ਰਾਹੋਂ, 1 ਫਰਵਰੀ (ਉਂਕਾਰ ਸਿੰਘ ਰਾਠੋਰ) - ਲੋਕਾਂ ਵੱਲੋਂ ਪਾਰਕਾਂ ਅਤੇ ਖੇਡ ਮੈਦਾਨਾਂ ਦੀ ਮੰਗ ਸਿਹਤਮੰਦ ਜੀਵਨ ਸ਼ੈਲੀ, ਬੱਚਿਆਂ ਦੇ ਵਿਕਾਸ ਅਤੇ ਸਮਾਜਿਕ ਮੇਲ-ਜੋਲ ਲਈ ਵਧ ਰਹੀ ਹੈ | ਇਸੇ ਦੌਰਾਨ ਮੁਹੱਲਾ ਰੌਂਤਾਂ ਰਾਹੋਂ ਦੇ ਨਿਵਾਸੀਆਂ ਵਲੋਂ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਚੌਂਕ ਮੁਹੱਲਾ ਰੌਤਾ ਤੋਂ ਅਮਨ ਪੈਲੇਸ ਮਾਛੀਵਾੜਾ ਰੋਡ ਰਾਹੋਂ ਨੂੰ ਜਾਂਦੀ ਸੜਕ 'ਤੇ ਪਈ ਖਾਲੀ ਢੇਰਾਂ ਵਾਲੀ ਜਗ੍ਹਾ 'ਤੇ ਪਾਰਕ ਅਤੇ ਬੱਚਿਆਂ ਲਈ ਖੇਡ ਮੈਦਾਨ ਜਲਦ ਤੋਂ ਜਲਦ ਬਣਾਉਣ ਦੀ ਮੰਗ ਪ੍ਰਸ਼ਾਸਨ ਨੂੰ ਕੀਤੀ ਗਈ | ਉਹਨਾਂ ਕਿਹਾ ਇਸ ਖਾਲੀ ਪਈ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਇਸ ਜਗ੍ਹਾ ਨੂੰ ਪੂਰੀ ਕੀਤਾ ਜਾਵੇ | ਮੁਹੱਲਾ ਵਾਸੀਆਂ ਕਿਹਾ ਅਜਿਹੀਆਂ ਥਾਵਾਂ ਸੈਰ ਕਰਨ, ਖੇਡਣ, ਓਪਨ ਜਿੰਮ, ਅਤੇ ਯੋਗਾ ਵਰਗੀਆਂ ਗਤੀਵਿਧੀਆਂ ਲਈ ਜ਼ਰੂਰੀ ਹਨ | ਨਵੇਂ ਪ੍ਰੋਜੈਕਟਾਂ ਵਿੱਚ ਟਰੈਕ, ਫੁੱਟਬਾਲ ਅਤੇ ਬੱਚਿਆਂ ਦੇ ਪਾਰਕ ਸ਼ਾਮਲ ਕਰਨ ਦੀ ਮੰਗ ਕੀਤੀ | ਮੁਹੱਲਾ ਨਿਵਾਸੀਆਂ ਵੱਲੋਂ ਬੱਚਿਆਂ ਦੇ ਖੇਡਣ, ਬਜ਼ੁਰਗਾਂ ਦੀ ਸੈਰ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਪਾਰਕ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ | ਪੰਜਾਬ ਵਿੱਚ ਅਜਿਹੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਕਈ ਥਾਵਾਂ 'ਤੇ ਵਿਕਾਸ ਕਾਰਜ ਵੀ ਸ਼ੁਰੂ ਕੀਤੇ ਗਏ ਹਨ, ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਆਲੇ ਦੁਆਲੇ ਆਬਾਦੀ ਹੋਣ ਕਾਰਨ ਇੱਥੇ ਲੋਕਾਂ ਦੇ ਗੰਦਗੀ ਸੁੱਟਣ ਨਾਲ ਜਿੱਥੇ ਗੰਦਗੀ ਫੈਲੀ ਰਹਿੰਦੀ ਹੈ ਉਥੇ ਹੀ ਗੰਭੀਰ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੋਂ ਪਹਿਲਾ ਵੀ ਨਗਰ ਕੌਂਸਲ ਰਾਹੋਂ ਵਲੋ ਸਫਾਈ ਕਰਵਾਉਣ ਲਈ ਢੇਰ ਚੁਕਵਾਏ ਗਏ ਸਨ | ਪਰ ਉਸਦੇ ਬਾਵਜੂਦ ਵੀ ਹੁਣ ਤੱਕ ਪਾਰਕ ਨਹੀਂ ਬਣ ਸਕੀ | ਜਿਸ ਕਾਰਨ ਇਸ ਸਥਾਨ ਦੀ ਸਾਫ ਸਫਾਈ ਕਰਕੇ ਇੱਕ ਵਧੀਆ ਪਾਰਕ ਤੇ ਖੇਡ ਮੈਦਾਨ ਬਣਾਇਆ ਜਾਵੇ | ਪਾਰਕ ਅਤੇ ਖੇਡ ਮੈਦਾਨ ਬਣਾਉਣ ਦੀ ਪ੍ਰਸ਼ਾਸਨ ਨੂੰ ਮੰਗ ਦਾ ਮੁੱਖ ਕਾਰਨ ਜਿਸ ਤਰ੍ਹਾਂ ਅੱਜ ਦਾ ਨਸ਼ਿਆਂ ਦਾ ਦੌਰ ਚੱਲ ਰਿਹਾ ਉਸ ਤੋਂ ਬਚਣ ਲਈ ਇੱਕ ਤਾਂ ਬੱਚਿਆਂ ਨੂੰ ਸੁਰੱਖਿਅਤ ਖੇਡਣ ਲਈ ਜਗ੍ਹਾ ਮਿਲੇਗੀ ਉਥੇ ਹੀ ਬਜ਼ੁਰਗਾਂ ਲਈ ਸਵੇਰੇ-ਸ਼ਾਮ ਸੈਰ ਕਰਨ ਲਈ ਸਾਫ਼-ਸੁਥਰਾ ਵਾਤਾਵਰਣ, ਮੁਹੱਲਾ ਵਾਸੀਆਂ ਦੇ ਬੈਠਣ ਅਤੇ ਗੱਲਬਾਤ ਕਰਨ ਲਈ ਇੱਕ ਸਾਂਝੀ ਥਾਂ ਵੀ ਮਿਲ ਜਾਵੇਗੀ | ਇਹ ਮੰਗ ਪੂਰੀ ਹੋਣ ਨਾਲ ਸਥਾਨਕ ਨਿਵਾਸੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ | ਇਸ ਮੌਕੇ ਹਰਜੀਤ ਸਿੰਘ ਚੁੰਬਰ, ਸਤਪਾਲ ਚੁੰਬਰ, ਹਰਪ੍ਰੀਤ ਸਿੰਘ ਰਾਠੋਰ, ਤਰਸੇਮ ਚੁੰਬਰ, ਕਸ਼ਮੀਰ ਲਾਲ, ਬਿਸ਼ਨ ਦਾਸ, ਰਤਨ ਚੰਦ, ਰਾਮ ਪ੍ਰਕਾਸ਼, ਹਰੀ ਰਾਮ, ਅਮਰੀਕ ਸਿੰਘ, ਮਨੀ ਚੁੰਬਰ, ਰਾਜਾ ਚੁੰਬਰ, ਰਵਿੰਦਰ ਕੁਮਾਰ ਗੋਗੂ, ਸੁਰਿੰਦਰ ਕੁਮਾਰ ਸ਼ਿੰਦਾ, ਚਮਨ ਲਾਲ, ਰਾਜੂ, ਟੀਨੂੰ ਚੋਪੜਾ, ਤਰਲੋਚਨ ਸਿੰਘ ਰਾਠੋਰ, ਕੁਲਦੀਪ ਸਿੰਘ, ਪ੍ਰੀਤਮ ਚੁੰਬਰ, ਮਨੀ ਚੁੰਬਰ, ਲੱਛਮਣ ਦਾਸ, ਤਜਿੰਦਰ ਕੌਰ, ਗੋਲਡੀ, ਕਾਲਾ, ਤਰਸੇਮ ਸਿੰਘ, ਸਰਦਾਰ ਸਿੰਘ ਰਾਠੋਰ, ਦਰਸ਼ੀ ਰਾਮ, ਅਤੇ ਹੋਰ ਮੁਹੱਲਾ ਨਿਵਾਸੀ ਹਾਜ਼ਰਿ ਸਨ |