28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪ੍ਰਜਾਪਿਤਾ ਬ੍ਰਹਮਾ ਕੁਮਾਰੀ ਅੰਮ੍ਰਿਤਸਰ ਸੇਵਾ ਕੇਂਦਰ ਵਲੋਂ ਸੈਸ਼ਨ ਕਰਵਾਇਆ

ਅੰਮ੍ਰਿਤਸਰ, 28 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਜ਼ਿੰਦਗੀ ਦੀ ਮਹਾਨਤਾ ਅਸ਼ੀਰਵਾਦ ਕਮਾਉਣ ’ਚ ਹੈ। ਜ਼ਿੰਦਗੀ ’ਚ ਸਭ ਤੋਂ ਵੱਡੀ ਕਮਾਈ ਕਿਸੇ ਦਾ ਪਿਆਰ, ਵਿਸ਼ਵਾਸ ਅਤੇ ਸਤਿਕਾਰ ਜਿੱਤਣਾ ਹੈ।

Ad Position 21
No active advertisement
ਅਜੀਤ ਡੈਸਕ 29-09-2026
ਅੰਮ੍ਰਿਤਸਰ, 28 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਜ਼ਿੰਦਗੀ ਦੀ ਮਹਾਨਤਾ ਅਸ਼ੀਰਵਾਦ ਕਮਾਉਣ ’ਚ ਹੈ। ਜ਼ਿੰਦਗੀ ’ਚ ਸਭ ਤੋਂ ਵੱਡੀ ਕਮਾਈ ਕਿਸੇ ਦਾ ਪਿਆਰ, ਵਿਸ਼ਵਾਸ ਅਤੇ ਸਤਿਕਾਰ ਜਿੱਤਣਾ ਹੈ। ਇਹ ਕਮਾਈ ਜਿੰਨੀ ਵੱਡੀ ਹੈ ਓਨੀ ਹੀ ਸਰਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀ. ਕੇ. ਊਸ਼ਾ ਵਲੋਂ ਇਕ ਸੈਸ਼ਨ ਦੌਰਾਨ ਕੀਤਾ ਗਿਆ। ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਅੰਮ੍ਰਿਤਸਰ ਸੇਵਾ ਕੇਂਦਰ ਵਲੋਂ ਅੱਜ ‘ਜੀਨਾ ਇਸੀ ਕਾ ਨਾਮ ਹੈ-ਲਿਵ ਲਾਈਫ ਕਿੰਗ ਸਾਈਜ਼’ ਵਿਸ਼ੇ ’ਤੇ ਇਕ ਪ੍ਰੇਰਨਾਦਾਇਕ ਸੈਸ਼ਨ ਕਰਵਾਇਆ ਗਿਆ ਸੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਨਾਲ ਕੀਤੀ, ਜਿਸ ’ਚ ਬੀ. ਐੱਸ. ਐੱਫ. ਕਮਾਂਡੈਂਟ ਅਜੇ ਕੁਮਾਰ ਤਿਵਾੜੀ, ਮਹਿੰਦਰਪਾਲ ਸਿੰਘ, ਪ੍ਰਸਿੱਧ ਸਮਾਜ ਸੇਵੀ ਸਵਰਾਜ ਗਰੋਵਰ, ਕਮਲ ਡਾਲਮੀਆ, ਨਿਰਮਲ ਸੁਰੇਖਾ ਸੰਸਦ ਮੈਂਬਰ ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ, ਚੇਅਰਮੈਨ ਅੰਮ੍ਰਿਤਸਰ ਸੁਧਾਰ ਟਰੱਸਟ ਕਰਮਜੀਤ ਰਿੰਟੂ, ਕਾਲੀ ਮਾਤਾ ਮੰਦਰ ਦੇ ਪ੍ਰਧਾਨ ਰਿਤੇਸ਼ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬੀ. ਕੇ. ਊਸ਼ਾ ਨੇ ਕਿਹਾ ਕਿ ਜਦੋਂ ਤੁਸੀਂ ਹਰ ਕਿਸੇ ਨੂੰ ਰਾਜਾ ਵਾਂਗ ਦੇਣਾ ਸ਼ੁਰੂ ਕਰਦੇ ਹੋ, ਭਾਵੇਂ ਉਹ ਸਹਾਇਤਾ, ਖੁਸ਼ੀ ਜਾਂ ਸਤਿਕਾਰ ਦੇਣਾ ਹੋਵੇ, ਤਾਂ ਤੁਹਾਨੂੰ ਬਦਲੇ ’ਚ ਅਣਗਿਣਤ ਅਸ਼ੀਰਵਾਦ ਮਿਲਣਗੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੁਲਤਾਨਵਿੰਡ ਵਿਖੇ ਵਿਧਾਇਕ ਡਾ. ਨਿੱਝਰ ਦੀ ਅਗਵਾਈ ਹੇਠ 5 ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਅਗਲੀ ਖ਼ਬਰ ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ
Ad Position 24