25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਡੇਰਾ ਸਾਬਰੀਆ ’ਤੇ ਕਰਵਾਇਆ ਸਾਲਾਨਾ ਸਰਬ ਧਰਮ ਸੰਮੇਲਨ

ਸੜੋਆ, 25 ਅਕਤੂਬਰ (ਹਰਮੇਲ ਸਹੂੰਗੜਾ)-ਡੇਰਾ ਸਾਬਰੀਆ ਧਾਰਮਿਕ ਸਥਾਨ ਕਰੀਮਪੁਰ ਧਿਆਨੀ ਵਿਖੇ ਸੂਫੀ ਸੰਤ ਸੰਮਸੁਦੀਨ ਸਾਬਰੀ ਦੀ ਅਗਵਾਈ ਹੇਠ ਇਲਾਕੇ ਦੀ ਸਮੂਹ ਸੰਗਤ ਤੇ ਸਵ. ਚੌਧਰੀ ਮਨਸਾ ਰਾਮ ਦੇ ਸਪੁੱਤਰ ਚੌਧਰੀ ਪ੍ਰੇਮ ਨਾਥ ਸਾਬਕਾ ਸਰਪੰਚ ਕਰੀਮਪੁਰ ਧਿਆਨੀ ਵਾਲਿਆਂ ਨੇ ਡੇਰਾ ਸਾਬਰੀ ਕਾਇਮ ਕੀਤਾ ਹੈ ਅਤੇ ਸੂਫੀ ਸੰਤ ਸੰਮਸੁਦੀਨ ਸਾਬਰੀ ਡੇਰਾ ਮੁਖੀ ਵਲੋਂ ਸਾਲਾਨਾ ਸਰਬ ਧਰਮ ਸੰਮੇਲਨ ਕਰਵਾਇਆ।

Ad Position 21
No active advertisement
ਅਜੀਤ ਡੈਸਕ 26-10-2026
ਸੜੋਆ, 25 ਅਕਤੂਬਰ (ਹਰਮੇਲ ਸਹੂੰਗੜਾ)-ਡੇਰਾ ਸਾਬਰੀਆ ਧਾਰਮਿਕ ਸਥਾਨ ਕਰੀਮਪੁਰ ਧਿਆਨੀ ਵਿਖੇ ਸੂਫੀ ਸੰਤ ਸੰਮਸੁਦੀਨ ਸਾਬਰੀ ਦੀ ਅਗਵਾਈ ਹੇਠ ਇਲਾਕੇ ਦੀ ਸਮੂਹ ਸੰਗਤ ਤੇ ਸਵ. ਚੌਧਰੀ ਮਨਸਾ ਰਾਮ ਦੇ ਸਪੁੱਤਰ ਚੌਧਰੀ ਪ੍ਰੇਮ ਨਾਥ ਸਾਬਕਾ ਸਰਪੰਚ ਕਰੀਮਪੁਰ ਧਿਆਨੀ ਵਾਲਿਆਂ ਨੇ ਡੇਰਾ ਸਾਬਰੀ ਕਾਇਮ ਕੀਤਾ ਹੈ ਅਤੇ ਸੂਫੀ ਸੰਤ ਸੰਮਸੁਦੀਨ ਸਾਬਰੀ ਡੇਰਾ ਮੁਖੀ ਵਲੋਂ ਸਾਲਾਨਾ ਸਰਬ ਧਰਮ ਸੰਮੇਲਨ ਕਰਵਾਇਆ। ਸਰਬ ਧਰਮ ਸੰਮੇਲਨ ਦੇ ਸ਼ੁਰੂਆਤ ਮੌਕੇ ਸੂਫੀ ਸੰਤ ਸੰਮਸੁਦੀਨ ਸਾਬਰੀ ਵਲੋਂ ਡੇਰੇ ਵਿਖੇ ਵੱਡੀ ਗਿਣਤੀ ‘ਚ ਪੁੱਜੀਆਂ ਸੰਗਤਾਂ ਦੀ ਹਾਜ਼ਰੀ ‘ਚ ਦਰਬਾਰ ‘ਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਸਮਾਗਮ ਵਾਲੇ ਦਿਨ ਹਰਮੇਸ਼ ਰੰਗੀਲਾ ਬਲਾਚੌਰ ਕਵਾਲ ਨੇ ਧਾਰਮਿਕ ਗੁਣ-ਗਾਇਨ ਕੀਤਾ। ਇਸ ਮੌਕੇ ਸੂਫੀ ਸੰਤ ਸੰਮਸੁਦੀਨ ਸਾਬਰੀ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਸਮੁੱਚੀ ਕਵਾਇਤ ਦਾ ਸਿਰਜਣਹਾਰ ਇਕੋ ਨੂਰ ਸਿਰਫ ਪਰਮਾਤਮਾ ਹੈ ਅਸੀਂ ਸਭ ਇਕ ਰੱਬ ਦੇ ਬੰਦੇ ਹਾਂ ਤੇ ਪੂਰਾ ਜਹਾਨ ਦੇ ਲੋਕ ਇਕ ਬਾਪ ਭਾਵ ਪਰਮਾਤਮਾ ਦੀ ਸੰਤਾਨ ਹਨ। ਸਲਾਨਾ ਸਰਵ ਧਰਮ ਸੁਮੇਲਨ ਮੌਕੇ ਪੁੱਜੀਆਂ ਇਲਾਕੇ ਦੀਆਂ ਸੰਗਤਾਂ ‘ਚ ਹਨੀ ਟੌਂਸਾ, ਬਿਮਲ ਚੌਧਰੀ, ਨਰਿੰਦਰ ਚੇਚੀ, ਗੋਰਵ ਚੌਹਾਨ, ਰਮਨ ਨੰਦ ਲਾਲ ਚੌਧਰੀ, ਅਸ਼ੋਕ ਬਜਾੜ, ਪਿਆਰਾ ਸਿੰਘ ਕਾਨੂੰਗੋਂ, ਫੌਜੀ ਵਿਜੇ ਕੁਮਾਰ, ਫੌਜੀ ਪਰਮਜੀਤ ਸਿੰਘ, ਮਨਜੀਤ ਸਿੰਘ, ਜੱਸੀ ਪੋਤਰਾ ਬਾਬਾ ਸੰਤੋਖ ਸਿੰਘ, ਕਰਮਜੀਤ ਸਿੰਘ, ਰਜਿੰਦਰ ਸਿੰਘ, ਹੈਪੀ ਸਰਪੰਚ, ਬਲਜੀਤ ਕੌਰ, ਸੁਰਜੀਤ ਸਿੰਘ ਸਮੇਤ ਸੰਗਤਾਂ ਪੁੱਜੀਆਂ ਹੋਈਆਂ ਸਨ।
Ad Position 22
No active advertisement
ਪਿਛਲੀ ਖ਼ਬਰ ਹਾਕੀ ਮੈਨਜ਼ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ-2026 ਦਾ ਟਰਾਫੀ ਟੂਰ ਦੇ ਜ਼ਿਲ੍ਹੇ ’ਚ ਪਹੁੰਚਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਸੜਕਾਂ ਕਿਨਾਰੇ ਧੜੱਲੇ ਨਾਲ ਵਿਕ ਰਿਹਾ ਗੈਰ-ਮਿਆਰੀ ਖਾਣਾ
Ad Position 24