11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰਿਟਾਇਰਡ ਮੁਲਾਜ਼ਮ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

ਰੱਤੇਵਾਲ, 11 ਅਕਤੂਬਰ (ਅਸ਼ੋਕ ਕੁਮਾਰ ਲੀਲ)-ਅਸ਼ੋਕ ਬਾਂਠ ਆਈ. ਪੀ.

Ad Position 21
No active advertisement
ਅਜੀਤ ਡੈਸਕ 12-10-2026
ਰੱਤੇਵਾਲ, 11 ਅਕਤੂਬਰ (ਅਸ਼ੋਕ ਕੁਮਾਰ ਲੀਲ)-ਅਸ਼ੋਕ ਬਾਂਠ ਆਈ. ਪੀ. ਐਸ. ਚੇਅਰਮੈਨ ਰਿਟਾਇਰਡ ਮੁਲਾਜ਼ਮ ਐਸੋਸੀਏਸ਼ਨ ਦੀ ਦੇਖ-ਰੇਖ ਹੇਠ ਮਹੀਨਾਵਾਰ ਮੀਟਿੰਗ ਮੁੱਖ ਦਫ਼ਤਰ ਰੱਤੇਵਾਲ ਵਿਖੇ ਹੋਈ, ਜਿਸ ਵਿਚ ਮਤਾ ਪਾਸ ਕੀਤਾ ਕਿ ਪੰਜਾਬ ਸਰਕਾਰ ਰਿਟਾਇਰਡ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਡੀ. ਏ. ਦੀ ਰਹਿੰਦੀ ਰਕਮ ਤੇ ਪਿਛਲੇ ਲੰਮੇ ਸਮੇਂ ਤੋਂ ਬਕਾਇਆ ਰਹਿੰਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਕੀਤੀ ਜਾਵੇ। ਪੰਜਾਬ ਦੇ ਨੌਜਵਾਨ ਪੜ੍ਹੇ ਲਿਖੇ ਬੱਚੇ ਬੱਚੀਆਂ ਨੂੰ ਪਹਿਲ ਦੇ ਅਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਵਿਦੇਸ਼ਾਂ ਨੂੰ ਜਾਣ ਤੋਂ ਬੱਚਿਆਂ ਦਾ ਰੁਝਾਨ ਘਟੇ। ਆਉਣ ਵਾਲੀ 8 ਨਵੰਬਰ ਦੀ ਮਹੀਨਾਵਾਰ ਮੀਟਿੰਗ ਵਿਚ ਹੋਰ ਵੀ ਪੈਨਸ਼ਨਰਜ਼ ਵੀਰਾਂ ਨੂੰ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਅਪੀਲ ਕੀਤੀ। ਇਸ ਮੌਕੇ ਅਸ਼ੋਕ ਕੁਮਾਰ ਬਾਂਠ ਆਈ. ਪੀ. ਐਸ., ਡੀ. ਐਸ. ਪੀ. ਬਨਾਰਸੀ ਦਾਸ, ਏ. ਐਸ. ਆਈ. ਕਾਬਲ ਸਿੰਘ ਚੇਚੀ, ਇੰਸਪੈਕਟਰ ਕ੍ਰਿਸ਼ਨ ਕੁਮਾਰ, ਇੰਸਪੈਕਟਰ ਅਜੀਤ ਰਾਮ, ਏ. ਐਸ. ਆਈ. ਬਲਦੇਵ ਰਾਜ, ਏ. ਐਸ. ਆਈ. ਹਰਬੰਸ ਲਾਲ, ਏ. ਐਸ. ਆਈ. ਰਾਮ ਲਾਲ ਆਦਿ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਗੁਣਾਚੌਰ ਵਿਖੇ ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਗੁੜ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਬਲਾਕ ਬੰਗਾ ’ਚ ਸਾਂਝੀ ਟੀਮ ਵਲੋਂ ਵੇਲਣਿਆਂ ਦੀ ਅਚਨਚੇਤ ਜਾਂਚ
Ad Position 24