26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਵਿਸ਼ਵਕਰਮਾ ਮੰਦਰ ਟੋਰੋਵਾਲ ਵਿਖੇ 32ਵਾਂ ਸਾਲਾਨਾ ਉਤਸਵ ਕਰਵਾਇਆ

Ad Position 21
No active advertisement
ਅਜੀਤ ਡੈਸਕ 03-02-2026
ਪੋਜੇਵਾਲ ਸਰਾਂ, 2 ਫਰਵਰੀ (ਨਵਾਂਗਰਾਈਾ)-ਬਾਬਾ ਵਿਸ਼ਵਕਰਮਾ ਦੀ ਯਾਦ 'ਚ ਵਿਸ਼ਵਕਰਮਾ ਸਭਾ ਟੋਰੋਵਾਲ ਵਲੋਂ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਵਿਸ਼ਵਕਰਮਾ ਮੰਦਰ ਟੋਰੋਵਾਲ ਵਿਖੇ 32ਵਾਂ ਸਾਲਾਨਾ ਉਤਸਵ ਮਨਾਇਆ ਗਿਆ | ਇਸ ਮੌਕੇ ਸਵੇਰੇ ਪਹਿਲਾਂ ਹਵਨ ਪੂਜਾ ਹੋਈ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਬਲਵੀਰ ਸਿੰਘ ਮੀਲੂ ਬਲਾਕ ਸੰਮਤੀ ਮੈਂਬਰ ਚਾਂਦਪੁਰ ਰੁੜਕੀ ਨੇ ਕੀਤੀ | ਇਸ ਤੋਂ ਬਾਅਦ ਜਤਿੰਦਰ ਧੀਮਾਨ ਪੰਜਾਬ ਦੇ ਲੋਕ ਗਾਇਕ ਨੇ ਆਪਣੀ ਕਲਾ ਨਾਲ ਲੋਕਾਂ ਨੂੰ ਮੰਤਰ ਮੁਗਧ ਕੀਤਾ | ਇਸ ਸਮਾਗਮ ਦੌਰਾਨ ਚੀਫ ਗੈਸਟ ਹਰੀਪਾਲ ਕਲਸੀ ਰਿਟਾ. ਪਿ੍ੰਸੀਪਲ ਆਈ.ਟੀ.ਆਈ ਗੜ੍ਹਸ਼ੰਕਰ ਸਨ | ਇਸ ਸਮਾਗਮ ਦੌਰਾਨ ਅਸ਼ੋਕ ਕੁਮਾਰ ਕਟਾਰੀਆ ਸੀਨੀਅਰ 'ਆਪ' ਆਗੂ ਅਤੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਵਿਸ਼ੇਸ ਤੌਰ 'ਤੇ ਹਾਜ਼ਰ ਹੋਏ ਤੇ ਉਨ੍ਹਾਂ ਸਮੂਹ ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਬਾਬਾ ਵਿਸ਼ਵਕਰਮਾ ਸ਼ਿਲਪਕਾਰੀ ਸਰਬ ਹਿਤਕਾਰੀ ਸਨ | ਇਸ ਸਾਲਾਨਾ ਸਮਾਗਮ ਦੌਰਾਨ ਇਲਾਕੇ ਦੀਆਂ ਵੱਖ-ਵੱਖ ਵਿਸ਼ਵਕਰਮਾ ਸਭਾਵਾਂ ਜਿਨ੍ਹਾਂ ਵਿੱਚ ਭੱਦੀ, ਚਾਂਦਪੁਰ ਰੁੜਕੀ, ਟਕਾਰਲਾ, ਊਧਨੋਵਾਲ, ਗੜ੍ਹਸ਼ੰਕਰ ਆਦਿ ਹਾਜ਼ਰ ਸਨ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਹਰਪਾਲ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਸਰਪੰਚ, ਛਿੰਦੀ ਸੋਹਣ ਪਾਲ, ਜਗਦੀਸ਼ ਲਾਲ, ਨਵਜੋਤ ਸਿੰਘ ਜੋਤੂ, ਬਿਹਾਰੀ ਲਾਲ, ਧਨੀ, ਜਸਵੰਤ ਸਿੰਘ, ਠੇਕੇਦਾਰ ਉਧੋ ਰਾਮ ਧੀਮਾਨ ਸ਼ਿਮਲਾ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ |







Ad Position 22
No active advertisement
ਪਿਛਲੀ ਖ਼ਬਰ ਮਾਹਿਲ ਖ਼ੁਰਦ ਤੋਂ ਬਿਜਲੀ ਦਾ ਟਰਾਂਸਫ਼ਾਰਮਰ ਚੋਰੀ, ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਪਿੰਡ ਪੱਕਾ 'ਚ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ, ਬਰਾੜ ਵਲੋਂ ਸਵਾਗਤ
Ad Position 24