ਉੜਾਪੜ/ਲਸਾੜਾ, 1 ਫਰਵਰੀ (ਲਖਵੀਰ ਸਿੰਘ ਖ਼ੁਰਦ)-ਪਿੰਡ ਲਸਾੜਾ ਵਿਖੇ ਸੁਮਨ ਜਠੇਰਿਆਂ ਦੇ ਅੰਦਰੋਂ ਇੱਕ ਅਣਪਛਾਤੀ ਲਾਸ਼ ਮਿਲਣ ਦਾ ਸਮਾਚਾਰ ਹੈ | ਲਸਾੜਾ ਦੇ ਸਰਪੰਚ ਦਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਕੋਈ ਵਿਅਕਤੀ ਜਠੇਰਿਆਂ ਦੇ ਸਥਾਨ 'ਤੇ ਮੱਥਾ ਟੇਕਣ ਲਈ ਗਿਆ ਤਾਂ ਉਸਨੇ ਉੱਥੇ ਲਾਸ਼ ਦੇਖ ਕੇ ਕਮੇਟੀ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਉਹਨਾਂ ਵਲੋਂ ਇਸਦੀ ਇਤਲਾਹ ਲਸਾੜਾ ਪੁਲਿਸ ਚੌਕੀ ਨੂੰ ਦਿੱਤੀ ਗਈ | ਉਹਨਾਂ ਦੱਸਿਆ ਕਿ ਦੇਖਣ ਨੂੰ ਇਹ ਲਾਸ਼ ਕਿਸੇ ਪ੍ਰਵਾਸੀ ਮਜ਼ਦੂਰ ਦੀ ਲਗਦੀ ਹੈ | ਜਿਸ ਨੂੰ ਸਿਵਲ ਹਸਪਤਾਲ ਫਿਲੌਰ ਦੀ ਮੌਰਚਰੀ ਵਿਚ ਭੇਜ ਦਿੱਤਾ ਗਿਆ ਹੈ |