ਬੰਗਾ, 21 ਫ਼ਰਵਰੀ (ਕੁਲਦੀਪ ਸਿੰਘ ਪਾਬਲਾ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੇ ਵਿਹੜੇ ਵਿੱਚ ਖੁਸ਼ੀ, ਜੋਸ਼ ਅਤੇ ਖੇਡ ਭਾਵਨਾ ਦਾ ਅਦਭੁਤ ਦਿ੍ਸ਼ ਦੇਖਣ ਨੂੰ ਮਿਲਿਆ, ਜਦੋਂ ਸਕੂਲ ਪਰਿਵਾਰ ਵਲੋਂ ਦੋ ਦਿਨਾਂ ਦਾ 'ਸਪੋਰਟਸ ਫੀਏਸਟਾ 2026' ਕਰਵਾਇਆ ਗਿਆ | ਇਹ ਸਮਾਗਮ ਅਨੁਸ਼ਾਸਨ, ਟੀਮ ਵਰਕ ਅਤੇ ਸੱਭਿਆਚਾਰਕ ਰੌਣਕ ਦਾ ਪ੍ਰਤੀਕ ਬਣਿਆ | ਜਿਸ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਨੀਨਾ ਭਾਰਦਵਾਜ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਸਨਮਾਨ ਨਾਲ ਹੋਈ | ਬੈਜ ਪਿਨਿੰਗ ਅਤੇ ਸੁੰਦਰ ਮਾਰਚ ਪਾਸਟ ਨੇ ਗੰਭੀਰ ਅਤੇ ਸ਼ਾਨਦਾਰ ਸ਼ੁਰੂਆਤ ਦਿੱਤੀ | ਪਲੇਵੇ ਦੇ 20 ਮੀਟਰ ਦੌੜ ਵਿੱਚ ਸਵਰੂਪ ਅਤੇ ਅਵਿਰਾਜ ਪਹਿਲੇ ਸਥਾਨ 'ਤੇ ਰਹੇ | ਬਨੀ ਰੇਸ ਵਿੱਚ ਕੋਹੇਨੂਰ ਅਤੇ ਦਿਲਸ਼ਾਨ ਜੇਤੂ ਬਣੇ | 50 ਮੀਟਰ ਦੌੜ 'ਚ ਤਿ੍ਸ਼ਾ ਅਤੇ ਧਾਰਵਿਕ ਚੋਪੜਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਹਰਡਲ ਰੇਸ ਵਿੱਚ ਜਾਪਸਿਰਤ ਅਤੇ ਸੰਜੀਤ ਜੇਤੂ ਰਹੇ | ਗਿਲਾਸ 'ਚ ਗੇਂਦ ਭਰਨਾ ਮੁਕਾਬਲੇ ਵਿੱਚ ਤਿ੍ਸ਼ਾ ਅਤੇ ਜਸਜੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ | ਪੀ.ਪੀ.ਆਈ ਇੱਕ ਵਿੱਚ 50 ਮੀਟਰ ਦੌੜ ਵਿੱਚ ਗੁਰਸੀਰਤ ਕੌਰ ਅਤੇ ਪਰਮਜੋਤ ਸਿੰਘ ਪਹਿਲੇ ਸਥਾਨ 'ਤੇ ਰਹੇ | ਹਰਡਲ ਰੇਸ ਵਿੱਚ ਜਸਨੀਤ ਕੌਰ ਅਤੇ ਇਸ਼ਨੂਰ ਸਿੰਘ ਜੇਤੂ ਰਹੇ, ਜਦਕਿ ਕੋਨ ਇਕੱਠਾ ਕਰਨ ਮੁਕਾਬਲੇ ਵਿੱਚ ਨਿਮਰਤ ਕੁਮਾਰੀ ਅਤੇ ਇਸ਼ਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਕਲਾਸ ਪੀ.ਪੀ-2 ਵਿੱਚ 50 ਮੀਟਰ ਦੌੜ ਵਿੱਚ ਹਰਰੂਪ ਕੌਰ ਅਤੇ ਰੋਹਨ ਸਿੰਘ ਜੇਤੂ ਰਹੇ | ਮੇਂਡਕ ਦੌੜ ਵਿੱਚ ਪਰਿਨੀਤੀ ਅਤੇ ਆਰਿਕ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਗੇਂਦ ਨਾਲ ਕੱਪ ਸੰਤੁਲਨ ਮੁਕਾਬਲੇ ਵਿੱਚ ਗੁਰਸਾਹਿਬ ਕੌਰ ਅਤੇ ਹਰਨੀਤ ਸਿੰਘ ਜੇਤੂ ਰਹੇ | ਇਸੇ ਪੀ.ਪੀ 2 ਵਿੱਚ 'ਗਿਲਾਸ ਵਿੱਚ ਗੇਂਦ ਭਰਨ' ਮੁਕਾਬਲੇ ਵਿੱਚ ਲੜਕੀਆਂ ਵਿੱਚ ਮਨਰੀਤ ਕੌਰ ਪਹਿਲੇ, ਸਵਰੀਨ ਕੌਰ ਦੂਜੇ ਅਤੇ ਗੁਰਸਹਜ ਕੌਰ ਤੀਜੇ ਸਥਾਨ 'ਤੇ ਰਹੀਆਂ | ਲੜਕਿਆਂ ਵਿੱਚ ਮਾਸਟਰ ਸਿੰਘ ਪਹਿਲੇ, ਪ੍ਰਭਿੰਦਰ ਸਿੰਘ ਦੂਜੇ ਅਤੇ ਅਰਮਾਨ ਕਾਹਲੋਂ ਤੀਜੇ ਸਥਾਨ 'ਤੇ ਰਹੇ | ਸਮਾਪਤੀ ਸਮਾਰੋਹ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਮੈਡਮ ਅਤੇ ਪ੍ਰਬੰਧਕ ਮੈਂਬਰਾਂ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਆਪਣੇ ਸੰਦੇਸ਼ ਵਿੱਚ ਪਿ੍ੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਸਹਿਯੋਗ ਦੀ ਭਾਵਨਾ ਅਪਣਾਉਣ ਦੀ ਪੇ੍ਰਰਨਾ ਦਿੱਤੀ |