10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗੈਸ ਸਿਲੰਡਰ ਨਾ ਮਿਲਣ 'ਤੇ ਖਾਨਖਾਨਾ ਵਾਸੀਆਂ ਦਾ ਛਲਕਿਆ ਦਰਦ

Ad Position 21
No active advertisement
ਅਜੀਤ ਡੈਸਕ 31-01-2026
ਮੁਕੰਦਪੁਰ, 30 ਜਨਵਰੀ (ਅਮਰੀਕ ਸਿੰਘ ਢੀਂਡਸਾ)-ਜਦੋਂ ਘਰਾਂ ਦੇ ਚੁੱਲੇ ਬਲਣ ਤੋਂ ਵਾਂਝੇ ਰਹਿਣ ਲੱਗਣ ਤਾਂ ਪੇਟ ਦੀ ਭੁੱਖ ਮਿਟਾਉਣੀ ਔਖੀ ਹੋ ਜਾਂਦੀ ਹੈ | ਰਾਸ਼ਨ ਹੁੰਦਿਆਂ ਵੀ ਅਗਰ ਚੁੱਲੇ ਨਾ ਬਲਣ ਤਾਂ ਮਨ ਵਿੱਚ ਰੋਸ ਆਉਣਾ ਸੁਭਾਵਿਕ ਹੁੰਦਾ ਹੈ | ਅਜਿਹਾ ਰੋਸ ਨਜ਼ਦੀਕੀ ਪਿੰਡ ਖਾਨਖਾਨਾ ਵਿਖੇ ਸਮੁੱਚੀ ਪੰਚਾਇਤ ਵਲੋਂ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਜਾਹਰ ਕਰਦਿਆਂ ਕਿਹਾ ਕਿ ਬੰਗਾ ਸ਼ਹਿਰ ਤੋਂ ਐਚ.ਪੀ ਗੈਸ ਸਿਲੰਡਰ ਦੀ ਏਜੰਸੀ ਵਲੋਂ ਪਿੰਡ 'ਚ ਸਿਲੰਡਰ ਸਪਲਾਈ ਕੀਤੇ ਜਾਂਦੇ ਸਨ ਜੋ ਪਿਛਲੇ ਦੋ ਮਹੀਨੇ ਤੋਂ ਸਪਲਾਈ ਨਾ ਮਿਲਣ ਕਰਕੇ ਲੋਕਾਂ ਨੂੰ ਖਾਣਾ ਪਕਾਉਣ 'ਚ ਭਾਰੀ ਮੁਸ਼ਕਿਲ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਾਬਕਾ ਸਰਪੰਚ ਨਰਿੰਦਰ ਸਿੰਘ, ਸਾਬਕਾ ਸਰਪੰਚ ਤੇ ਚੇਅਰਮੈਨ ਲੱਡੂ ਰਾਮ ਅਤੇ ਮੌਜੂਦਾ ਸਰਪੰਚ ਰਵਿੰਦਰ ਸਿੰਘ ਨੇ ਹੋਰ ਖਪਤਕਾਰਾਂ ਦੀ ਮੌਜੂਦਗੀ 'ਚ ਦੱਸਿਆ ਕਿ ਉਪਰੋਕਤ ਕੰਪਨੀ ਦੇ ਦਫ਼ਤਰ ਵਿਖੇ ਵੀ ਕਈ ਵਾਰ ਜਾ ਚੁੱਕੇ ਹਾਂ ਪ੍ਰੰਤੂ ਸਿਲੰਡਰ ਬੁੱਕ ਕਰਾਉਣ ਦੇ ਬਾਵਜੂਦ ਉਨ੍ਹਾਂ ਦੀ ਡਿਲੀਵਰੀ ਸਿਫ਼ਰ ਮੈਸੇਜ ਰਾਹੀਂ ਕਰ ਦਿੱਤੀ ਜਾਂਦੀ ਹੈ | ਜਦਕਿ ਪਿੰਡ ਵਾਸੀਆਂ ਨੂੰ ਇੱਕ ਵੀ ਸਿਲੰਡਰ ਨਹੀਂ ਦਿੱਤਾ ਜਾ ਰਿਹਾ, ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫੂਡ ਸਪਲਾਈ ਇੰਸਪੈਕਟਰ ਨੂੰ ਵੀ ਸੂਚਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ ਸਾਨੂੰ ਕਿਸੇ ਹੋਰ ਕੰਪਨੀ ਦੇ ਸਿਲੰਡਰ ਡਿਲੀਵਰ ਕੀਤੇ ਜਾਣ ਦੀ ਵਿਵਸਥਾ ਕੀਤੀ ਜਾਵੇ, ਜੋ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਦੇਵੇ | ਉਨ੍ਹਾਂ ਗੈਸ ਕੰਪਨੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਸਾਡੀ ਸਪਲਾਈ ਚਾਲੂ ਨਾ ਕੀਤੀ ਗਈ ਤਾਂ ਪ੍ਰਸ਼ਾਸਨ ਵਿਰੁੱਧ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰਾਂਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਸਾਬਕਾ ਸਰਪੰਚ, ਹੈਪੀ ਰਾਮ ਪੰਚ, ਬਲਵੀਰ ਰਾਮ ਪੰਚ, ਅਮਨਦੀਪ ਕੌਰ ਪੰਚ, ਸੰਤੋਖ ਸਿੰਘ ਪੰਚ, ਹਰਜਿੰਦਰ ਸਿੰਘ, ਪਰਮਜੀਤ ਸਿੰਘ, ਰੇਸ਼ਮੋ ਤੇ ਹੋਰ ਵੀ ਮੌਜੂਦ ਸਨ | ਇਸ ਮੌਕੇ ਗੈਸ ਏਜੰਸੀ ਦੇ ਦਫ਼ਤਰ ਸੰਪਰਕ ਕਰਨ 'ਤੇ ਵੀ ਉਨਾਂ ਫੋਨ ਨਹੀਂ ਚੁੱਕਿਆ |
Ad Position 22
No active advertisement
ਪਿਛਲੀ ਖ਼ਬਰ ਲਧਾਣਾ ਉੱਚਾ ਵਿਖੇ ਸਵ: ਡਾ. ਸਾਧੂ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਧੂਮ-ਧਾਮ ਨਾਲ ਆਰੰਭ ਅਗਲੀ ਖ਼ਬਰ ਆਈ.ਟੀ.ਆਈ. ਨਵਾਂਸ਼ਹਿਰ ਵਿਖੇ ਹੋਵੇਗਾ ਪੰਜਾਬ ਸਖੀ ਸ਼ਕਤੀ ਮੇਲਾ-ਸਹਾਇਕ ਕਮਿਸ਼ਨਰ
Ad Position 24