17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗੁਰੂ ਹਰਿਗੋਬਿੰਦ ਢਾਡੀ ਸਭਾ ਵਲੋਂ ਢਾਡੀ ਬਚਿੱਤਰ ਸਿੰਘ ਕੰਗਰੌੜ ਜ਼ਿਲ੍ਹਾ ਪ੍ਰਧਾਨ ਨਿਯੁਕਤ

ਮਜਾਰੀ/ਸਾਹਿਬਾ, 17 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਗੁਰੂ ਹਰਿਗੋਬਿੰਦ ਢਾਡੀ ਸਭਾ ਪੰਜਾਬ ਦੀ ਇਕ ਅਹਿਮ ਮੀਟਿੰਗ ਸਭਾ ਦੇ ਪੰਜਾਬ ਦੇ ਪ੍ਰਧਾਨ ਢਾਡੀ ਕਸ਼ਮੀਰ ਸਿੰਘ ਕਾਦਰ ਦੀ ਪ੍ਰਧਾਨਗੀ ਹੇਠ ਪਿੰਡ ਮਹਿੰਦਪੁਰ ਵਿਖੇ ਹੋਈ। ਇਸ ਮੌਕੇ ਢਾਡੀ ਕਲਾ ਵਿਚ ਬਹੁਤ ਲੰਮੇ ਸਮੇ ਤੋਂ ਸੇਵਾ ਕਰ ਰਹੇ ਢਾਡੀ ਬਚਿੱਤਰ ਸਿੰਘ ਕੰਗਰੌੜ ਨੂੰ ਸਰਬ ਸੰਮਤੀ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ।

Ad Position 21
No active advertisement
ਅਜੀਤ ਡੈਸਕ 18-09-2026
ਮਜਾਰੀ/ਸਾਹਿਬਾ, 17 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਗੁਰੂ ਹਰਿਗੋਬਿੰਦ ਢਾਡੀ ਸਭਾ ਪੰਜਾਬ ਦੀ ਇਕ ਅਹਿਮ ਮੀਟਿੰਗ ਸਭਾ ਦੇ ਪੰਜਾਬ ਦੇ ਪ੍ਰਧਾਨ ਢਾਡੀ ਕਸ਼ਮੀਰ ਸਿੰਘ ਕਾਦਰ ਦੀ ਪ੍ਰਧਾਨਗੀ ਹੇਠ ਪਿੰਡ ਮਹਿੰਦਪੁਰ ਵਿਖੇ ਹੋਈ। ਇਸ ਮੌਕੇ ਢਾਡੀ ਕਲਾ ਵਿਚ ਬਹੁਤ ਲੰਮੇ ਸਮੇ ਤੋਂ ਸੇਵਾ ਕਰ ਰਹੇ ਢਾਡੀ ਬਚਿੱਤਰ ਸਿੰਘ ਕੰਗਰੌੜ ਨੂੰ ਸਰਬ ਸੰਮਤੀ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਢਾਡੀ ਕਸ਼ਮੀਰ ਸਿੰਘ ਕਾਦਰ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਥ ਦੀ ਰੀੜ੍ਹ ਦੀ ਹੱਡੀ ਕਹੀ ਜਾਣ ਵਾਲੀ ਢਾਡੀ ਜਮਾਤ ਦੀ ਕਿਸੇ ਵੀ ਧਾਰਮਿਕ ਜਾਂ ਸਿਆਸੀ ਸੰਸਥਾ ਨੇ ਬਾਂਹ ਨਹੀਂ ਫੜੀ। ਕੌਮੀ ਅਮੀਰ ਵਿਰਸੇ ਨੂੰ ਸਦੀਆਂ ਤੱਕ ਜਿਉਂਦਾ ਰੱਖਣ ਵਾਲੇ ਢਾਡੀ ਗਰੀਬੀ ਦੀ ਦਲਦਲ ਵਿਚ ਗੁੰਮਨਾਮੀ ਦਾ ਜੀਵਨ ਬਤੀਤ ਕਰ ਰਹੇ ਹਨ। ਜਦੋਂ ਕਿ ਬੀਤੇ ਸਮੇਂ ਵਿਚ ਆਪਣੇ ਆਪ ਨੂੰ ਲੋਕਾਂ ਨੂੰ ਪੰਥਕ ਦੱਸ ਕੇ ਸਰਕਾਰਾਂ ਬਣਾਉਣ ਵਾਲਿਆਂ ਵਲੋਂ ਆਪਣੀਆਂ ਸਰਕਾਰਾਂ ਵੇਲੇ ਬਾਲੀਵੁੱਡ ਤੋਂ ਸਿੰਗਰ ਅਤੇ ਐਕਟਰ ਲਿਆ ਕੇ ਉਹਨਾਂ ਨੂੰ ਕਰੋੜਾਂ ਰੁਪਈਆ ਨਾਲ ਨਿਵਾਜ਼ਿਆ। ਇਸ ਮੌਕੇ ਢਾਡੀ ਸੁਖਵੀਰ ਸਿੰਘ ਚੌਹਾਨ, ਬੀਬੀ ਸੰਦੀਪ ਕੌਰ, ਢਾਡੀ ਅਵਤਾਰ ਸਿੰਘ ਬਾਸੀ, ਢਾਡੀ ਪਵਿੱਤਰ ਸਿੰਘ ਪ੍ਰੀਤ, ਢਾਡੀ ਹਰਪਾਲ ਸਿੰਘ, ਢਾਡੀ ਸੁਖਵਿੰਦਰ ਸਿੰਘ ਮੰਢਾਲੀ, ਢਾਡੀ ਇੰਦਰਪ੍ਰੀਤ ਸਿੰਘ, ਢਾਡੀ ਸਿਮਰਜੀਤ ਸਿੰਘ ਉਨਾਹਟ ਤੇ ਵਰਿੰਦਰ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਆਗੂ ਅਸ਼ੋਕ ਕਟਾਰੀਆ ਨੇ ਗ੍ਰਾਮ ਪੰਚਾਇਤ ਰੈਲ ਨੂੰ ਵਿਕਾਸ ਕਾਰਜਾਂ ਲਈ ਚੈੱਕ ਸੌਂਪਿਆ ਅਗਲੀ ਖ਼ਬਰ ਪੰਜਾਬ ਕਾਂਗਰਸ ਨੂੰ ਸਚਿਨ ਪਾਇਲਟ ਦੇ ਸਿਆਸੀ ਤਜਰਬੇ ਨਾਲ ਮਿਲੇਗਾ ਵੱਡਾ ਲਾਭ- ਸਰਪੰਚ ਬਿਮਲਾ ਦੇਵੀ ਬੰਗਾ
Ad Position 24