28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸੇਵਾ ਸੁਸਾਇਟੀ ਬੰਗਾ ਵਲੋਂ ਕਿੱਕ ਬਾਕਸਿੰਗ ਖਿਡਾਰਨ ਮੁਸਕਾਨ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 02-02-2026
ਬੰਗਾ, 1 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਵੱਲੋਂ ਕਿੱਕ ਬਾਕਸਿੰਗ ਦੀ ਖਿਡਾਰਨ ਕੁਮਾਰੀ ਮੁਸਕਾਨ ਨੂੰ ਦਸ ਹਜ਼ਾਰ ਰੁਪਏ ਦੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਕੁਮਾਰੀ ਮੁਸਕਾਨ ਬੰਗਾ ਨੇੜਲੇ ਪਿੰਡ ਸੱਲ੍ਹ ਕਲਾਂ ਦੀ ਵਸਨੀਕ ਹੈ ਅਤੇ ਪਿਤਾ ਚਰਨਜੀਤ ਸਿੰਘ ਅਤੇ ਕੁਲਵਿੰਦਰ ਕੌਰ ਦੀ ਹੋਣਹਾਰ ਬੇਟੀ ਹੈ | ਐਮ.ਪੀ.ਈ.ਐਸ ਦੀ ਡਿਗਰੀ ਕਰਨ ਉਪਰੰਤ ਇਸ ਸਮੇਂ ਉਹ ਬੀ.ਪੀ.ਈ.ਐੱਡ ਦੀ ਟਰੇਨਿੰਗ ਲੈ ਰਹੀ ਹੈ | ਇਸ ਦੇ ਨਾਲ ਹੀ ਖੇਡਾਂ ਵਿੱਚ ਮੱਲਾਂ ਮਾਰ ਰਹੀ ਹੈ | ਹੁਣ ਤੱਕ ਉਹ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਭਾਗ ਲੈ ਚੁੱਕੀ ਹੈ ਤੇ ਇਨਾਮ ਪ੍ਰਾਪਤ ਕਰ ਚੁੱਕੀ ਹੈ | ਸੁਸਾਇਟੀ ਦੀ ਪ੍ਰਧਾਨ ਮਨਜੀਤ ਕੌਰ ਬੋਲਾ ਨੇ ਆਖਿਆ ਕਿ ਮੁਸਕਾਨ ਸਾਡੇ ਇਲਾਕੇ ਦਾ ਮਾਣ ਹੈ | ਉਹ ਪੜ੍ਹਾਈ ਦੇ ਨਾਲ-ਨਾਲ ਕਿੱਕ ਬਾਕਸਿੰਗ ਵਿੱਚ ਨਾਮਣਾ ਖੱਟ ਰਹੀ ਹੈ | ਜਿਸ ਨਾਲ ਆਪਣਾ, ਆਪਣੇ ਮਾਂ ਬਾਪ, ਆਪਣੇ ਪਿੰਡ, ਜ਼ਿਲ੍ਹੇ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ | ਉਸ ਨੂੰ ਸਨਮਾਨਿਤ ਕਰਕੇ ਸੁਸਾਇਟੀ ਮਾਣ ਮਹਿਸੂਸ ਕਰ ਰਹੀ ਹੈ | ਰਿਟਾਇਰਡ ਪਿ੍ੰਸੀਪਲ ਸ਼੍ਰੀਮਤੀ ਹਰਪ੍ਰੀਤ ਅਰੋੜਾ ਨੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਿਰਫ ਪੁੱਤਰ ਹੀ ਮਾਂ ਬਾਪ ਦਾ ਨਾਮ ਰੌਸ਼ਨ ਨਹੀਂ ਕਰਦੇ ਮੁਸਕਾਨ ਵਰਗੀਆਂ ਧੀਆਂ ਵੀ ਮਾਂ ਬਾਪ ਦਾ ਨਾਮ ਰੌਸ਼ਨ ਕਰਦੀਆਂ ਹਨ | ਤਿੰਨ ਅਤੇ ਚਾਰ ਫਰਵਰੀ ਨੂੰ ਦਿੱਲੀ ਵਿਖੇ ਹੋਣ ਵਾਲੇ ਕਿੱਕ ਬਾਕਸਿੰਗ ਦੇ ਇੰਟਰਨੈਸ਼ਨਲ ਮੁਕਾਬਲੇ ਵਿੱਚ ਵੀ ਕੁਮਾਰੀ ਮੁਸਕਾਨ ਭਾਗ ਲਵੇਗੀ | ਡਾ. ਹਰੀ ਕਿ੍ਸ਼ਨ, ਗਾਇਕ ਤੇ ਗੀਤਕਾਰ ਅਮਰਦੀਪ ਬੰਗਾ, ਸੁਰਿੰਦਰ ਪਾਲ ਸਿੰਘ, ਕੋਚ ਸਰਬਜੀਤ ਸਿੰਘ ਮੰਗੂਵਾਲ, ਸ਼੍ਰੀਮਤੀ ਸੁਨੀਤਾ ਸ਼ਰਮਾ, ਹਰਪ੍ਰੀਤ ਅਰੋੜਾ, ਰੀਚਾ ਰਾਣੀ ਅਤੇ ਮਨਜੀਤ ਕੌਰ ਬੋਲਾ ਨੇ ਕੁਮਾਰੀ ਮੁਸਕਾਨ ਨੂੰ ਜਿੱਤ ਪ੍ਰਾਪਤ ਕਰਨ ਲਈ ਸ਼ੁੱਭ ਇੱਛਾਵਾਂ ਭੇਟ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਭਵਨ ਸੂੰਢ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 16 ਨੂੰ ਅਗਲੀ ਖ਼ਬਰ ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਲਧਾਣਾ ਉੱਚਾ ਦਾ ਤੀਜਾ ਦਿਨ
Ad Position 24