ਯੂਬਾ ਸਿਟੀ ਕੈਲੇਫੋਰਨੀਆ ਵਿਖੇ ਮਨਾਇਆ ਬਾਬਾ ਗੋਲਾ ਦੀ ਯਾਦ ’ਚ ਜੋੜ ਮੇਲਾ
ਬੰਗਾ, 17 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬੰਗਾ ਸ਼ਹਿਰ ਨੂੰ ਵਸਾਉਣ ਵਾਲੇ ਬਾਬਾ ਗੋਲਾ ਦੀ ਯਾਦ ਵਿਚ 11ਵਾਂ ਸਾਲਾਨਾ ਜੋੜ ਮੇਲਾ ਯੂਬਾ ਸਿਟੀ, ਕੈਲੇਫੋਰਨੀਆ ਵਿਖੇ ਮਨਾਇਆ। ਹਰ ਸਾਲ ਟਾਇਰਾ ਬੁਇਨਾ ਸੜਕ ’ਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ।
ਇ
ਇਬਾਦਤ ਕੌਰ ਬੱਲ ਪਿਤਾ : ਗਗਨਜੋਤ ਸਿੰਘ ਮਾਤਾ : ਪਰਮਿੰਦਰ ਕੌਰ ਪਿੰਡ : ਬਛੌੜੀ
18-09-2026
ਬੰਗਾ, 17 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬੰਗਾ ਸ਼ਹਿਰ ਨੂੰ ਵਸਾਉਣ ਵਾਲੇ ਬਾਬਾ ਗੋਲਾ ਦੀ ਯਾਦ ਵਿਚ 11ਵਾਂ ਸਾਲਾਨਾ ਜੋੜ ਮੇਲਾ ਯੂਬਾ ਸਿਟੀ, ਕੈਲੇਫੋਰਨੀਆ ਵਿਖੇ ਮਨਾਇਆ। ਹਰ ਸਾਲ ਟਾਇਰਾ ਬੁਇਨਾ ਸੜਕ ’ਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ। ਸਵੇਰੇ ਅਖੰਡ ਪਾਠ ਆਰੰਭ ਕੀਤੇ ਗਏ। ਸਮਾਪਤੀ ’ਤੇ ਅਰਦਾਸ ਕੀਤੀ ਗਈ। ਦੂਰ-ਦੁਰਾਡੇ ਸ਼ਹਿਰਾਂ ਤੋਂ ਬੰਗਾ ਨਿਵਾਸੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਇਸ ਸਮਾਗਮ ਵਿਚ ਸ਼ਾਮਿਲ ਹੋਏ। ਇਸ ਮੌਕੇ ਬੀਬੀ ਸੁਰਿੰਦਰ ਕੌਰ ਸੇਖੋਂ ਨੇ ਦੱਸਿਆ ਕਿ ਇਸ ਸਾਲਾਨਾ ਮੇਲੇ ਦੀ ਸ਼ੁਰੂਆਤ ਸਤੰਬਰ 2015 ਕੁੱਝ ਵਖਰੇ ਢੰਗ ਨਾਲ ਹੋਈ ਸੀ। ਇਸ ਜੋੜ-ਮੇਲੇ ਦੀ ਸ਼ੁਰੂਆਤ ਗੁਰਸਿੱਖ ਭੈਣਾਂ ਨੇ ਕੀਤੀ ਸੀ। ਸੁਰਿੰਦਰ ਕੌਰ ਸੇਖੋਂ ਨੇ ਦੱਸਿਆ ਕੇ ਉਸ ਦੀ ਮਾਤਾ ਹਰਦੇਵ ਕੌਰ ਮਾਨ, ਤਾਈ ਗਿਆਨ ਕੌਰ ਮਾਨ, ਪੁਰੇਵਾਲ, ਤੱਖਰ ਤੇ ਜੌਹਲ ਪਰਿਵਾਰਾਂ ਨੇ ਬਹੁਤ ਭਰਵਾਂ ਸਾਥ ਦਿੱਤਾ। ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਬਾਬਾ ਗੋਲਾ ਦੇ ਵਸਾਏ ਸ਼ਹਿਰ ਬੰਗਾ ਦੇ ਇਤਿਹਾਸ ਬਾਰੇ ਦੱਸਿਆ। ਇਸ ਦੇ ਨਾਲ-ਨਾਲ ਪਾਕਿਸਤਾਨ ਵਿਚ ਸ਼ਹੀਦ ਭਗਤ ਸਿੰਘ ਦੇ ਪਿੰਡ ਬੰਗਾ ਬਾਰੇ ਵੀ ਦੱਸਿਆ ਕਰਦੇ ਸਨ। ਬਾਬਾ ਗੋਲਾ ਦੇ ਵਸਾਏ ਸ਼ਹਿਰ ਬੰਗਾ ਦੇ ਸਪੁੱਤਰ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਅੱਗੇ ਸਾਡੇ ਸਿਰ ਹਮੇਸ਼ਾ ਸਤਿਕਾਰ ਨਾਲ ਝੁਕਦੇ ਹਨ।