ਗਰਚਾ ਮਿਊਜ਼ਿਕ ਇੰਸਟੀਚਿਊਟ ਬੰਗਾ ਦਾ ਸੰਗੀਤਕ ਸਮਾਗਮ ਬਣਿਆ ਨਿੱਘੀ ਯਾਦ
ਬੰਗਾ, 25 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪ੍ਰਸਿੱਧ ਸੰਗੀਤਕ ਸੰਸਥਾ ‘ਗਰਚਾ ਮਿਊਜ਼ਿਕ ਇੰਸਟੀਚਿਊਟ ਬੰਗਾ’ ਵਲੋਂ ਸਥਾਨਕ ਡਿੰਪੀ ਰੈਸਟੋਰੈਂਟ ਵਿਖੇ ‘ਇਕ ਸ਼ਾਮ ਸੰਗੀਤ ਦੇ ਨਾਮ’ ਸੰਗੀਤਕ ਸਮਾਗਮ ਕਰਵਾਇਆ। ਮਰਹੂਮ ਉਸਤਾਦ ਸੰਗੀਤਕਾਰ ਜੋਗਾ ਸਿੰਘ ਗਰਚਾ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ ਦੂਜੇ ਪਾਸੇ ਗਰਚਾ ਪਰਿਵਾਰ ਨੂੰ ਮਿਲੀ ਪੋਤਰੇ ਸਵਰਦੀਪ ਗਰਚਾ ਦੇ ਜਨਮ ਦੀ ਖ਼ੁਸ਼ੀ ਨੂੰ ਸਾਂਝੀਆਂ ਕਰਨ ਦਾ ਸਬੱਬ ਵੀ ਸੀ।
ਬੰਗਾ, 25 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪ੍ਰਸਿੱਧ ਸੰਗੀਤਕ ਸੰਸਥਾ ‘ਗਰਚਾ ਮਿਊਜ਼ਿਕ ਇੰਸਟੀਚਿਊਟ ਬੰਗਾ’ ਵਲੋਂ ਸਥਾਨਕ ਡਿੰਪੀ ਰੈਸਟੋਰੈਂਟ ਵਿਖੇ ‘ਇਕ ਸ਼ਾਮ ਸੰਗੀਤ ਦੇ ਨਾਮ’ ਸੰਗੀਤਕ ਸਮਾਗਮ ਕਰਵਾਇਆ। ਮਰਹੂਮ ਉਸਤਾਦ ਸੰਗੀਤਕਾਰ ਜੋਗਾ ਸਿੰਘ ਗਰਚਾ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ ਦੂਜੇ ਪਾਸੇ ਗਰਚਾ ਪਰਿਵਾਰ ਨੂੰ ਮਿਲੀ ਪੋਤਰੇ ਸਵਰਦੀਪ ਗਰਚਾ ਦੇ ਜਨਮ ਦੀ ਖ਼ੁਸ਼ੀ ਨੂੰ ਸਾਂਝੀਆਂ ਕਰਨ ਦਾ ਸਬੱਬ ਵੀ ਸੀ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲੋਕ ਭਲਾਈ ਸੇਵਾ ਸੁਸਾਇਟੀ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਭਾਰਟਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਥਾਣਾ ਸਦਰ ਬੰਗਾ ਦੇ ਐੱਸ. ਐੱਚ. ਓ. ਵਰਿੰਦਰ ਕੁਮਾਰ ਨੇ ਪ੍ਰਧਾਨਗੀ ਕੀਤੀ। ਡੀ. ਐੱਸ. ਪੀ. ਪੰਕਜ ਸ਼ਰਮਾ ਨੇ ਵੀ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਇਸ ਦੀ ਰੌਣਕ ਨੂੰ ਵਧਾਇਆ। ਸਮਾਗਮ ‘ਚ ਡਾ. ਕਰਨ ਅਰੋੜਾ, ਡਾ. ਮਹਿਕ ਅਰੋੜਾ, ਡਾ. ਵਰਿੰਦਰ ਪਾਲ ਸਿੱਧੂ, ਆਰ. ਜੇ. ਪੂਜਾ ਤੋਹਾਨੀ, ਦਿਨੇਸ਼ ਸੂਰੀ ਅਤੇ ਐਕਸਾਈਜ਼ ਇੰਸਪੈਕਟਰ ਨਰਿੰਦਰ ਕੁਮਾਰ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਮੂਹ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਨਾਲ ਕੀਤੀ ਗਈ। ਇਸ ਰਸਮ ਵਿਚ ਨੰਨ੍ਹੇ ਸਵਰਦੀਪ ਗਰਚਾ ਸਮੇਤ ਸਮੂਹ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਗਰਚਾ ਮਿਊਜ਼ਿਕ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਪੇਸ਼ ਸੰਗੀਤਕ ਵੰਨਗੀਆਂ ਕੀਤੀਆਂ। ਮਨਪ੍ਰੀਤ ਕੌਰ, ਰਾਜਦੀਪ ਕੌਰ, ਅਲੀ ਅਹਿਮਦ, ਪਲਕ, ਰਮਨਪ੍ਰੀਤ, ਦਾਨਿਸ਼ ਅਰੋੜਾ, ਦਿਸ਼ਾਂਤ ਧੀਰ, ਅਰਮਾਨ ਕਰਾ ਤੇ ਪ੍ਰਭਜੋਤ ਸੁਮਨ ਦੀਆਂ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਗਰਚਾ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ ਗਗਨਦੀਪ ਗਰਚਾ ਨੇ ਕਿਹਾ ਕਿ ਇਹ ਸਮਾਗਮ ਉਨ੍ਹਾਂ ਦੇ ਪਰਿਵਾਰ ਲਈ ਬੇਹੱਦ ਭਾਵਨਾਤਮਕ ਤੇ ਖ਼ਾਸ ਮਹੱਤਵ ਰੱਖਦਾ ਹੈ। ਇਕ ਪਾਸੇ ਉਹ ਆਪਣੇ ਸਤਿਕਾਰਯੋਗ ਉਸਤਾਦ ਜੋਗਾ ਸਿੰਘ ਗਰਚਾ ਦੀ ਯਾਦ ਨੂੰ ਤਾਜ਼ਾ ਕਰ ਰਹੇ ਹਨ।