28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸ੍ਰੀ ਸਤਲੋਕ ਧਾਮ ਰੱਤੇਵਾਲ ਵਿਖੇ ਪਾਏ ਪੂਰਨਮਾਸ਼ੀ ਦੇ ਭੋਗ

Ad Position 21
No active advertisement
ਅਜੀਤ ਡੈਸਕ 02-02-2026
ਰੱਤੇਵਾਲ, 1 ਫਰਵਰੀ (ਅਸ਼ੋਕ ਕੁਮਾਰ ਲੀਲ)-ਸ਼੍ਰੀ ਸਤਲੋਕ ਧਾਮ ਰੱਤੇਵਾਲ ਵਿਖੇ ਪੂਰਨਮਾਸ਼ੀ ਦੇ ਮੌਕੇ ਸਤਿਗੁਰ ਬੰਦੀ ਛੋੜ ਗਰੀਬਦਾਸ ਜੀ ਦੀ ਅੰਮਿ੍ਤਮਈ ਬਾਣੀ ਦੇ ਭੋਗ ਪਾਏ ਗਏ | ਇਹ ਸਮਾਗਮ ਹਰ ਮਹੀਨੇ ਸਤਿਗੁਰ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਹੁੰਦਾ ਹੈ | ਧਾਮ ਦੇ ਮੁੱਖ ਸੰਚਾਲਕ ਸਵਾਮੀ ਕਿ੍ਸ਼ਨਾ ਨੰਦ ਮਹਾਰਾਜ ਨੇ ਇਸ ਮੌਕੇ ਸ਼੍ਰੋਮਣੀ ਸੰਤ ਸਤਿਗੁਰ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ | ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਸੇਵਾ ਤੇ ਸਿਮਰਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਮਾਘ ਮਹੀਨੇ ਪੂਰਾ ਮਹੀਨਾ ਸਤਿਗੁਰਾਂ ਦੀ ਅੰਮਿ੍ਤ ਬਾਣੀ ਦੇ ਲੜੀਵਾਰ ਅਖੰਡ ਪਾਠ ਸਾਹਿਬ ਹੁੰਦੇ ਹਨ ਜੋ ਸੰਗਤਾਂ ਵਲੋਂ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਏ ਜਾਂਦੇ ਹਨ | ਅਗਲਾ ਪੂਰਨਿਮਾ ਸਮਾਗਮ 3 ਮਾਰਚ ਦਾ ਹੋਵੇਗਾ | ਇਸ ਮੌਕੇ 'ਤੇ ਮਾਸਟਰ ਸ਼੍ਰੀ ਰਾਮ, ਪ੍ਰੇਮ ਚੰਦ ਠੇਕੇਦਾਰ, ਸੇਠੀ ਉਧਨਵਾਲ, ਓਾਕਾਰ ਭੂੰਬਲਾ, ਸੁਰਜੀਤ ਮੋਹਣ ਮਾਜਰਾ, ਠੇਕੇਦਾਰ ਮੂਲ ਰਾਜ, ਬਲਵੀਰ ਡੱਲੇਵਾਲ, ਬਿੱਟੂ ਪਾਠੀ, ਸੁਭਾਸ਼ ਚੰਦ, ਕੈਪਟਨ ਸੁਰਿੰਦਰ, ਗੁਰਚਰਨ ਸਰਪੰਚ, ਬਿੱਟੂ ਬੀਤ ਖੁਰਾਲਗੜ੍ਹ, ਹਰਮੇਸ਼, ਸੰਤੋਖ ਲੰਬੜਦਾਰ, ਬਖ਼ਸ਼ੀਸ਼ ਸਿੰਘ ਅਤੇ ਸਮੂਹ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਅਗਲੀ ਖ਼ਬਰ ਡਾ. ਅੰਬੇਡਕਰ ਭਵਨ ਸੂੰਢ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 16 ਨੂੰ
Ad Position 24