ਗੁਰਦੁਆਰਾ ਪ੍ਰਭੂ ਨਿਵਾਸ ਭੱਦੀ ਵਿਖੇ ਸਾਲਾਨਾ ਸਮਾਗਮ ਅੱਜ ਤੋਂ ਸ਼ੁਰੂ
ਅਜੀਤ ਡੈਸਕ
01-02-2026
ਬਲਾਚੌਰ, 31 ਜਨਵਰੀ (ਨਰੇਸ਼ ਧੌਲ)-ਗੁਰਦੁਆਰਾ ਪ੍ਰਭੂ ਨਿਵਾਸ ਕਸਬਾ ਭੱਦੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਦੀ ਅਗਵਾਈ ਹੇਠ 1 ਫਰਵਰੀ ਤੋਂ ਸ਼ੁਰੂ ਕਰਵਾਇਆ ਜਾ ਰਿਹਾ ਹੈ | ਮੁੱਖ ਪ੍ਰਬੰਧਕ ਸੰਤ ਪ੍ਰੇਮ ਸਿੰਘ, ਭਾਈ ਰਜਿੰਦਰ ਸਿੰਘ ਰਹਿਪਾ, ਹਰਮਨ ਮੋਹਣ ਸਿੰਘ, ਮੇਜਰ ਸਿੰਘ ਸੈਕਟਰੀ ਆਦਿ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ 1 ਫਰਵਰੀ 2026 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਆਰੰਭ ਹੋ ਕੇ 8 ਫਰਵਰੀ ਨੂੰ ਲੜੀ ਸਮਾਪਤ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਖ-ਵੱਖ ਸੰਤ ਮਹਾਂਪੁਰਸ਼, ਢਾਡੀ ਜਥਿਆਂ ਅਤੇ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ ਜਾਵੇਗਾ |