‘ਕਰਨ ਹਸਪਤਾਲ ਬੰਗਾ’ ਵਲੋਂ ਡੇਰਾ ਭਰੋਮਜਾਰਾ ਵਿਖੇ ਮੈਡੀਕਲ ਕੈਂਪ ਲਗਾਇਆ
ਬਹਿਰਾਮ, 17 ਨਵੰਬਰ (ਨਛੱਤਰ ਸਿੰਘ ਬਹਿਰਾਮ)-ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਕਰਨ ਹਸਪਤਾਲ ਬੰਗਾ’ ਵਲੋਂ ਡਾ. ਬਖਸ਼ੀਸ ਸਿੰਘ ਦੀ ਅਗਵਾਈ ’ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।
ਬਹਿਰਾਮ, 17 ਨਵੰਬਰ (ਨਛੱਤਰ ਸਿੰਘ ਬਹਿਰਾਮ)-ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਕਰਨ ਹਸਪਤਾਲ ਬੰਗਾ’ ਵਲੋਂ ਡਾ. ਬਖਸ਼ੀਸ ਸਿੰਘ ਦੀ ਅਗਵਾਈ ’ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਜਿਸ ’ਚ ਜ਼ਰੂਰਤਮੰਦ ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਅਤੇ ਦਵਾਈਆਂ ਦਿੱਤੀਆਂ ਗਈਆਂ। ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਦੂ ਸੰਪਰਦਾਇ ਸੁਸਾਇਟੀ ਪੰਜਾਬ ਨੇ ਜਿਥੇ ਡਾ. ਬਖਸੀਸ਼ ਸਿੰਘ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਉਥੇ ਉਨ੍ਹਾਂ ਕਿਹਾ ਕਿ ਡਾ. ਬਖਸ਼ੀਸ਼ ਸਿੰਘ ਦਾ ਇਹ ਵਧੀਆ ਉਪਰਾਲਾ ਹੈ। ਜਿਨ੍ਹਾਂ ਸੇਵਾ ਦੀ ਭਾਵਨਾ ਨਾਲ ਇਲਾਕੇ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਉਣ ਦੀ ਮੁਹਿੰਮ ਆਰੰਭੀ ਹੈ। ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ, ਬਾਬਾ ਹਰਜਿੰਦਰ ਪਾਲ, ਬੁੱਧ ਪ੍ਰਕਾਸ਼, ਬਲਵੰਤ ਰਾਏ ਵੜਿੰਗ, ਬਿਹਾਰੀ ਲਾਲ ਨੰਗਲ ਭਾਖੜਾ, ਸੋਮ ਨਾਥ ਗੜ੍ਹਸ਼ੰਕਰ, ਲੈਕ: ਰਾਮ ਲੁਭਾਇਆ ਕਲਸੀ, ਦੀਪਾ ਬੰਗੜ , ਬਲਵੀਰ ਰਾਮ, ਨਵਜੋਤ ਬੰਗੜ, ਹਰਭਜ ਰਾਮ, ਕ੍ਰਿਪਾਲ ਸਿੰਘ, ਸਰਬਜੀਤ ਸਾਬੀ, ਗਿਆਨ ਚੰਦ ਸੀਂਵਾਂ, ਦੇਸ ਰਾਜ ਚੱਕ ਗੁਰੂ, ਡਾਕਟਰਾਂ ਦੀ ਟੀਮ ਅਤੇ ਸੰਗਤਾਂ ਹਾਜ਼ਰ ਸਨ।