17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸੰਤ ਬਾਬਾ ਘਨੱਯਾ ਸਿੰਘ ਪਠਲਾਵਾ ਵਾਲਿਆਂ ਦੇ ਬਰਸੀ ਸਮਾਗਮ ’ਤੇ ਸੰਗਤਾਂ ਦਾ ਜੁੜਿਆ ਭਾਰੀ ਇਕੱਠ

ਬੰਗਾ, 17 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨਿਰਮਲੇ ਸੰਪਰਦਾਇ ਦੇ ਸੰਤ ਮਹਾਂਪੁਰਸ਼ ਸੰਤ ਬਾਬਾ ਘਨੱਯਾ ਸਿੰਘ ਜੀ ਪਠਲਾਵਾ ਵਾਲਿਆਂ ਦੀ 88ਵੀਂ ਬਰਸੀ ’ਤੇ ਹੋਏ ਗੁਰਮਤਿ ਸਮਾਗਮਾਂ ’ਤੇ ਸੰਤ ਮਹਾਂਪੁਰਸ਼ਾਂ ਅਤੇ ਦੁਨੀਆਂ ਭਰ ਤੋਂ ਪੁੱਜੀਆਂ ਸੰਗਤਾਂ ਦਾ ਭਾਰੀ ਇਕੱਠ ਜੁੜਿਆ। ਅਸਥਾਨੀ ਸੰਤ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਦੀ ਸੁਯੋਗ ਅਗਵਾਈ ’ਚ ਹੋਏ ਗੁਰਮਤਿ ਸਮਾਗਮਾਂ ਦੀ ਅਰੰਭਤਾ ’ਤੇ ਪਾਠਾਂ ਦੇ ਭੋਗ ਉਪਰੰਤ ਗੁਰਦੁਆਰਾ ਨਿਰਮਲ ਬੁੰਗਾ ਦੇ ਸਨਮੁੱਖ ਖੁੱਲ੍ਹੇ ਮੈਦਾਨ ਵਿੱਚ ਦੀਵਾਨ ਸਜਾਏ ਗਏ।

Ad Position 21
No active advertisement
ਅਜੀਤ ਡੈਸਕ 18-11-2026
ਬੰਗਾ, 17 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨਿਰਮਲੇ ਸੰਪਰਦਾਇ ਦੇ ਸੰਤ ਮਹਾਂਪੁਰਸ਼ ਸੰਤ ਬਾਬਾ ਘਨੱਯਾ ਸਿੰਘ ਜੀ ਪਠਲਾਵਾ ਵਾਲਿਆਂ ਦੀ 88ਵੀਂ ਬਰਸੀ ’ਤੇ ਹੋਏ ਗੁਰਮਤਿ ਸਮਾਗਮਾਂ ’ਤੇ ਸੰਤ ਮਹਾਂਪੁਰਸ਼ਾਂ ਅਤੇ ਦੁਨੀਆਂ ਭਰ ਤੋਂ ਪੁੱਜੀਆਂ ਸੰਗਤਾਂ ਦਾ ਭਾਰੀ ਇਕੱਠ ਜੁੜਿਆ। ਅਸਥਾਨੀ ਸੰਤ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਦੀ ਸੁਯੋਗ ਅਗਵਾਈ ’ਚ ਹੋਏ ਗੁਰਮਤਿ ਸਮਾਗਮਾਂ ਦੀ ਅਰੰਭਤਾ ’ਤੇ ਪਾਠਾਂ ਦੇ ਭੋਗ ਉਪਰੰਤ ਗੁਰਦੁਆਰਾ ਨਿਰਮਲ ਬੁੰਗਾ ਦੇ ਸਨਮੁੱਖ ਖੁੱਲ੍ਹੇ ਮੈਦਾਨ ਵਿੱਚ ਦੀਵਾਨ ਸਜਾਏ ਗਏ। ਜਿਸ ਦੀ ਆਰੰਭਤਾ ’ਤੇ ਅਸਥਾਨੀ ਸੰਤ ਮਹਾਂਪਰਸ਼ਾਂ ਦੇ ਅਸਥਾਨ ਦੇ ਕੀਰਤਨੀਏ ਭਾਈ ਅਮਰੀਕ ਸਿੰਘ, ਭਾਈ ਜਸਪਾਲ ਸਿੰਘ, ਭਾਈ ਗਿਆਨੀ ਦਲਜਿੰਦਰ ਸਿੰਘ, ਭਾਈ ਹਰਦੀਪ ਸਿੰਘ ਜੀ ਦੁਆਰਾ ਆਰਤੀ ਸ਼ਬਦ ਦਾ ਸਾਂਝੇ ਰੂਪ ’ਚ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਹੋਰ ਰਾਗੀ ਜਥਿਆਂ ਤੋਂ ਇਲਾਵਾ ਉੱਘੇ ਢਾਡੀ ਗਿ. ਦਲਜੀਤ ਸਿੰਘ ਮੋਰਾਂਵਾਲੀਆ ਦੇ ਜਥੇ ਨੇ ਵਾਰਾਂ ਦੁਆਰਾ ਸੰਤ ਮਹਾਂਪੁਰਸ਼ਾਂ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਾਰੀ ਸੰਤ ਸਮਾਗਮ ਦੌਰਾਨ ਪੁੱਜੇ ਸੰਤ ਮਹਾਂਪੁਰਸ਼ਾਂ ਵਿੱਚ ਬਾਬਾ ਭਾਗ ਸਿੰਘ ਕਜਲਾ ਵਾਲਿਆਂ ਦੀ ਸੰਚਾਲਨਾ ਵਿੱਚ ਸੰਤ ਸਮਾਗਮ ਹੋਇਆ। ਜਿਸ ਦੌਰਾਨ ਪੰਜਾ ਦੇ ਦੂਰ ਦੁਰਾਡੇ ਦੇ ਸ਼ਹਿਰਾਂ ਪਿੰਡਾਂ ਦੇ ਡੇਰਿਆਂ ਤੋਂ ਪੁੱਜੇ ਸੰਤ ਮਹਾਂਪੁਰਸ਼ ਸੰਤ ਬਾਬਾ ਸਤਨਾਮ ਸਿੰਘ ਮਜਾਰੀ, ਸੰਤ ਬਾਬਾ ਜਰਨੈਲ ਸਿੰਘ ਨੌਰਾ ਵਾਲੇ, ਸੰਤ ਬਾਬਾ ਜੋਗਿੰਦਰ ਸਿੰਘ ਅਟਾਰੀ ਵਾਲੇ, ਸੰਤ ਬਾਬਾ ਅਮਰੀਕ ਸਿੰਘ ਮਹਿਤਪੁਰ ਉਲੱਦਣੀ ਵਾਲੇ, ਬਾਬਾ ਗੁਰਪ੍ਰੀਤ ਸਿੰਘ ਪਠਲਾਵਾ ਵਾਲੇ, ਸੰਤ ਗਿਆਨ ਦੇਵ ਜੀ ਹਰਿਦੁਆਰ, ਸੰਤ ਭਾਗ ਸਿੰਘ ਬੰਗਿਆਂ ਵਾਲੇ, ਸੰਤ ਸਤਨਾਮ ਸਿੰਘ ਮਜਾਰੀ ਵਾਲੇ, ਸੰਤ ਪਿਆਰਾ ਸਿੰਘ, ਸੰਤ ਨਛੱਤਰ ਸਿੰਘ ਆਲਚੌਰ, ਬੀਬੀ ਗੁਰਵਿੰਦਰ ਕੌਰ, ਸੰਤ ਅਮਰੀਕ ਸਿੰਘ ਮਹਿਤਪੁਰ, ਸੰਤ ਅਮਰੀਕ ਸਿੰਘ ਮੰਨਣਹਾਨਾ, ਸੰਤ ਸੁਖਜੀਤ ਸਿੰਘ ਖੁੱਡਾ, ਜਥੇ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਐਸ. ਜੀ. ਪੀ. ਸੀ, ਸੰਤ ਹਰਮੀਤ ਸਿੰਘ ਬਾਹੋਵਾਲ, ਸੰਤ ਸੰਤੋਖ ਸਿੰਘ, ਸੰਤ ਸਰਬਜੀਤ ਸਿੰਘ ਠਕਰੋਵਾਲ, ਸੰਤ ਗੁਚਰਨ ਸਿੰਘ ਬਡੋਂ, ਸੁਆਮੀ ਵਿਸ਼ਵ ਭਾਰਤੀ, ਭਗਵਾਨ ਸਿੰਘ ਜੋਹਨ, ਸੰਤ ਹਰਜਿੰਦਰ ਸਿੰਘ ਜੋਹਨ, ਅਮਰਜੀਤ ਸਿੰਘ ਹਰਖੋਵਾਲ, ਪ੍ਰੀਤਮ ਸਿੰਘ ਬਾੜੀਆ, ਬਿਕਰਮ ਸਿੰਘ ਨੰਗਲ, ਪ੍ਰੀਤਮ ਸਿੰਘ ਡੁਮੇਲੀ, ਭੁਪਿੰਦਰ ਸਿੰਘ ਅੰਮ੍ਰਿਤਸਰ, ਗੁਰਨਾਮ ਸਿੰਘ, ਅਵਤਾਰ ਸਿੰਘ ਟਿੱਬੀ ਸਾਹਿਬ, ਗੁਰਚਰਨ ਸਿੰਘ ਪੰਡਵਾ, ਸੁਆਮੀ ਸ਼ੰਕਰਾਨੰਦ ਪਰਬਤ ਪੱਦੀ ਮੱਠਵਾਲੀ, ਕਰਨਦੀਪ ਸਿੰਘ ਹੁਸ਼ਿਆਰਪੁਰ, ਕੁਲਵਿੰਦਰ ਸਿੰਘ ਸੋਹਣ, ਅਜੀਤ ਸਿੰਘ ਜੌਹਲਾਂ, ਰਿਖੀ ਰਾਜ, ਤਰਸੇਮ ਸਿੰਘ ਆਦਮਪੁਰ, ਚੌਧਰੀ ਹੁਸਨ ਲਾਲ, ਮੋਹਣ ਲਾਲ ਸਾਬਕਾ ਵਿਧਾਇਕ, ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ, ਰਾਜਪਾਲ ਸਿੰਘ ਅਟਵਾਲ, ਸਤਵਿੰਦਰਪਾਲ ਸਿੰਘ ਬਿੱਟੂ, ਡੀ. ਜੀ. ਪੀ ਸੁਦੇਸ਼ ਕੁਮਾਰ, ਸਤਵੀਰ ਸਿੰਘ ਪੱਲ ਝਿੱਕੀ, ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਊਧਮ ਸਿੰਘ ਗੋਬਿੰਦਪੁਰ, ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ, ਸਤਵੀਰ ਸਿੰਘ ਜੀਂਦੋਵਾਲ, ਗੁਰਪ੍ਰੀਤ ਸਿੰਘ ਪਾਬਲਾ ਨਿਊਖੇਤੀ ਸੁਵਿਧਾ ਕੇਂਦਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਥੀ ਪ੍ਰੇਮ ਰੱਕੜ ਨੂੰ ਭਲਕੇ ਲਾਲ ਝੰਡਿਆਂ ਦੀ ਅਗਵਾਈ ਹੇਠ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਨੂੰ ਸਮਰਪਿਤ ਤੀਜਾ ਵਿਰਸਾ ਸੰਭਾਲ ਗੁਰਮਤਿ ਮੁਕਾਬਲਾ ਸਮਾਪਤ
Ad Position 24