ਨਵਾਂਸ਼ਹਿਰ, 1 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਸਥਾਨਕ ਚੰਡੀਗੜ੍ਹ ਰੋਡ ਸਥਿਤ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਨਾਲ ਮਨਾਇਆ ਗਿਆ | 11ਵੀਂ ਜਮਾਤ ਦੀ ਵਿਦਿਆਰਥਣ ਬਬਨਪ੍ਰੀਤ ਕੌਰ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਸਾਂਝਾ ਕੀਤਾ | ਇੱਕ ਸਮਾਜ ਸੁਧਾਰਕ, ਮਾਨਵਵਾਦੀ ਮਨੁੱਖ ਚਿੰਤਕ ਅਤੇ ਮਹਾਨ ਕਵੀ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਬੋਲਦਿਆਂ ਪਿ੍ੰਸੀਪਲ ਦਲਜੀਤ ਸਿੰਘ ਬੋਲਾ ਨੇ ਉਹਨਾਂ ਦੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਦੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਊਚ ਨੀਚ, ਛੂਤ ਛਾਤ, ਭੇਖਾ ਪਖੰਡਾ, ਨਾ ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ | ਇਸ ਮੌਕੇ ਡਾ. ਜਸਵਿੰਦਰ ਸਿੰਘ, ਇੰਦਰਜੀਤ ਸਿੰਘ , ਬਲਦੇਵ ਸਿੰਘ ਪਾਬਲਾ, ਪ੍ਰੇਮ ਸਿੰਘ , ਮਨਜੀਤ ਸਿੰਘ , ਇੰਦਰਜੀਤ ਮਾਹੀ , ਬਲਜਿੰਦਰ ਸਿੰਘ, ਗੁਰਦੀਪ ਕੌਰ ਭੁੱਲਰ, ਬਲਵੀਰ ਕੌਰ, ਪੂਜਾ ਸ਼ਰਮਾ, ਪੂਜਾ ਰਾਣੀ ਸੰਦੀਪ ਕੌਰ ਅਤੇ ਹਰਮਨਜੋਤ ਅਤੇ ਵਿਦਿਆਰਥੀ ਹਾਜ਼ਰ ਸਨ |