29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬਾਬਾ ਬਕਾਲਾ ਸਾਹਿਬ ਇਲਾਕੇ 'ਚ ਮੱਝ ਚੋਰ ਗਰੋਹ ਸਰਗਰਮ

Ad Position 21
No active advertisement
ਅਜੀਤ ਡੈਸਕ 02-02-2026
ਬਾਬਾ ਬਕਾਲਾ ਸਾਹਿਬ, 1 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ 'ਚ ਅੱਜਕਲ ਮੱਝ ਚੋਰ ਗਿਰੋਹ ਕਾਫ਼ੀ ਸਰਗਰਮ ਨਜ਼ਰ ਆ ਰਿਹਾ ਹੈ, ਜਿਸ ਕਾਰਨ ਪਸ਼ੂ ਪਾਲਕਾਂ 'ਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਇਸ ਗਿਰੋਹ ਨੇ ਬੀਤੇ ਕੁਝ ਦਿਨਾਂ 'ਚ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਸ: ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਧਿਆਨਪੁਰ ਰੋਡ 'ਤੇ ਸਥਿਤ ਕਿਸਾਨ ਬਿੱਟੂ ਪੁੱਤਰ ਜਗੀਰ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਦੀਆਂ ਦੋ ਦੁਧਾਰੂ ਮੱਝਾਂ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਇਸ ਤੋਂ ਪਹਿਲਾਂ ਕਸਬਾ ਬੁਤਾਲਾ 'ਚੋਂ ਵੀ ਚੋਰਾਂ ਨੇ ਦੋ ਮੱਝਾਂ 'ਨੂੰ ਚੋਰੀ ਕਰ ਲਿਆ ਸੀ | ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਦੇ ਬਾਵਜੂਦ ਸਥਾਨਕ ਪੁਲਿਸ ਅਜੇ ਤੱਕ ਚੋਰਾਂ ਦਾ ਸੁਰਾਗ ਲਗਾਉਣ 'ਚ ਨਾਕਾਮ ਸਾਬਤ ਹੋ ਰਹੀ ਹੈ | ਪੀੜਤ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਗਸ਼ਤ ਵਧਾਈ ਜਾਵੇ ਅਤੇ ਚੋਰ ਗਿਰੋਹ ਨੂੰ ਜਲਦ ਕਾਬੂ ਕਰਕੇ ਕਿਸਾਨਾਂ ਦੇ ਹੋ ਰਹੇ ਮਾਲੀ ਨੁਕਸਾਨ ਨੂੰ ਰੋਕਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਚਰਨ ਛੋਹ ਧਰਤੀ ਪਿੰਡ ਡੰਡੇ ਵਿਖੇ ਮਨਾਇਆ <br/> ਅਗਲੀ ਖ਼ਬਰ ਮੁਹੱਲਾ ਰੌਤਾਂ ਰਾਹੋਂ ਦੇ ਨਿਵਾਸੀਆਂ ਨੇ ਪਾਰਕ, ਸੈਰਗਾਹ ਅਤੇ ਖੇਡ ਮੈਦਾਨ ਬਣਾਉਣ ਦੀ ਪ੍ਰਸ਼ਾਸਨ ਨੂੰ ਕੀਤੀ ਅਪੀਲ
Ad Position 24