28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਚਾਈਨਾ ਡੋਰ ਦਾ ਲੁੱਕ-ਛਿਪ ਕੇ ਵਿਕਣਾ ਮੰਦਭਾਗਾ-ਡਾ. ਉਂਕਾਰ, ਦਲਜੀਤ ਕੌਰ

Ad Position 21
No active advertisement
ਅਜੀਤ ਡੈਸਕ 02-02-2026
ਕਟਾਰੀਆਂ, 1 ਫਰਵਰੀ (ਪ੍ਰੇਮੀ ਸੰਧਵਾਂ)-ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਡਾ. ਉਂਕਾਰ ਸਿੰਘ ਤੇ ਹਸਪਤਾਲ ਦੇ ਚੇਅਰਪਰਸਨ ਮੈਡਮ ਦਲਜੀਤ ਕੌਰ ਨੇ ਪਤੰਗਬਾਜ਼ੀ ਕਰਦਿਆਂ ਵਰਤੀ ਜਾ ਰਹੀ ਮਨੁੱਖੀ ਤੇ ਬੇਜੁਬਾਨੇ ਪੰਛੀਆਂ ਦੀ ਜਾਨ ਦਾ ਖੌਅ ਬਣ ਰਹੀ ਚਾਈਨਾ ਡੋਰ ਦੀ ਹੋ ਰਹੀ ਲੁੱਕ-ਛਿੱਪ ਕੇ ਵਿਕਰੀ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੋਈ ਸਮਾਂ ਹੁੰਦਾ ਸੀ ਕਿ ਜਦੋਂ ਬੱਚੇ ਤੇ ਨੌਜਵਾਨ ਕੱਚੇ ਧਾਗੇ ਸੂਤ ਨਾਲ ਪਤੰਗ ਉਡਾ ਕੇ ਆਪਣਾ ਮਨ ਪਰਚਾਵਾ ਕਰਦੇ ਸਨ ਪਰ ਕੁੱਝ ਕੁ ਦੁਕਾਨਦਾਰਾਂ ਵਲੋਂ ਜਾਨਾਂ ਦੀ ਖੌਅ ਸਾਬਤ ਹੋ ਰਹੀ ਚਾਈਨਾ ਡੋਰ ਵੇਚ ਕੇ ਆਪਣੀਆਂ ਲਾਭਪਾਤਰੀ ਸਕੀਮਾਂ ਦਾ ਲਾਹਾ ਲੈਂਦੇ ਹੋਏ ਮਾੜੀ ਵੀ ਝਿਜਕ ਨਹੀਂ ਕੀਤੀ ਜਾ ਰਹੀ | ਜਿਸ ਕਾਰਨ ਆਏ ਦਿਨ ਚਾਈਨਾ ਡੋਰ ਦੀ ਲਪੇਟ 'ਚ ਆ ਕੇ ਮੌਤਾਂ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਖੂਨੀ ਡੋਰ ਦੇ ਵੇਚਣ ਤੇ ਵਰਤਣ 'ਤੇ ਸਖ਼ਤ ਪਾਬੰਦੀ ਲਗਾਉਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸੁੰਦਰ ਦਸਤਾਰ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਪੰਜਾਬੀ ਸਾਹਿਤ ਮੰਚ ਬਲਾਚੌਰ ਵਲੋਂ ਕਵੀ ਪ੍ਰੋ. ਮਿੰਦਰ ਬਾਗੀ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ
Ad Position 24