੇ ਸਬ ਡਵੀਜਨ ਪੱਧਰੀ ਸਮਾਗਮ ਦੌਰਾਨ ਮਾਸਟਰ ਵਿਜੇ ਕੁਮਾਰ ਨਵਾਂਗਰਾਂ ਈ.ਟੀ.ਟੀ ਸਰਕਾਰੀ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਨੂੰ ਸਿੱਖਿਆ ਦੇ ਖੇਤਰ ਵਿੱਚ ਵਧੀਆ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਹਨਾਂ ਨੂੰ ਐਸ.ਡੀ.ਐਮ ਕਰਿਤਕਾ ਗੋਇਲ ਆਈ.ਏ.ਐਸ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇੱਥੇ ਵਰਨਣਯੋਗ ਹੈ ਕਿ ਵਿਜੇ ਕੁਮਾਰ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਨੂੰ ਫੁੱਲੀ ਏ. ਸੀ. ਸਕੂਲ ਬਣਾਇਆ ਹੈ ਤੇ ਇਹ ਬਲਾਚੌਰ ਤਹਿਸੀਲ ਦਾ ਇਕੱਲਾ ਸਕੂਲ ਹੈ ਜੋ ਕਿ ਏ. ਸੀ. ਸਕੂਲ ਹੈ | ਇਸ ਤੋਂ ਇਲਾਵਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਦੀ ਦਸ਼ਾ ਵੀ ਸੁਧਾਰੀ ਹੈ ਤੇ ਪਿਛਲੇ ਸਾਲਾਂ ਨਾਲੋਂ ਸਕੂਲ ਵਿਚ ਸਾਥੀ ਅਧਿਆਪਕਾਂ ਕੁਲਵਿੰਦਰ ਕੌਰ ਦੇ ਸਹਿਯੋਗ ਨਾਲ ਦਾਖਲਾ ਵੀ ਵਧਾਇਆ ਹੈ ਤੇ ਗੁਣਾਤਮਕ ਸਿੱਖਿਆ ਵਿੱਚ ਵੀ ਸੁਧਾਰ ਕੀਤਾ ਹੈ | ਇਸ ਸਨਮਾਨ ਲਈ ਉਹਨਾਂ ਨੂੰ ਸੰਤੋਸ਼ ਕਟਾਰੀਆ ਹਲਕਾ ਵਿਧਾਇਕਾ, ਅਸ਼ੋਕ ਕੁਮਾਰ ਕਟਾਰੀਆ, ਭੁਪਿੰਦਰ ਲੱਕੀ ਬਲਾਕ ਸੰਮਤੀ ਮੈਂਬਰ ਪੋਜੇਵਾਲ, ਹਰਮੇਸ਼ ਲਾਲ ਸੀ.ਐਚ.ਟੀ ਪੋਜੇਵਾਲ, ਜਸਪਾਲ ਹੈੱਡ ਟੀਚਰ ਚਾਂਦਪੁਰ ਰੁੜਕੀ, ਜਸਵੀਰ ਸਿੰਘ ਹੈੱਡ ਟੀਚਰ ਟੋਰੋਵਾਲ, ਕੁਲਵੀਰ ਕੌਰ ਹੈੱਡ ਟੀਚਰ ਕਟਵਾਰਾਂ ਕਲਾਂ ਨੇ ਵਧਾਈ ਦਿੱਤੀ ਹੈ |
ਸੈਂਪਲੇ ਪਰਿਵਾਰ ਵਲੋਂ ਅੰਬੇਡਕਰ ਲਾਇਬ੍ਰੇਰੀ ਨੂੰ ਸਹਾਇਤਾ ਰਾਸ਼ੀ ਭੇਂਟ
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ) - ਡਾ.ਬੀ.ਆਰ ਅੰਬੇਡਕਰ ਲਾਇਬ੍ਰੇਰੀ ਸਰਹਾਲ ਕਾਜ਼ੀਆਂ ਵਿਖੇ ਗਣਤੰਤਰ ਦਿਵਸ ਮਨਾਉਂਦਿਆਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਮੌਕੇ ਬੋਲਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਗਣਤੰਤਰ ਦੀ ਪਰਿਭਾਸ਼ਾ ਦੀ ਗੱਲ ਕਰਦਿਆਂ ਦੱਸਿਆ ਕਿ ਗਣਤੰਤਰ ਦਾ ਭਾਵ ਉਹ ਦੇਸ਼ ਗਣਰਾਜ ਹੁੰਦਾ ਹੈ ਜਿੱਥੋਂ ਦਾ ਰਾਜਾ ਲੋਕਾਂ ਦੀਆਂ ਵੋਟਾਂ ਦੁਆਰਾ ਚੁਣਿਆ ਜਾਂਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਬਹੁਤ ਸਾਰੇ ਦੇਸ਼ਾਂ ਦੇ ਸੰਵਿਧਾਨ ਨੂੰ ਪੜਿ੍ਹਆ ਅਤੇ ਇਕ ਲੰਬਾ ਅਤੇ ਲਿਖਤੀ ਸੰਵਿਧਾਨ ਭਾਰਤ ਨੂੰ ਸੌਂਪਿਆ | ਇਸ ਮੌਕੇ ਪ੍ਰਵੀਨ ਸੈਂਪਲੇ ਗਰੀਸ ਅਤੇ ਪਾਲ ਰਾਮ ਮਹਿਮੀ ਯੂ.ਐਸ.ਏ ਵੱਲੋਂ 11- 11 ਹਜ਼ਾਰ ਰੁ: ਦੀ ਸੇਵਾ ਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨ ਐਂਡ ਹੈਲਥ ਕਲੱਬ ਸਰਹਾਲ ਕਾਜ਼ੀਆਂ ਨੂੰ ਭੇਟ ਕੀਤੀ | ਕਲੱਬ ਵਲੋਂ ਦੋਵੇਂ ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਕੀਤਾ ਗਿਆ | ਸਮੂਹ ਕਲੱਬ ਮੈਂਬਰਾਂ ਨੇ ਕਿਹਾ ਕਿ ਪ੍ਰਵਾਸੀਆਂ ਵਲੋਂ ਭੇਟਾ ਕੀਤੀ ਸੇਵਾ ਸਿਰਫ ਬੱਚਿਆਂ ਦੀ ਪੜ੍ਹਾਈ 'ਤੇ ਹੀ ਖਰਚ ਕੀਤੀ ਜਾਏਗੀ | ਇਸ ਮੌਕੇ ਲੈਕ. ਪਰਮਜੀਤ ਸਿੰਘ, ਦਰਬਾਰੀ ਲਾਲ, ਸੇਵਾ ਮੁਕਤ ਥਾਣੇਦਾਰ ਪਿ੍ਥੀਪਾਲ ਭਾਟੀਆ, ਲੈਕ. ਸੁਰਜੀਤ ਸੈਂਪਲੇ, ਪ੍ਰਵੀਨ ਸੈਂਪਲੇ ਗਰੀਸ, ਸ਼ਾਦੀ ਲਾਲ, ਨਵੀਨ ਕੁਮਾਰ, ਰਣਜੀਤ ਸਿੰਘ ਪੰਚ, ਮਹਿੰਦਰ ਪਾਲ ਪੰਚ, ਤਜਿੰਦਰ ਪਾਲ ਪੰਚ, ਕਮਲਜੀਤ ਕੌਰ ਪੰਚ, ਲਖਵੀਰ ਸਿੰਘ, ਬਲਵਿੰਦਰ ਕੁਮਾਰ, ਦਿਲਬਾਗ ਰਾਮ, ਹਰਨੇਕ ਸਿੰਘ ਨੇਕੀ, ਭਗਤ ਰਾਮ, ਮਹਿੰਦਰ ਕੌਰ, ਰਵਿੰਦਰ ਕੁਮਾਰ, ਖੁਸ਼ੀਆ ਰਾਮ, ਸੁਰਜੀਤ ਰਾਮ ਪਹਿਲਵਾਨ, ਭਾਵਨਾ ਭਾਟੀਆ, ਪ੍ਰੀਤੀ, ਵਿਦਿਆਰਥੀ ਤੇ ਨਗਰ ਨਿਵਾਸੀ ਹਾਜ਼ਰ ਸਨ |
ਸੇਂਟ ਸੋਲਜਰ ਪਬਲਿਕ ਸਕੂਲ ਬੰਗਾ 'ਚ
ਬੰਗਾ, (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਕਰਾਏ ਇਸ ਗਣਤੰਤਰ ਸਮਾਗਮ ਦਾ ਮੰਤਵ ਬੱਚਿਆਂ ਵਿਚ ਆਪਣੇ ਦੇਸ਼ ਪ੍ਰਤੀ ਪਿਆਰ ਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਪੰਨ ਕਰਨ ਦੇ ਨਾਲ-ਨਾਲ ਉਤਸ਼ਾਹ ਤੇ ਆਤਮ-ਵਿਸ਼ਵਾਸ ਦੀ ਭਾਵਨਾ ਵਿਚ ਵਾਧਾ ਕਰਨਾ ਵੀ ਹੈ | ਇਸੇ ਉਦੇਸ਼ ਦੀ ਪੂਰਤੀ ਲਈ ਉਲੀਕੇ ਗਏ ਪੋ੍ਰਗਰਾਮ ਵਿੱਚ ਬੱਚਿਆਂ ਦੁਆਰਾ ਸਟੇਜ ਸੰਭਾਲ਼ਣ ਦਾ ਕਾਰਜ ਆਰੰਭ ਤੋਂ ਅਖੀਰ ਤੱਕ ਪੂਰੀ ਸ਼ਿੱਦਤ ਨਾਲ ਨਿਭਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਚੇਅਰਪਰਸਨ ਸ੍ਰੀਮਤੀ ਨਰਿੰਦਰ ਕੌਰ ਰੰਧਾਵਾ, ਪ੍ਰਭਨੂਰ ਸਿੰਘ ਰੰਧਾਵਾ ਜੀ ਦੇ ਦੁਆਰਾ ਝੰਡਾ ਲਹਿਰਾ ਕੇ ਕੀਤੀ ਗਈ | ਜਿਸ ਵਿੱਚ ਚੇਅਰਪਰਸਨ ਪ੍ਰਭਨੂਰ ਸਿੰਘ ਰੰਧਾਵਾ ਜੀ ਵੱਲੋਂ ਗਣਤੰਤਰ ਦਿਵਸ ਨਾਲ ਸਬੰਧਤ ਭਾਸ਼ਨ ਦਿੰਦੇ ਹੋਏ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦੇਣ ਦੇ ਨਾਲ-ਨਾਲ ਸੰਵਿਧਾਨ ਲਾਗੂ ਹੋਣ ਸਬੰਧਿਤ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਗਏ | ਇਸੇ ਤਰ੍ਹਾਂ ਪੋ੍ਰਗਰਾਮ ਨੂੰ ਅੱਗੇ ਵਧਾਉਂਦੇ ਹੋਏ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਨਾਲ ਸਬੰਧਿਤ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਜਿਵੇਂ ਭਾਸ਼ਣ, ਭੰਗੜਾ ਅਤੇ ਦੇਸ਼ ਭਗਤੀ ਨੂੰ ਬਿਆਨ ਕਰਦਾ ਨਾਟਕ ਪੇਸ਼ ਕੀਤਾ ਗਿਆ | ਜਿਸ ਨੇ ਸਭ ਉੱਪਰ ਆਪਣੀ ਵੱਖਰੀ ਛਾਪ ਛੱਡੀ | ਇਸ ਮੌਕੇ ਡਾਇਰੈਕਟਰ ਮੈਡਮ ਚਰਨਜੀਤ ਕੌਰ ਅਤੇ ਮੈਡਮ ਜੋਤੀ ਟਾਹ ਦੁਆਰਾ ਸਾਰੇ ਬੱਚਿਆਂ ਨੂੰ ਦੇਸ਼ ਪ੍ਰੇਮ ਦੀ ਭਾਵਨਾ ਨੂੰ ਕਾਇਮ ਰੱਖਣ ਦੇ ਨਾਲ-ਨਾਲ ਸੰਵਿਧਾਨਿਕ ਨਿਯਮਾਂ ਦੀ ਪਾਲਣਾ ਕਰਨ ਤੇ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ | ਅੰਤ ਵਿੱਚ ਸਕੂਲ ਪਿ੍ੰਸੀਪਲ ਮੈਡਮ ਜਸਵਿੰਦਰ ਕੌਰ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਧੀਮੀ ਸੰਗੀਤਕ ਧੁਨ ਨਾਲ ਰਾਸ਼ਟਰੀ ਗੀਤ ਦਾ ਗਾਇਨ ਕਰਦੇ ਹੋਏ ਦੇਸ਼ ਪ੍ਰਤੀ ਸਨੇਹ ਅਤੇ ਸਤਿਕਾਰ ਪ੍ਰਗਟਾਇਆ ਗਿਆ |
ਭੰਗਲ ਖੁਰਦ ਸਕੂਲ ਦੇ ਪੰਜ ਹੋਣਹਾਰ ਵਿਦਿਆਰਥੀਆਂ ਦਾ ਗਣਤੰਤਰ ਦਿਵਸ ਮੌਕੇ ਸਨਮਾਨ
ਮੱਲਪੁਰ ਅੜਕਾਂ, 27 ਜਨਵਰੀ (ਮਨਜੀਤ ਸਿੰਘ ਜੱਬੋਵਾਲ) - ਆਈ.ਟੀ.ਆਈ. ਗਰਾਊਾਡ, ਨਵਾਂਸ਼ਹਿਰ ਵਿਖੇ 77ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਡਾ. ਬਲਵੀਰ ਸਿੰਘ ਸਿਹਤ ਅਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਸਮਾਗਮ ਦੌਰਾਨ ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਦੇ ਪੰਜ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਟੇਟ ਪੱਧਰ 'ਤੇ ਖੇਡਾਂ ਅਤੇ ਵਿੱਦਿਅਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ | ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਨੀਰਜ ਕੁਮਾਰੀ ਸਟੇਟ ਐਵਾਰਡੀ ਨੇ ਦੱਸਿਆ ਕਿ ਭੰਗਲ ਖੁਰਦ ਸਕੂਲ ਦੇ ਵਿਦਿਆਰਥੀਆਂ ਵਿਸ਼ਵਾਸ ਸਟੇਟ ਪੱਧਰੀ ਨੇ ਕਿੱਕ ਬਾਕਸਿੰਗ 14 ਵਿੱਚ ਚਾਂਦੀ ਦਾ ਤਗਮਾ, ਸਾਨੀਆ ਨੇ ਕਿੱਕ ਬਾਕਸਿੰਗ 14 ਵਿੱਚ ਕਾਂਸੇ ਦਾ ਤਗਮਾ ਅਤੇ ਸਾਰਥਕ ਨੇ ਵੁਸ਼ੂ 17 ਵਿੱਚ ਕਾਂਸੇ ਦਾ ਤਗਮਾ ਜਿੱਤਿਆ | ਲਵਪ੍ਰੀਤ ਅਤੇ ਸੁਖਪ੍ਰੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਵਿੱਚ ਕ੍ਰਮਵਾਰ 98.17 ਫੀਸਦੀ ਅਤੇ 98 ਫੀਸਦੀ ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ | ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਗਈ |
ਲੈਮਰਿਨ ਟੈਂਕ ਯੂਨੀਵਰਸਿਟੀ ਵਿਖੇ
ਕਾਠਗੜ੍ਹ, (ਹਰਸਿਮਰਨ ਜੋਤ ਸਿੰਘ ਕਲੇਰ)- ਲੈਮਰਿਨ ਟੈਂਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖੇ 77ਵਾਂ ਗਣਤੰਤਰ ਦਿਵਸ ਸਮਾਗਮ ਕਰਵਾਇਆ ਗਿਆ | ਚਾਂਸਲਰ ਐਨ.ਐਸ ਰਿਆਤ ਨੇ ਇਸ ਸਮਾਗਮ 'ਚ ਪ੍ਰਮੁੱਖ ਭੂਮਿਕਾ ਨਿਭਾਈ | ਯੂਨੀਵਰਸਿਟੀ ਦੀ ਸੁਰੱਖਿਆ ਟੀਮ ਅਤੇ ਵਿਦਿਆਰਥੀਆਂ ਦੀਆਂ ਟੀਮਾਂ, ਯੂਨੀਵਰਸਿਟੀ ਦੇ ਐਨ.ਐਸ.ਐਸ ਵਲੰਟੀਅਰਾਂ ਨੇ ਵੱਖ-ਵੱਖ ਸੰਸਥਾਵਾਂ ਦੇ ਨਾਲ ਤਿਰੰਗਾ ਲਹਿਰਾਇਆ | ਮਾਰਚ ਪਾਸਟ ਵਿੱਚ ਹਿੱਸਾ ਲਿਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ | ਪੂਰੇ ਇਕੱਠ ਨੇ ਮਾਣ ਨਾਲ ਰਾਸ਼ਟਰੀ ਗੀਤ ਗਾਇਆ, ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ | ਆਪਣੇ ਸੰਬੋਧਨ ਦੌਰਾਨ ਚਾਂਸਲਰ ਐਨ.ਐਸ ਰਿਆਤ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈਆਂ ਦਿੱਤੀਆਂ | ਵਾਈਸ ਚਾਂਸਲਰ ਡਾ. ਏ.ਐਸ ਚਾਵਲਾ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਰਾਸ਼ਟਰੀ ਝੰਡੇ ਅਤੇ ਆਪਣੇ ਦੇਸ਼ ਨੂੰ ਉੱਚੇ ਸਤਿਕਾਰ ਦੀ ਥਾਂ ਰੱਖਣ ਦੀ ਅਪੀਲ ਕੀਤੀ | ਉਨ੍ਹਾਂ ਨੇ ਆਜ਼ਾਦੀ ਦੇ ਉਦੇਸ਼ ਲਈ ਮਹਾਨ ਸ਼ਹੀਦਾਂ ਦੁਆਰਾ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਗਣਤੰਤਰ ਨੂੰ ਆਕਾਰ ਦੇਣ ਵਿੱਚ ਨੇਤਾਵਾਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ | ਡਾ. ਚਾਵਲਾ ਨੇ ਸਾਡੇ ਲਈ ਸੰਵਿਧਾਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਸਾਂਝਾ ਕੀਤਾ ਕਿ ਗਣਤੰਤਰ ਦਿਵਸ ਸਿਰਫ਼ ਇੱਕ ਜਸ਼ਨ ਨਹੀਂ ਹੈ, ਸਗੋਂ ਇੱਕ ਰਾਸ਼ਟਰੀ ਤਿਉਹਾਰ ਹੈ, ਜਿਸਨੂੰ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਣਾ ਚਾਹੀਦਾ ਹੈ | ਇਸ ਤਿਉਹਾਰ ਵਿੱਚ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਦੇ ਗੀਤਾਂ, ਕਵਿਤਾਵਾਂ, ਭਾਸ਼ਣਾਂ ਅਤੇ ਭੰਗੜੇ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਵਿਭਿੰਨ ਪ੍ਰਦਰਸ਼ਨ ਕੀਤਾ | ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ | ਖੁਸ਼ੀ ਦੇ ਮੌਕੇ ਨੂੰ ਮਨਾਉਣ ਲਈ ਮਿਠਾਈਆਂ ਵੰਡੀਆਂ ਗਈਆਂ, ਜਿਸ ਨਾਲ ਦੋਸਤੀ ਅਤੇ ਜਸ਼ਨ ਦੀ ਭਾਵਨਾ ਪੈਦਾ ਹੋਈ | ਸਾਰੇ ਸੀਨੀਅਰ ਅਧਿਕਾਰੀ, ਸਟਾਫ਼, ਹੋਰ ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਲੈਮਰਿਨ ਟੈਂਕ ਸਕਿੱਲਜ਼ ਯੂਨੀਵਰਸਿਟੀ ਵਿੱਚ ਦੇਸ਼ ਭਗਤੀ ਵਾਲਾ ਮਾਹੌਲ ਬਣਾਉਣ ਵਾਲੇ ਜਸ਼ਨਾਂ ਵਿੱਚ ਸ਼ਾਮਲ ਹੋਏ |

Ad Position 22
No active advertisement
ਪਿਛਲੀ ਖ਼ਬਰ ਖਟਕੜ ਕਲਾਂ ਵਿਖੇ ਡਾ. ਬਲਬੀਰ ਸਿੰਘ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਅੱਗੇ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਡੀ. ਏ. ਵੀ. ਕਾਲਜ 'ਚ ਗਣਤੰਤਰ ਦਿਵਸ ਮਨਾਇਆ
Ad Position 24