ਬੰਗਾ, 30 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਰੋਜ਼ਾਨਾ ਅਜੀਤ ਜਲੰਧਰ ਦੇ ਬਾਨੀ ਸੰਪਾਦਕ ਸਵ: ਡਾ. ਸਾਧੂ ਸਿੰਘ ਹਮਦਰਦ ਜੀ ਦੀ ਨਿੱਘੀ ਯਾਦ 'ਚ ਖੇਡ ਸਟੇਡੀਅਮ ਲਧਾਣਾ ਉੱਚਾ 'ਚ 20ਵਾਂ ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਧੂਮ-ਧਾਮ ਨਾਲ ਆਰੰਭ ਹੋ ਗਿਆ ਹੈ | ਜਿਸ ਦਾ ਉਦਘਾਟਨ ਇਲਾਕੇ ਦੀ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ ਵਾਲਿਆਂ ਨੇ ਅਰਦਾਸ ਉਪਰੰਤ ਉਦਘਾਟਨੀ ਮੈਚ ਦੀਆਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ | ਇਸ ਸਮੇਂ ਹੋਰ ਸ਼ਖ਼ਸੀਅਤਾਂ ਵਿੱਚ ਬਾਬਾ ਗੁਰਪ੍ਰੀਤ ਸਿੰਘ ਪਠਲਾਵਾ, ਸਰਪੰਚ ਮੈਡਮ ਨੀਲਮ ਰਾਣੀ, ਰਾਮ ਲੁਭਾਇਆ ਪੰਚ ਅਤੇ ਜਨਰਲ ਸਕੱਤਰ ਟੂਨਾਮੈਂਟ ਕਮੇਟੀ, ਲਾਲ ਚੰਦ ਪੰਚ, ਸੁਖਵਿੰਦਰ ਸਿੰਘ ਰਾਜਾ ਪੰਚ, ਮੈਡਮ ਚਰਨ ਕੌਰ ਪੰਚ, ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਬਿੱਟੂ, ਉਪ ਪ੍ਰਧਾਨ ਲਖਵੀਰ ਸਿੰਘ ਪੰਚ, ਇਕਬਾਲ ਸਿੰਘ ਪਾਲਾ ਸਲਾਹਕਾਰ, ਨਵਜੀਵਨ ਸਿੰਘ ਜੀਵਨ ਕੈਸ਼ੀਆਰ, ਉਪ ਕੈਸ਼ੀਅਰ ਵਿਕਰਮ ਸਿੰਘ ਵਿੱਕੀ ਨੰਬਰਦਾਰ, ਸਾਬਕਾ ਸਰਪੰਚ ਮਹਿੰਦਰ ਸਿੰਘ, ਉਪ ਸੱਕਤਰ ਅਮਨਪ੍ਰੀਤ ਸਿੰਘ ਬੱਬੂ, ਹਰੀ ਸਿੰਘ ਹਰੀਆ, ਸੰਨੀ ਕੁਮਾਰ ਭੀਮਾ, ਜਗਤਾਰ ਸਿੰਘ ਕਾਕਾ, ਮਲਕੀਤ ਸਿੰਘ ਪੱਪਾ, ਸਰਦਾਰਾਂ ਸਿੰਘ ਜਰਮਨੀ ਆਦਿ ਹਾਜ਼ਰ ਸਨ | ਪਹਿਲਾ ਉਦਘਾਟਨੀ ਮੈਚ ਫੁੱਟਬਾਲ ਪਿੰਡ ਪੱਧਰ ਕਸਬਾ ਸੈਲਾ ਖੁਰਦ ਅਤੇ ਪਿੰਡ ਸਕੋਪੁਰ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ 'ਚ ਸਕੋਪੁਰ ਦੀ ਟੀਮ 2-0 ਸਕੋਰ ਨਾਲ ਜੇਤੂ ਰਹੀ | ਦੂਜਾ ਮੈਚ ਕਲੱਬ ਕੈਟਾਗਰੀ ਦੇ ਖਿਡਾਰੀਆਂ ਦਾ ਪਾਲਦੀ ਫੁੱਟਬਾਲ ਅਕੈਡਮੀ ਅਤੇ ਐਸ.ਐਨ ਕਲੱਬ ਮੰਗੂਵਾਲ ਦਰਮਿਆਨ ਹੋਇਆ | ਜਿਸ ਵਿੱਚ ਮੰਗੂਵਾਲ ਦੀ ਟੀਮ 1-0 ਨਾਲ ਜੇਤੂ ਰਹੀ | ਇਸੇ ਤਰ੍ਹਾਂ ਤੀਜਾ ਮੈਚ ਨਾਮਧਾਰੀ ਫੁੱਟਬਾਲ ਭੈਣੀ ਸਾਹਿਬ ਅਤੇ ਮੀਰੀ-ਪੀਰੀ ਫੁੱਟਬਾਲ ਅਕੈਡਮੀ ਸੁਖਚੈਨਆਣਾ ਫਗਵਾੜਾ ਵਿਚਕਾਰ ਹੋਇਆ, ਜਿਸ ਵਿੱਚ ਫੁੱਟਬਾਲ ਕਲੱਬ ਫਗਵਾੜਾ ਨੂੰ ਨਾਮਧਾਰੀ ਕਲੱਬ ਭੈਣੀ ਸਾਹਿਬ ਨੇ 7-1 ਸਕੋਰ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ | ਚੌਥਾ ਮੈਚ ਪਿੰਡ ਪੱਧਰ 'ਚ ਚਾਲਪੁਰ ਦੀ ਟੀਮ ਨੇ ਸਰਹਾਲ ਕਾਜ਼ੀਆਂ ਨੂੰ 1-0 ਦੇ ਫਰਕ ਨਾਲ ਹਰਾਇਆ | ਪੰਜਵਾਂ ਮੈਚ ਪਿੰਡ ਪੱਧਰ ਪਿੰਡ ਬਰਨਾਲਾ ਕਲਾਂ ਅਤੇ ਥਲੇ 'ਚ ਖਬਰ ਲਿਖਣ ਤੱਕ ਚੱਲ ਰਿਹਾ ਸੀ | ਅੱਜ ਦੇ ਮੈਚ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿੰਗਾਰਾ ਸਿੰਘ ਯੂ.ਐਸ.ਏ, ਜਗਤਾਰ ਸਿੰਘ ਯ.ੂਐਸ.ਏ, ਜੋਗਿੰਦਰ ਸਿੰਘ ਕੈਨੇਡਾ, ਲਖਵਿੰਦਰ ਸਿੰਘ ਲੱਖਾ ਯੂ.ਐਸ.ਏ, ਹਰਬੰਸ ਸਿੰਘ ਬੰਸੀ, ਹਰਵਿੰਦਰ ਸਿੰਘ ਯੂ.ਐਸ.ਏ, ਹਰਬੰਸ ਲਾਲ, ਦਵਿੰਦਰ ਸਿੰਘ, ਰਮਨਜੋਤ ਸਿੰਘ ਯੂ.ਕੇ, ਬਲਵੰਤ ਸਿੰਘ, ਬਲਜਿੰਦਰ ਸਿੰਘ ਇਟਲੀ, ਗੁਰਮੇਜ ਸਿੰਘ ਪਾਲ, ਜਸਪਾਲ ਕਾਕਾ, ਰਤਨ ਕੁਮਾਰ, ਤੇਜਪਾਲ ਸਿੰਘ ਟੈਂਕੂ, ਸ਼ਤੀਸ਼ ਕੁਮਾਰ, ਪ੍ਰਭਜੋਤ ਸਿੰਘ ਜੋਤੀ ਯੂ.ਕੇ, ਹਰਭਜਨ ਸਿੰਘ ਭੱਜਾ, ਗੁਰਮੁੱਖ ਸਿੰਘ, ਦਿਲਬਾਗ ਸਿੰਘ ਬਾਗਾ, ਨਿਰੰਜਣ ਸਿੰਘ, ਸੁਖਦੇਵ ਸਿੰਘ ਸੁੱਖਾ, ਕਰਮਜੀਤ ਸਿੰਘ, ਹਰੀ ਸਿੰਘ ਹਰੀਆ, ਸੰਨੀ ਕੁਮਾਰ ਭੀਮਾ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ, ਅਮਨਪ੍ਰੀਤ ਸਿੰਘ ਉਪ ਪ੍ਰਧਾਨ ਆਦਿ ਹਾਜ਼ਰ ਸਨ |