17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗਣੇਸ਼ ਉਤਸਵ ਦੇ ਦੂਜੇ ਦਿਨ ਮਹੇਸ਼ ਸਾਜਨ ਨੇ ਗਣਪਤੀ ਦਾ ਕੀਤਾ ਗੁਣਗਾਨ

ਨਵਾਂਸ਼ਹਿਰ, 17 ਸਤੰਬਰ (ਜਸਬੀਰ ਸਿੰਘ ਨੂਰਪੁਰ)-ਟੀਚਰ ਕਾਲੋਨੀ ਵਿਚ ਗਣਪਤੀ ਉਤਸਵ ਕਮੇਟੀ ਵਲੋਂ ਕਰਵਾਏ ਜਾ ਰਹੇ 14ਵੇਂ ਵਿਸ਼ਾਲ ਗਣੇਸ਼ ਉਤਸਵ ਦੌਰਾਨ ਦੂਜੇ ਦਿਨ ਵੀ ਖੂਬ ਰੌਣਕ ਰਹੀ। ਮੰਗਲਵਾਰ ਦੁਪਹਿਰ ਨੀਲ ਕੰਠ ਮਹਾਦੇਵ ਸੰਕੀਰਤਨ ਮੰਡਲ ਦੇ ਮੈਂਬਰ ਅਸ਼ਵਨੀ ਗੁਪਤਾ, ਦਵਿੰਦਰ ਬਾਲੀ ਤੇ ਗਗਨ ਚਾਨਾ ਨੇ ਗਣਪਤੀ ਦੀ ਮਹਿਮਾ ਦਾ ਗੁਣਗਾਨ ਕੀਤਾ।

Ad Position 21
No active advertisement
ਅਜੀਤ ਡੈਸਕ 18-09-2026
ਨਵਾਂਸ਼ਹਿਰ, 17 ਸਤੰਬਰ (ਜਸਬੀਰ ਸਿੰਘ ਨੂਰਪੁਰ)-ਟੀਚਰ ਕਾਲੋਨੀ ਵਿਚ ਗਣਪਤੀ ਉਤਸਵ ਕਮੇਟੀ ਵਲੋਂ ਕਰਵਾਏ ਜਾ ਰਹੇ 14ਵੇਂ ਵਿਸ਼ਾਲ ਗਣੇਸ਼ ਉਤਸਵ ਦੌਰਾਨ ਦੂਜੇ ਦਿਨ ਵੀ ਖੂਬ ਰੌਣਕ ਰਹੀ। ਮੰਗਲਵਾਰ ਦੁਪਹਿਰ ਨੀਲ ਕੰਠ ਮਹਾਦੇਵ ਸੰਕੀਰਤਨ ਮੰਡਲ ਦੇ ਮੈਂਬਰ ਅਸ਼ਵਨੀ ਗੁਪਤਾ, ਦਵਿੰਦਰ ਬਾਲੀ ਤੇ ਗਗਨ ਚਾਨਾ ਨੇ ਗਣਪਤੀ ਦੀ ਮਹਿਮਾ ਦਾ ਗੁਣਗਾਨ ਕੀਤਾ। ਮੰਗਲਵਾਰ ਦੇਰ ਸ਼ਾਮ ਪੰ. ਸੰਦੀਪ ਸ਼ਾਸਤਰੀ ਵਲੋਂ ਮੁੱਖ ਜਜਮਾਨ ਮਿੰਟਾ ਸਰਾਫ਼, ਮਨੀ ਮੀਤੂ ਤੇ ਮਨੀ ਸ਼ਾਰਦਾ ਪਰਿਵਾਰ ਵਲੋਂ ਵਿਧੀਵਤ ਪੂਜਨ ਕਰਵਾਇਆ। ਬੁੱਧਵਾਰ ਸਵੇਰੇ ਅਜੈ ਦੀਵਾਨ ਤੇ ਰਸ਼ਮੀ ਦੀਵਾਨ ਪਰਿਵਾਰ ਵਲੋਂ ਵੀ ਪੂਜਨ ਕਰਵਾਇਆ। ਉਪਰੰਤ ਮੰਗਲਵਾਰ ਦੇਰ ਸ਼ਾਮ ਭਜਨ ਗਾਇਕ ਮਹੇਸ਼ ਸਾਜਨ ਨੇ ਗਣੇਸ਼ ਵੰਦਨਾ ਨਾਲ ਭਜਨ ਗਾਇਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਵੱਖ-ਵੱਖ ਭਜਨਾਂ ਰਾਹੀਂ ਸੰਗਤ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸੰਗਤ ਨੇ ਲੰਗਰ ਦਾ ਪ੍ਰਸਾਦ ਵੀ ਗ੍ਰਹਿਣ ਕੀਤਾ। ਬੁੱਧਵਾਰ ਦੁਪਹਿਰ ਗੋਪਾਲ ਨੇ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਪ੍ਰਬੰਧਕ ਸ਼ੰਕਰ ਸ਼ਿੰਦੇ, ਰਾਜ ਕੁਮਾਰ ਸੌਂਧੀ, ਵਿਵੇਕ ਮਰਵਾਹਾ, ਵਿਜੇ ਗਾਂਧੀ ਤੇ ਸੰਜੀਵ ਗਾਬਾ ਨੇ ਦੱਸਿਆ ਕਿ 18 ਸਤੰਬਰ ਨੂੰ ਪ੍ਰਵੀਨ ਅਰੋੜਾ ਵਲੋਂ ਗਣਪਤੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਰੋਜ਼ਾਨਾ ਦੁਪਹਿਰ 3 ਤੋਂ 5 ਵਜੇ ਤੱਕ ਵੱਖ-ਵੱਖ ਮਹਿਲਾ ਸੰਕੀਰਤਨ ਮੰਡਲਾਂ ਵਲੋਂ ਕੀਰਤਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 19 ਸਤੰਬਰ ਨੂੰ ਗਣਪਤੀ ਜੀ ਦੀ ਮੂਰਤੀ ਦਾ ਮਾਛੀਵਾੜਾ ਰੋਡ ਸਥਿਤ ਦਰਿਆ ਵਿਚ ਵਿਸਰਜਨ ਕੀਤਾ ਜਾਵੇਗਾ। ਇਸ ਮੌਕੇ ਪਾਰਸ਼ਦ ਰਾਜਾ ਬਖ਼ਸ਼ੀ, ਅਸ਼ਵਨੀ ਵਲੱਗਣ, ਮਨੀਸ਼, ਮਨੋਜ ਲਾਡੀ ਸਮੇਤ ਗਣਪਤੀ ਉਤਸਵ ਕਮੇਟੀ ਦੇ ਮੈਂਬਰ ਤੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਰਹੀ।
Ad Position 22
No active advertisement
ਪਿਛਲੀ ਖ਼ਬਰ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਜ਼ਰੂਰੀ ਅਗਲੀ ਖ਼ਬਰ ਯੂਬਾ ਸਿਟੀ ਕੈਲੇਫੋਰਨੀਆ ਵਿਖੇ ਮਨਾਇਆ ਬਾਬਾ ਗੋਲਾ ਦੀ ਯਾਦ ’ਚ ਜੋੜ ਮੇਲਾ
Ad Position 24