ਬੰਗਾ, 1 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਲਧਾਣਾ ਉੱਚਾ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਵਲੋਂ ਕਰਾਏ ਜਾ ਰਹੇ 'ਹਮਦਰਦ' ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ 'ਏ' ਕੈਟਾਗਰੀ ਦੇ ਹੋਏ ਪੰਜ ਮੈਚ ਅਤੇ 'ਬੀ' ਕੈਟਾਗਰੀ ਦੇ ਇੱਕ ਮੈਚ ਨੇ ਦਰਸ਼ਕਾਂ ਦੇ ਭਰਵੇਂ ਇਕੱਠ ਦਾ ਭਰਪੂਰ ਮਨੋਰੰਜਨ ਕੀਤਾ | ਪਹਿਲਾ ਮੈਚ ਪਿੰਡ ਬਖਲੌਰ ਅਤੇ ਮਹਾਲੋਂ ਦਰਮਿਆਨ ਖੇਡਿਆ ਗਿਆ | ਜਿਸ 'ਚ ਪੈਨਲਟੀ ਸਟਰੋਕ ਦੁਆਰਾ ਬਖਲੌਰ ਦੀ ਟੀਮ ਜੇਤੂ ਰਹੀ | ਪਿੰਡ ਡਘਾਮ ਅਤੇ ਦੁਸਾਂਝ ਕਲਾਂ ਦੇ ਮੈਚ ਵਿੱਚ ਡਘਾਮ ਪਿੰਡ ਦੇ ਖਿਡਾਰੀ 3-0 ਨਾਲ ਜੇਤੂ ਰਹੇ | ਇਸੇ ਤਰ੍ਹਾਂ ਇੱਕ ਗਹਿਗੱਚ ਮੈਚ ਲਧਾਣਾ ਝਿੱਕਾ ਦੇ ਖਿਡਾਰੀਆਂ ਦੀ ਟੀਮ ਨੇ 3- 1 ਦੇ ਸਕੋਰ ਦੇ ਅੰਤਰ ਨਾਲ ਪਿੰਡ ਨੌਰਾ ਦੀ ਟੀਮ ਨੂੰ ਹਾਰ ਦਿੱਤੀ | ਚੌਥੇ ਮੈਚ ਵਿੱਚ ਖਾਨਖਾਨਾ ਨੇ ਪਿੰਡ ਸਲੋਹ ਨੂੰ 3-1 ਦੇ ਅੰਤਰ ਨਾਲ ਪਛਾੜਿਆ | ਪੰਜਵਾਂ ਮੈਚ ਪਿੰਡ ਕਾਹਮਾ ਅਤੇ ਮੰਗੂਵਾਲ 'ਚ ਖੇਡਿਆ ਗਿਆ | ਕਾਹਮਾ ਦੀ ਟੀਮ 2-1 ਨਾਲ ਜੇਤੂ ਰਹੀ | ਇਸੇ ਤਰ੍ਹਾਂ ਪਿੰਡ ਸਕੋਹਪੁਰ ਅਤੇ ਪਿੰਡ ਸੜੋਆ ਅਤੇ 'ਬੀ' ਵਰਗ ਦਾ ਮੈਚ ਪਿੰਡ ਡਘਾਮ ਅਤੇ ਪਿੰਡ ਜੀਂਦੋਵਾਲ ਦੇ ਮੈਚ ਦਰਸ਼ਕਾਂ ਦੀਆਂ ਗੜਗੜਾਹਟ ਪਾਉਂਦੀਆਂ ਤਾੜੀਆਂ ਨਾਲ ਨਿੱਘੀਆਂ ਯਾਦਾਂ ਛੱਡ ਗਏ | ਅੱਜ ਦੇ ਪਲੇਠੇ ਮੈਚ ਦਾ ਉਦਘਾਟਨ ਪਿੰਡ ਦੇ ਐਨ. ਆਰ. ਆਈ ਵੀਰ ਉਂਕਾਰਜੋਤ ਸਿੰਘ ਸਪੁੱਤਰ ਸੋਹਣ ਸਿੰਘ ਕੈਨੇਡਾ, ਸਰਦਾਰ ਸਿੰਘ ਪੁੱਤਰ ਜਸਵਿੰਦਰ ਸਿੰਘ ਲੰਬੜਾਂ ਦੇ, ਜਸਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਆਸਟ੍ਰੇਲੀਆ, ਮੰਗਤ ਸਿੰਘ ਪੁੱਤਰ ਜੋਗਿੰਦਰ ਸਿੰਘ ਇਟਲੀ, ਗੁਰਮੇਜ ਸਿੰਘ ਧਮੜੈਤ ਆਸਟਰੀਆ, ਜਸਵੀਰ ਸਿੰਘ ਧਮੜੈਤ, ਤੇਜਪਾਲ ਸਿੰਘ ਟੈਂਕੂ ਕੈਨੇਡਾ, ਤਲਵਿੰਦਰ ਸਿੰਘ ਆੜ੍ਹਤੀਆ, ਹਰਬੰਸ ਸਿੰਘ, ਮਾ. ਸਤੀਸ਼ ਕੁਮਾਰ, ਰਾਮ ਲੁਭਾਇਆ ਪੰਚ, ਨਵਜੀਵਨ ਸਿੰਘ ਜੀਵਨ, ਲਖਵੀਰ ਸਿੰਘ ਕਾਕਾ, ਬਿਕਰਮ ਸਿੰਘ ਵਿੱਕੀ, ਅਮਨਪ੍ਰੀਤ ਸਿੰਘ ਬੱਬੂ, ਮਾ. ਹਰਬੰਸ ਸਿੰਘ, ਸ. ਇਕਬਾਲ ਸਿੰਘ ਪਾਲਾ, ਮਲਕੀਤ ਸਿੰਘ, ਦਰਸ਼ਣ ਸਿੰਘ, ਸੋਨੂੰ ਗਰੀਸ, ਸਤਨਾਮ ਸਿੰਘ ਝਿੱਕਾ, ਸੰਤੋਖ ਸਿੰਘ ਝਿੱਕਾ, ਸੁਖਵਿੰਦਰ ਸਿੰਘ ਯੂ. ਐਸ. ਏ, ਦਿਲਬਾਗ ਸਿੰਘ, ਪਰਮਜੀਤ ਸਿੰਘ ਸ਼ੰਮਾ ਲਧਾਣਾ ਝਿੱਕਾ, ਸਨੀ ਮਾਸਟਰ ਲਧਾਣਾ ਝਿੱਕਾ, ਸਤਨਾਮ ਸਿੰਘ ਪੰਚ ਲਧਾਣਾ ਝਿੱਕਾ, ਸ. ਹਰਦੇਵ ਸਿੰਘ ਤਕੀਏ ਵਾਲੇ ਅਮਰੀਕਾ, ਭੁਪਿੰਦਰ ਸਿੰਘ ਤਕੀਏ ਵਾਲੇ, ਤਰਲੋਚਨ ਸਿੰਘ ਪੁੱਤਰ ਸ. ਸਰਵਣ ਸਿੰਘ, ਮਲਕੀਤ ਸਿੰਘ ਪੁੱਤਰ ਦਲੀਪ ਸਿੰਘ, ਗਗਨਦੀਪ ਸਿੰਘ, ਕਮਲਜੀਤ ਸਿੰਘ ਵਾਰੀਆ ਪੁੱਤਰ ਸ. ਜਸਵਿੰਦਰ ਸਿੰਘ ਵਾਰੀਆ, ਅਮਨਦੀਪ ਸਿੰਘ ਪੁੱਤਰ ਸਤਨਾਮ ਸਿੰਘ, ਜਗਤਾਰ ਸਿੰਘ ਕਾਕਾ, ਅਮਰੀਕ ਸਿੰਘ ਪੁੱਤਰ ਸ. ਜੋਗਿੰਦਰ ਸਿੰਘ ਤਰਖਾਣਾਂ ਦੇ, ਹਰਪ੍ਰੀਤ ਸਿੰਘ, ਹਰੀ ਸਿੰਘ ਹਰੀਆ, ਸੁਖਦੇਵ ਸਿੰਘ ਸੁੱਖਾ, ਨਿਰੰਜਣ ਸਿੰਘ, ਗੁਰਮੁੱਖ ਸਿੰਘ ਆਦਿ ਦੀ ਹਾਜ਼ਰੀ ਵਿੱਚ ਹੋਇਆ |