28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਡੀ. ਏ. ਵੀ. ਕਾਲਜ ਵਿਖੇ ਆਯੁਰਵੇਦ ਦਿਵਸ ਮਨਾਇਆ

ਅੰਮ੍ਰਿਤਸਰ, 28 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

Ad Position 21
No active advertisement
ਅਜੀਤ ਡੈਸਕ 29-09-2026
ਅੰਮ੍ਰਿਤਸਰ, 28 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮ੍ਰਿਤਸਰ ਦੇ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਵਿਭਾਗ ਨੇ 11ਵੇਂ ਆਯੁਰਵੇਦ ਦਿਵਸ ਮੌਕੇ ਆਯੁਰਵੇਦਿਕ ਆਹਾਰ ਵਿਸ਼ੇ ‘ਤੇ ਇਕ ਜਾਣਕਾਰੀ ਭਰਪੂਰ ਭਾਸ਼ਣ ਕਰਵਾਇਆ ਗਿਆ। ਇਹ ਸਮਾਗਮ ਵਿਦਿਆਰਥੀਆਂ ਨੂੰ ਪਰੰਪਰਾਗਤ ਭਾਰਤੀ ਗਿਆਨ, ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਤੇ ਸਮੁੱਚੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਕਰਵਾਇਆ ਗਿਆ ਸੀ। ਸਮਾਗਮ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ । ਐਨ.ਐਸ.ਐਸ. ਇੰਚਾਰਜ ਡਾ. ਸਮ੍ਰਿਤੀ ਅਗਰਵਾਲ ਨੇ ਆਯੁਰਵੇਦਿਕ ਆਹਾਰ ਦੇ ਸਿਧਾਂਤਾਂ ਅਤੇ ਸਿਹਤਮੰਦ ਤੇ ਸੰਤੁਲਿਤ ਜੀਵਨਸ਼ੈਲੀ ਬਣਾਈ ਰੱਖਣ ‘ਚ ਉਸਦੀ ਪ੍ਰਸੰਗਿਕਤਾ ‘ਤੇ ਵਿਸਥਾਰਤ ਭਾਸ਼ਣ ਦਿੱਤਾ। ਸਮਾਗਮ ਵਿਚ ਪ੍ਰੋ. ਸੰਜੀਵ ਦੱਤਾ, ਪ੍ਰੋ. ਮੋਹਿਤ ਮਹਿਰਾ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ‘ਚ ਭਾਗ ਲਿਆ। ਵਿਦਿਆਰਥੀਆਂ ਨੇ ਆਯੁਰਵੇਦਿਕ ਆਹਾਰ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਸਾਰਿਆਂ ਨੇ ਆਯੁਰਵੇਦ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਿਆ।
Ad Position 22
No active advertisement
ਪਿਛਲੀ ਖ਼ਬਰ ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਅਗਲੀ ਖ਼ਬਰ ਅੱਜ ਗਿੱਧੇ ਨਾਲ ਸ਼ੁਰੂ ਹੋਵੇਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੀ ਜ਼ੋਨ ਜ਼ੋਨਲ ਯੂਥ ਫੈਸਟੀਵਲ
Ad Position 24