ਜ਼ਿਲ੍ਹੇ 'ਚ ਉਤਸ਼ਾਹ ਨਾਲ ਮਨਾਇਆ 77ਵਾਂ ਗਣਤੰਤਰ ਦਿਵਸ
ਅਜੀਤ ਡੈਸਕ
29-01-2026
ਕਾਠਗੜ੍ਹ ਵਿਖੇ
ਕਾਠਗੜ੍ਹ, (ਹਰਸਿਮਰਨ ਜੋਤ ਸਿੰਘ ਕਲੇਰ)- ਕਸਬਾ ਕਾਠਗੜ੍ਹ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਨੋਨੀ ਮਾਡਲ ਸਕੂਲ ਕਾਠਗੜ੍ਹ ਦੇ ਬੱਚਿਆਂ ਅਤੇ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਤਿਰੰਗਾ ਝੰਡਾ ਲਹਿਰਾਉਣ ਦੀ ਸਮਾਗਮ ਦੇ ਮੁੱਖ ਮਹਿਮਾਨ ਸਤਨਾਮ ਚੇਚੀ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੀਤੀ ਗਈ | ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਪਿਆਰ ਦੇ ਗੀਤ ਗਾਏ | ਸੇਵਾਦਾਰ ਸਾਂਈ ਕਾਲੇਸ਼ਾਹ, ਸ਼ੁਭਾਸ਼ ਆਨੰਦ ਸਾਬਕਾ ਸਰਪੰਚ ਕਾਠਗੜ੍ਹ, ਮਾਸਟਰ ਸ਼ੁਭਾਸ਼ ਚੰਦਰ ਨੱਥਾ ਨੰਗਲ, ਡਾਕਟਰ ਜੋਗਿੰਦਰ ਪਾਲ ਦੱਤ ਸਾਬਕਾ ਸਰਪੰਚ ਕਾਠਗੜ੍ਹ, ਅਵਤਾਰ ਸਿੰਘ ਤਾਰੀ ਕਾਮਰੇਡ, ਵਿਜੇ ਭਾਰਦਵਾਜ ਕਾਠਗੜ੍ਹ ਆਦਿ ਬੁਲਾਇਆ ਨੇ ਸਾਰੇ ਦੇਸ਼ ਵਾਸੀਆਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਗਣਤੰਤਰ ਦਿਵਸ ਦੇ ਸਮਾਗਮ 'ਚ ਸਕੂਲੀ ਬੱਚਿਆਂ ਵਲੋਂ ਹਿੱਸਾ ਲੈਣ 'ਤੇ ਗ੍ਰਾਮ ਪੰਚਾਇਤ ਦੀ ਸਰਪੰਚ ਰਿਸ਼ੂ ਬਾਲਾ ਕਾਠਗੜ੍ਹ ਸੇਵਾਦਾਰ ਸਾਂਈ ਕਾਲੇਸ਼ਾਹ ਅਤੇ ਪੰਚਾਇਤ ਮੈਂਬਰਾਂ ਵਲੋਂ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
ਇਸ ਮੌਕੇ ਸਰਪੰਚ ਬਿਮਲਾ ਚੇਚੀ ਜਲਾਲਪੁਰ, ਡਾਕਟਰ ਜੋਗਿੰਦਰ ਪਾਲ ਦੱਤ ਸਾਬਕਾ ਸਰਪੰਚ ਕਾਠਗੜ੍ਹ, ਅਵਤਾਰ ਸਿੰਘ ਤਾਰੀ ਕਾਮਰੇਡ, ਸੁਖਵਿੰਦਰ ਸਿੰਘ ਬਾਜਵਾ, ਰਾਜ ਕੁਮਾਰ ਆਨੰਦ ਪ੍ਰਧਾਨ ਮਾਰਕੀਟ ਕਾਠਗੜ੍ਹ, ਜਸਪਾਲ ਭਾਟੀਆ ਨੰਬਰਦਾਰ ਕਾਠਗੜ੍ਹ, ਰਿੰਕਾ ਆਨੰਦ, ਖਰੈਤੀ ਲਾਲ, ਗੋਰਵ ਵੈਦ, ਨਿੰਹਾ ਵੈਦ, ਕੈਲਾਸ਼ ਚੋਧਰੀ, ਮਾਸਟਰ ਅਵਤਾਰ ਸਿੰਘ, ਰਾਧੇ ਚੌਧਰੀ, ਲਾਡੀ ਸ਼ਰਮਾ, ਹੇਮਰਾਜ ਚੋਧਰੀ, ਮਾਸਟਰ ਸ਼ੁਭਾਸ਼ ਕੁਮਾਰ, ਕੁਲਵੰਤ ਸਿੰਘ ਬਿੱਟੂ ਸਰਪੰਚ, ਰਾਗਵ ਭਾਰਦਵਾਜ ਕਾਠਗੜ੍ਹ ਆਦਿ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ |
ਡੈਰਿਕ ਇੰਟਰਨੈਸ਼ਨਲ ਸਕੂਲ 'ਚ
ਬੰਗਾ, (ਕੁਲਦੀਪ ਸਿੰਘ ਪਾਬਲਾ)- ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਪੂਰੇ ਸਨਮਾਨ ਦੇ ਨਾਲ ਝੰਡਾ ਫਹਿਰਾਉਣ ਦੀ ਰਸਮ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਮਾਰਚ ਪਾਸ ਕੀਤਾ, ਜੋ ਦੇਸ਼ ਭਗਤੀ, ਏਕਤਾ ਅਤੇ ਅਨੁਸ਼ਾਸਨ ਦਾ ਪ੍ਰਤੀਕ ਸੀ | ਸਮਾਗਮ ਦਾ ਮੁੱਖ ਆਕਰਸ਼ਣ ਯੁਵਿਕਾ ਖੁਰਾਨਾ (ਜਮਾਤ- ਗਿਆਰਵੀ) ਵਲੋਂ ਦਿੱਤਾ ਗਿਆ ਗਣਤੰਤਰ ਦਿਵਸ 'ਤੇ ਭਾਸ਼ਣ ਸੀ, ਜਿਸ ਵਿੱਚ ਉਹਨਾਂ ਨੇ ਸੰਵਿਧਾਨ ਦੇ ਮਹੱਤਵ ਦੀ ਸੁੰਦਰ ਢੰਗ ਨਾਲ ਵਿਆਖਿਆ ਕੀਤੀ ਅਤੇ ਸਾਰਿਆਂ ਨੂੰ ਜਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਨੇ ਗਣਤੰਤਰ ਦਿਵਸ 'ਤੇ ਆਧਾਰਿਤ ਨਾਟਕ (ਜਮਾਤ- ਛੇਵੀਂ, ਸੱਤਵੀਂ, ਅੱਠਵੀਂ, ਨੌਵੀ) ਦੀ ਪ੍ਰਸਤੁਤੀ ਵੀ ਦਿੱਤੀ | ਵਿਦਿਆਰਥੀਆਂ ਨੇ ਭਾਰਤੀ ਦੇਸ਼ ਭਗਤੀ 'ਤੇ ਆਧਾਰਿਤ ਨਾਚ ਦੀ ਪ੍ਰਸਤੁਤੀ ਦਿੱਤੀ, ਜਿਸ ਨੇ ਦੇਸ਼ ਭਗਤੀ ਅਤੇ ਸੰਸਕਾਰ ਦਾ ਸ਼ਾਨਦਾਰ ਚਿੱਤਰ ਪੇਸ਼ ਕੀਤਾ | ਸਕੂਲ ਦੇ ਪਿ੍ੰਸੀਪਲ ਮੈਡਮ ਨੀਨਾ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਸੁਨੇਹਾ ਦਿੱਤਾ, ਜਿਸ ਵਿੱਚ ਉਹਨਾਂ ਨੇ ਭਾਰਤੀ ਸੰਵਿਧਾਨ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਹ ਲੋਕਤੰਤਰ, ਸਮਾਨਤਾ ਅਤੇ ਨਿਆਂ ਦੀ ਬੁਨਿਆਦ ਹੈ | ਉਹਨਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਸੰਪ੍ਰਭੁਤਾ ਦਾ ਸਤਿਕਾਰ ਕਰਨ ਅਤੇ ਲੋਕਤੰਤਰਕ ਮੁੱਲ੍ਹਾਂ ਦੇ ਅਨੁਸਾਰ ਜਿੰਮੇਵਾਰ ਨਾਗਰਿਕ ਬਣਨ ਦੀ ਪ੍ਰੇਰਣਾ ਦਿੱਤੀ |
ਰਾਜਾ ਸਾਹਿਬ ਪਬਲਿਕ ਸਕੂਲ ਝਿੰਗੜਾਂ ਵਿਖੇ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)- ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੀ. ਬੀ. ਐਸ. ਈ. ਝਿੰਗੜਾਂ ਵਿਖੇ ਗਣਤੰਤਰਤਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਪਿ੍ੰ.ਤਰਜੀਵਨ ਸਿੰਘ ਗਰਚਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਰੇ ਇੱਕ ਇਹੋ ਜਿਹੇ ਮਹਾਨ ਦਿਵਸ ਲਈ ਇਕੱਠੇ ਹੋਏ ਹਾਂ ਜੋ ਸਾਡੇ ਦੇਸ਼ ਦੀ ਸਵਤੰਤਰਤਾ ਅਤੇ ਲੋਕਤੰਤਰ ਦਾ ਪ੍ਰਤੀਕ ਹੈ | ਉਨ੍ਹਾਂ ਆਖਿਆ ਕਿ 26 ਜਨਵਰੀ ਗਣਤੰਤਰ ਦਿਵਸ ਉਹ ਦਿਨ ਹੈ ਜਿਸ ਦਿਨ 1950 ਈਸਵੀ ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਤੇ ਭਾਰਤ ਇੱਕ ਸੰਪੂਰਨ ਗਣਰਾਜ ਬਣਿਆ | ਉਨ੍ਹਾਂ ਬੱਚਿਆਂ ਤੇ ਸਕੂਲ ਦੇ ਸਮੂਹ ਸਟਾਫ ਨੂੰ ਗਣਤੰਤਰਤਾ ਦਿਵਸ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਅਧਿਆਪਕਾ ਕਮਲਜੀਤ ਕੌਰ, ਅਜੇ ਸ਼ਰਮਾ, ਜਸਵਿੰਦਰ ਕੌਰ, ਰੂਬਲ, ਮਨਪ੍ਰੀਤ ਕੌਰ, ਹਰਦੀਪ ਕੌਰ, ਨਰਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਕੌਰ, ਸਮਤਾ ਆਦਿ ਸਮੂਹ ਸਟਾਫ ਤੋਂ ਇਲਾਵਾ ਸਕੂਲੀ ਬੱਚੇ ਹਾਜ਼ਰ ਸਨ |
ਸਨਫਾਰਮਾ ਕੰਪਨੀ ਟੌਂਸਾ 'ਚ
ਰੱਤੇਵਾਲ, (ਅਸ਼ੋਕ ਕੁਮਾਰ ਲੀਲ)-ਸਨਅਤੀ ਖੇਤਰ ਟੌਂਸਾ 'ਚ ਸਨਫਾਰਮਾ ਕੰਪਨੀ ਵੱਲੋਂ 77ਵਾਂ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਵਨੀਤ ਗੁਪਤਾ ਪਲਾਂਟ ਹੈੱਡ, ਐੱਚ.ਆਰ ਹੈੱਡ ਸ਼ਾਸਵਤਾ ਖੁਮਾਰੀ ਅਤੇ ਵਿਸ਼ਾਲ ਸ਼ਰਮਾ ਪ੍ਰਸ਼ਾਸਨਿਕ ਪ੍ਰਬੰਧਕ ਨੇ ਸਾਂਝੇ ਤੌਰ 'ਤੇ ਤਿਰੰਗਾ ਲਹਿਰਾਇਆ | ਇਸ ਮੌਕੇ 'ਤੇ ਵਿਸ਼ਾਲ ਸ਼ਰਮਾ ਨੇ ਆਪਣੇ ਸੰਬੋਧਨ 'ਚ ਸਮੂਹ ਕਰਮਚਾਰੀਆਂ ਅਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਉਹਨਾਂ ਦੱਸਿਆ ਕਿ 26 ਜਨਵਰੀ 1950 ਨੂੰ ਡਾ.ਭੀਮ ਰਾਓ ਅੰਬੇਡਕਰ ਦੁਆਰਾ ਬਣਾਇਆ ਗਿਆ ਸੰਵਿਧਾਨ ਲਾਗੂ ਕੀਤਾ ਗਿਆ ਸੀ | ਸੰਵਿਧਾਨ ਸਾਨੂੰ ਬਰਾਬਰੀ ਦਾ ਹੱਕ ਵੀ ਦਿੰਦਾ ਹੈ | ਇਸ ਮੌਕੇ ਪਲਾਂਟ ਹੈੱਡ ਵਨੀਤ ਗੁਪਤਾ ਨੇ ਸਮੂਹ ਕੰਪਨੀ ਵਰਕਰਾਂ ਅਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਨਮਨ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਸਾਨੂੰ ਇਹ ਆਜ਼ਾਦੀ ਮਿਲੀ ਹੈ | ਅਸੀਂ ਆਜ਼ਾਦ ਭਾਰਤ ਵਿੱਚ ਸੰਵਿਧਾਨ ਕਾਰਨ ਹੀ ਆਪਣੇ ਅਧਿਕਾਰਾਂ ਅਤੇ ਹੱਕਾਂ ਦੀ ਵਰਤੋਂ ਕਰਦੇ ਹੋਏ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ | ਇਹ ਸਭ ਇਸ ਸੰਵਿਧਾਨ ਦੀ ਬਦੌਲਤ ਹੈ | ਕੰਪਨੀ ਹਰ ਸਾਲ ਇਸ ਦਿਨ ਨੂੰ ਬੜੀ ਧੂਮਧਾਮ ਨਾਲ ਮਨਾਉਂਦੀ ਹੈ | ਹੈੱਡ ਐੱਚ.ਆਰ ਨੇ ਸਮੂਹ ਸਟਾਫ਼ ਅਤੇ ਦੇਸ਼ ਵਾਸੀਆਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਐੱਸ.ਐੱਸ ਨਰੇਸ਼ ਕੁਮਾਰ ਨੇ ਸਮੂਹ ਸਕਿਉਰਿਟੀ ਸਟਾਫ਼ ਨਾਲ ਪਰੇਡ ਕੀਤੀ | ਇਸ ਮੌਕੇ 'ਤੇ ਸਮੂਹ ਕਰਮਚਾਰੀਆਂ ਲਈ ਚਾਹ ਅਤੇ ਪਕੌੜਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ |
ਏਕ ਨੂਰ ਸਵੈ ਸੇਵੀ ਸੰਸਥਾ ਵਲੋਂ
ਬੰਗਾ, (ਸੁਰਿੰਦਰ ਸਿੰਘ ਕਰਮ ਲਧਾਣਾ)-ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਨੇ ਦੇਸ਼ ਦਾ 77ਵਾਂ ਗਣਤੰਤਰਤਾ ਦਿਵਸ ਮਨਾਉਣ ਸਬੰਧੀ ਇਕ ਸਮਾਗਮ ਪਿੰਡ ਪਠਲਾਵਾ ਵਿਖੇ ਕਰਵਾਇਆ | ਜਿਸਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਅਵਤਾਰ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਪੀਜ਼ਾ ਹੌਟ ਅਤੇ ਦਿਲਾਵਰ ਸਿੰਘ ਬੈਂਸ ਮੌਜੂਦਾ ਸਰਪੰਚ ਪਠਲਾਵਾ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਸਭ ਤੋਂ ਪਹਿਲਾਂ ਸੰਸਥਾ ਦੇ ਦਫ਼ਤਰ ਮੂਹਰੇ ਖੁੱਲ੍ਹੇ ਪੰਡਾਲ 'ਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਵਲੋਂ ਅਦਾ ਕੀਤੀ ਗਈ | ਉਪਰੰਤ ਵੱਖ-ਵੱਖ ਬੁਲਾਰੇ ਜਿਨ੍ਹਾਂ 'ਚ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਲੈਕਚਰਾਰ ਤਰਸੇਮ ਪਠਲਾਵਾ, ਗਿਆਨੀਂ ਅਵਤਾਰ ਸਿੰਘ, ਕੁਲਦੀਪ ਸਿੰਘ ਪੀਜਾ ਹੌਟ, ਮਾ: ਰਮੇਸ਼ ਕੁਮਾਰ ਪਠਲਾਵਾ, ਪਰਮਜੀਤ ਸਿੰਘ ਸੂਰਾਪੁਰ ਅਤੇ ਦਿਲਾਵਰ ਸਿੰਘ ਬੈਂਸ ਨੇ ਬੋਲਦਿਆਂ ਸ਼ਹੀਦਾਂ ਨੂੰ ਯਾਦ ਕਰਦਿਆਂ ਆਖਿਆ ਉਹਨਾਂ ਦੀ ਹੀ ਬਦੌਲਤ ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਬਾਅਦ ਦੇਸ਼ ਨੂੰ ਆਪਣਾ ਕਾਨੂੰਨ, ਆਪਣਾ ਸੰਵਿਧਾਨ ਨਸਬ ਹੋਇਆ | ਇਸ ਮੌਕੇ ਸੰਸਥਾ ਦੇ ਉਪ ਚੇਅਰਮੈਨ ਕੈਪਟਨ ਜੋਗਾ ਸਿੰਘ, ਆਤਮਾ ਸਿੰਘ ਸੂਰਾਪੁਰ, ਕੈਪਟਨ ਹਰਵੇਲ ਸਿੰਘ, ਸਤੀਸ਼ ਕੁਮਾਰ ਐਮਾ ਜੱਟਾਂ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਪ੍ਰੋ. ਚਰਨਜੀਤ ਸਿੰਘ ਪੋਸੀ, ਡਾ. ਕੁਲਦੀਪ ਰਾਜ ਬੰਗਾ, ਪ੍ਰੈੱਸ ਸਕੱਤਰ ਜੀ ਚੰਨੀ ਪਠਲਾਵਾ, ਬਹਾਦਰ ਸਿੰਘ ਲਾਡੀ, ਸੁਖਵਿੰਦਰ ਸਿੰਘ ਸੁੱਖ, ਮਾ. ਅਸ਼ੋਕ ਕੁਮਾਰ, ਗੁਰਦੇਵ ਰਾਮ, ਚਰਨ ਦਾਸ, ਪਾਰਕ ਰਾਮ, ਜਰਨੈਲ ਚੰਦ, ਬਲਜੀਤ ਸਿੰਘ ਪਠਲਾਵਾ, ਰਜਿੰਦਰ ਸਿੰਘ ਜਿੰਦਾ, ਪ੍ਰਭਜੋਤ ਸਿੰਘ ਪਠਲਾਵਾ, ਸੰਸਥਾ ਦੇ ਇਸਤਰੀ ਵਿੰਗ ਦੇ ਚੇਅਰਪਰਸਨ ਕੁਲਵਿੰਦਰ ਕੌਰ ਵਾਰੀਆ, ਮੈਡਮ ਬਲਵਿੰਦਰ ਕੌਰ ਪਠਲਾਵਾ, ਮੈਡਮ ਸਾਰਿਕਾ ਸੋਨੀ ਸੁੱਜੋਂ, ਮੈਡਮ ਤਾਰਿਕਾ ਸੋਨੀ ਸੁੱਜ, ਮੈਡਮ ਪਰਮਜੀਤ ਕੌਰ ਹਾਜ਼ਰ ਸਨ |
ਸਾਈਾ ਕਾਲਜ ਜਾਡਲਾ ਵਿਖੇ
ਜਾਡਲਾ, (ਸੁਰਿੰਦਰ ਦੁੱਗਲ) - ਸਾਈਾ ਕਾਲਜ ਜਾਡਲਾ ਵਿਖੇ ਐਨ.ਐਸ.ਐਸ ਵਿਭਾਗ ਦੇ ਇੰਚਾਰਜ ਬਲਵਿੰਦਰ ਕੌਰ ਦੇ ਸਹਿਯੋਗ ਨਾਲ 77ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਉਪ ਚੇਅਰਮੈਨ ਇੰ: ਗੌਰਵ ਜੌਹਰ, ਮੈਨੇਜਿੰਗ ਡਾਇਰੈਕਟਰ ਅਨੁਪਮ ਜੌਹਰ, ਪਿ੍ੰਸੀਪਲ ਡਾ: ਸੁਨੀਲਾ ਧੀਰ, ਅਧਿਆਪਕ ਵਰਗ ਅਤੇ ਵਿਦਿਆਰਥੀਆਂ ਵਲੋਂ ਮਿਲ ਕੇ ਕਾਲਜ ਦੇ ਵਿਹੜੇ ਵਿਚ ਤਿਰੰਗਾ ਝੰਡਾ ਲਹਿਰਾਇਆ ਗਿਆ? ਇਸ ਮੌਕੇ ਸਮੂਹ ਵਿਦਿਆਰਥੀਆਂ ਨੇ ਰਾਸ਼ਟਰ ਭਗਤੀ ਦੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ |
ਪਿੰਡ ਸ਼ੇਖੂਪੁਰ ਬਾਗ਼ ਵਿਖੇ
ਉਸਮਾਨਪੁਰ, (ਸੰਦੀਪ ਮਝੂਰ) - ਪਿੰਡ ਸ਼ੇਖੂਪੁਰ ਬਾਗ ਵਿਖੇ ਸਰਪੰਚ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ 77ਵਾਂ ਗਣਤੰਤਰ ਦਿਵਸ ਧੂਮਧਾਮ ਮਨਾਇਆ ਗਿਆ | ਇਸ ਮੌਕੇ ਪਤਵੰਤਿਆਂ ਵਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਆਦਮ ਕੱਦ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਪ੍ਰਣ ਕੀਤਾ ਗਿਆ ਕਿ ਉਹ ਬਾਬਾ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਲੋਕ ਭਲਾਈ ਅਤੇ ਸਮਾਜ ਸੇਵਾ ਦੇ ਕਾਰਜ ਕਰਦੇ ਰਹਿਣਗੇ | ਇਸ ਮੌਕੇ ਜਸਵਿੰਦਰ ਸਿੰਘ ਪ੍ਰਧਾਨ, ਨਰਿੰਦਰ ਸਿੰਘ ਸੀਨੀਅਰ ਕਾਂਗਰਸੀ ਆਗੂ, ਅਮਰਜੀਤ ਸਿੰਘ, ਘੁੰਮਣ ਲਾਲ, ਬਲਜਿੰਦਰ ਸਿੰਘ ਕੈਨੇਡਾ, ਕਰਨੈਲ ਸਿੰਘ, ਰੌਣਕੀ, ਪੰਡਤ ਵਿਨੋਦ ਕੁਮਾਰ, ਪ੍ਰਮੋਦ ਕੁਮਾਰ, ਪਿ੍ੰਸ ਰਤਨ, ਮਨੀ, ਪਰਮਿੰਦਰ ਕੌਰ, ਸੁਰਿੰਦਰ ਕੌਰ, ਹਰਭਜਨ ਕੌਰ, ਜਸਵਿੰਦਰ ਕੌਰ, ਮੋਹਿਤ ਕੁਮਾਰ ਆਦਿ ਹਾਜ਼ਰ ਸਨ |
ਜਾਡਲਾ ਵਿਖੇ ਗਣਤੰਤਰ ਦਿਵਸ ਮਨਾਇਆ
ਜਾਡਲਾ (ਸੁਰਿੰਦਰ ਦੁੱਗਲ) - ਜਾਡਲਾ ਵਿਖੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ | ਇਸ ਮੌਕੇ ਠਾਕੁਰ ਦੁਆਰਾ ਮੰਦਰ ਵਿਖੇ ਸਰਪੰਚ ਵਨੀਤ ਰਾਣਾ ਵਲੋਂ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਅਤੇ ਪਤਵੰਤਿਆਂ ਦੀ ਹਾਜਰੀ ਵਿੱਚ ਤਿਰੰਗਾ ਝੰਡਾ ਲਹਿਰਾਇਆ ਗਿਆ | ਇਸ ਮੌਕੇ ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਮਹਤੱਤਾ ਸਬੰਧੀ ਜਾਣਕਾਰੀ ਦਿੰਦਿਆਂ ਗਣਤੰਤਰ ਦਿਵਸ ਦੀ ਵਧਾਈ ਭੇਟ ਕੀਤੀ | ਇਸ ਮੌਕੇ ਸਰਪੰਚ ਵਨੀਤ ਰਾਣਾ ਅਤੇ ਗ੍ਰਾਮ ਪੰਚਾਇਤ ਵਲੋਂ ਮੁਹੱਲਾ ਕਲੀਨਿਕ ਦੇ ਇੰਚਾਰਜ ਡਾਕਟਰ ਸੁਖਮਨਜੀਤ ਸਿੰਘ ਅਤੇ ਪਿ੍ਅੰਕਾ ਜੇ. ਈ. ਪੀ. ਡਬਲਯੂ. ਡੀ ਵਿਭਾਗ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਲੱਡੂ ਵੀ ਵੰਡੇ ਗਏ | ਇਸ ਮੌਕੇ ਤਜਿੰਦਰ ਸਿੰਘ ਰਠੌਰ, ਬਿੱਟੂ ਰਾਣਾ, ਬਹਾਦਰ ਰਾਣਾ, ਰਾਜਨ ਦੱਤਾ, ਸੋਨੂੰ ਛੀਨਾ, ਵਰਿੰਦਰ ਲੱਕੀ, ਕਪਿਲ ਦੇਵ, ਰਜਿੰਦਰ ਪਾਲ, ਵਿੱਕੀ ਭਾਰਦਵਾਜ, ਰਾਣਾ ਨੈਣ ਸਿੰਘ, ਬਾਲ ਕਿ੍ਸ਼ਨ ਛਿਬਾ, ਨਰੇਸ਼ ਕੁਮਾਰ ਸ਼ਰਮਾ, ਰਵੀ ਭਾਟੀਆ, ਲੱਕੀ ਰਾਣਾ, ਵਿਕਾਸ ਰਾਣਾ, ਪ੍ਰਦੀਪ ਰਾਣਾ ਆਦਿ ਵੀ ਹਾਜਰ ਸਨ |
ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ 'ਚ 77ਵਾਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ
ਬੰਗਾ, (ਧਰਮਵੀਰ ਪਾਲ) - ਭਗਵਾਨ ਮਹਾਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ 77 ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਾਰਾ ਸਕੂਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਸੰਸਥਾਪਕ ਨਰਿੰਦਰ ਕੁਮਾਰ ਜੈਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ | ਉਪਰੰਤ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ | ਵਿਦਿਅਰਥੀਆਂ ਨੇ ਰੰਗਲੇ ਪੰਜਾਬ ਦੀ ਝਲਕ ਪੇਸ਼ ਕਰਦੇ ਹੋਏ ਭੰਗੜਾ, ਲੁੱਡੀ ਅਤੇ ਗਿੱਧਾ ਵੀ ਪੇਸ਼ ਕੀਤਾ | ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਵਰੁਣ ਜੈਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਉਨ੍ਹਾਂ ਨੇ ਬੱਚਿਆਂ ਨੂੰ ਭਾਰਤ ਦੇ ਸੰਵਿਧਾਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ 'ਸਵਦੇਸ਼ੀ ਅਪਣਾਉਣ' ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਸ਼੍ਰੀਮਤੀ ਕੇ ਵਸੁਧਾ ਜੈਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਨ ਦਾ ਸੰਦੇਸ਼ ਦਿੱਤਾ | ਇਸ ਸਮਾਗਮ ਵਿੱਚ ਸਕੂਲ ਦੇ ਸੰਸਥਾਪਕ ਨਰਿੰਦਰ ਕੁਮਾਰ ਜੈਨ, ਸਕੂਲ ਡਾਇਰੈਕਟਰ ਵਰੁਣ ਜੈਨ, ਸਕੂਲ ਮੈਨੇਜਰ ਕੇਸ਼ਵ ਜੈਨ, ਸਕੂਲ ਪਿ੍ੰਸੀਪਲ ਸ਼੍ਰੀਮਤੀ ਕੇ ਵਸੁਧਾ ਜੈਨ, ਸ਼੍ਰੀਮਤੀ ਵਧੀਸ਼ਾ ਜੈਨ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਐੱਸ.ਐੱਲ.ਐੱਮ. ਸੈਂਟਰਲ ਸਕੂਲ, ਬੰਗਾ ਵਿਖੇ
ਬੰਗਾ, (ਧਰਮਵੀਰ ਪਾਲ)- ਐੱਸ.ਐੱਲ.ਐੱਮ. ਸੈਂਟਰਲ ਸਕੂਲ ਬੰਗਾ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮਾਗਮ ਦੌਰਾਨ ਸਕੂਲ ਦੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਗਣਤੰਤਰ ਦਿਵਸ ਸਬੰਧੀ ਜਾਣਕਾਰੀ ਦਿੱਤੀ ਅਤੇ ਪੂਰੇ ਪ੍ਰੋਗਰਾਮ ਦੌਰਾਨ ਸੁਚੱਜਾ ਪ੍ਰਬੰਧ ਬਣਾਇਆ ਗਿਆ | ਇਸ ਸਮਾਗਮ ਨੂੰ ਅੰਬਿਕਾ ਮੈਡਮ ਅਤੇ ਪਰਵੀਨ ਮੈਡਮ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਉਲੀਕਿਆ | ਇਸ ਦੌਰਾਨ ਬੱਚਿਆਂ ਵਲੋਂ ਮਨਮੋਹਕ ਡਾਂਸ ਪ੍ਰਸਤੁਤੀ ਦਿੱਤੀ ਗਈ ਅਤੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾਇਆ | ਸਕੂਲ ਪਿ੍ੰਸੀਪਲ ਹਰਬੰਸ ਲਾਲ ਵਲੋਂ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ | ਉਨ੍ਹਾਂ ਬੱਚਿਆਂ ਦੀਆਂ ਪ੍ਰਸਤੁਤੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਅਨੁਸ਼ਾਸਨ ਅਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਸਕੂਲ ਦੀ ਅਧਿਆਪਕਾ ਹਰਸ਼ਿਤਾ ਵੱਲੋਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਦੀ ਮਹੱਤਤਾ, ਭਾਰਤੀ ਸੰਵਿਧਾਨ ਅਤੇ ਨਾਗਰਿਕਾਂ ਦੇ ਫਰਜ਼ਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ | ਅੰਤ ਵਿੱਚ ਇਹ ਪ੍ਰੋਗਰਾਮ ਅਫਤਾਬ ਆਲਮ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲਿਆ ਗਿਆ ਅਤੇ ਹੋਰ ਅਧਿਆਪਕਾਂ ਵਲੋਂ ਵੀ ਪੂਰੇ ਸਹਿਯੋਗ ਨਾਲ ਇਸ ਸਮਾਗਮ ਨੂੰ ਸਫ਼ਲ ਬਣਾਇਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਰਜਨੀਸ਼ ਮਿੱਤਲ, ਚੇਅਰਪਰਸਨ ਰੇਖਾ ਮਿੱਤਲ, ਜਸਵਿੰਦਰ ਕੌਰ ਮੈਮ, ਪਰਵੀਨ ਮੈਮ, ਅੰਬਿਕਾ ਸੂਦਨ ਮੈਮ, ਰਿਤਿਕਾ ਮੈਮ, ਹਰਸ਼ ਮੈਮ, ਹਰਸ਼ਤਿਾ ਮੈਮ, ਅਫਤਾਬ ਆਲਮ, ਹਰਿਸ਼, ਖੁਸ਼ਪਾਲ, ਅਨੂ ਵਰਮਾ, ਰਸ਼ਮੀ, ਸੰਦੀਪ, ਸਿਲਵੀਆ, ਨੀਲਮ, ਗੁਰਪ੍ਰੀਤ ਅਤੇ ਮੁਸਕਾਨ ਹਾਜ਼ਰ ਰਹੇ |
ਸਕਾਲਰਜ਼ ਪਬਲਿਕ ਸਕੂਲ ਜਾਡਲਾ ਵਿਖੇ
ਜਾਡਲਾ, (ਸੁਰਿੰਦਰ ਦੁੱਗਲ) - ਸਕਾਲਰਜ਼ ਪਬਲਿਕ ਸਕੂਲ ਜਾਡਲਾ ਵਿਖੇ 77ਵਾਂ ਗਣਤੰਤਰ ਦਿਵਸ ਮੈਨੇਜਿੰਗ ਡਾਇਰੈਕਟਰ ਗਗਨ ਰਾਣਾ ਦੀ ਪ੍ਰਧਾਨਗੀ ਅਤੇ ਪਿ੍ੰਸੀਪਲ ਮਧੂ ਐਰੀ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਹੜੇ ਵਿੱਚ ਪਿ੍ੰ. ਮਧੂ ਐਰੀ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ | ਇਸ ਮੌਕੇ ਜਮਾਤ ਦੂਜੀ ਦੇ ਵਿਦਿਆਰਥੀਆਂ ਨੇ ਆਪ੍ਰੇਸ਼ਨ ਸਿੰਦੂਰ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ | ਜਦਕਿ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਆਜ਼ਾਦੀ ਘੁਲਾਟੀਆਂ ਦੇ ਪਹਿਰਾਵੇ ਵਿਚ ਪੇਸ਼ਕਾਰੀ ਕੀਤੀ | ਕਿੰਡਰਗਾਰਟਨ ਦੇ ਬੱਚਿਆਂ ਨੇ ਦੇਸ਼ ਭਗਤੀ ਕੋਰੀਓਗ੍ਰਾਫੀ ਪੇਸ਼ ਕੀਤੀ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਰਾਣਾ ਗਗਨ ਸਿੰਘ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |