ਕਟਾਰੀਆਂ, 1 ਫਰਵਰੀ (ਪ੍ਰੇਮੀ ਸੰਧਵਾਂ) - ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ (ਚੈਰੀਟੇਬਲ) ਸੂੰਢ ਵਿਖੇ ਸਤਿਕਾਰਯੋਗ ਲੇਟ ਕਰਤਾਰ ਚੰਦ ਕਲੇਰ ਤੇ ਸਤਿਕਾਰਯੋਗ ਹਰਬਲਾਸ ਬੰਗੜ ਦੀ ਯਾਦ 'ਚ 16 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10 ਤੋਂ ਸ਼ਾਮ ਚਾਰ ਵਜੇ ਤੱਕ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਮੈਨੇਜਿੰਗ ਕਮੇਟੀ ਸੂੰਢ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਰਾਮ ਭੱਟੀ ਫਗਵਾੜਾ ਦੀ ਪ੍ਰਧਾਨਗੀ ਹੇਠ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਗ੍ਰੇਟ ਬਿ੍ਟੇਨ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ, ਸਕੱਤਰ ਇੰਦਰਜੀਤ ਅਟਾਰੀ, ਪਿ੍ੰ. ਮਨਜੀਤ ਸਿੰਘ ਲੌਂਗੀਆ, ਵਾਈਸ ਪਿ੍ੰ. ਅੰਜਲੀ ਅਤੇ ਮੈਡਮ ਮਨਜੋਤ ਲੌਂਗੀਆ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਸਪੈਸ਼ਲਿਸਟ ਡਾ. ਰਾਜਨ ਫਗਵਾੜਾ ਵਲੋਂ ਲੋੜਵੰਦਾਂ ਦੇ ਆਪੇ੍ਰਸ਼ਨ ਮੁਫ਼ਤ ਕੀਤੇ ਜਾਣਗੇ | ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਵੀਨ ਬੰਗਾ ਤੇ ਮੈਡਮ ਜਸਵਿੰਦਰ ਕੌਰ ਬੰਗਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ | ਇਸ ਮੌਕੇ ਹਰਬਲਾਸ ਬਸਰਾ, ਅਮਰ ਚੰਦ ਅਟਾਰੀ, ਰੁਪਿੰਦਰਦੀਪ ਕੌਰ, ਮਹੇਸ਼ ਕੁਮਾਰ ਅਟਾਰੀ, ਟੇਕ ਚੰਦ ਆਦਿ ਹਾਜ਼ਰ ਸਨ |