ਪੀ. ਐਮ. ਸ੍ਰੀ ਮੁਕੰਦਪੁਰ ਸਕੂਲ ’ਚ ਰਾਸ਼ਟਰੀ ਖੇਡ ਦਿਵਸ ਮਨਾਇਆ
ਮੁਕੰਦਪੁਰ, 30 ਅਗਸਤ (ਅਮਰੀਕ ਸਿੰਘ ਢੀਂਡਸਾ) - ਪੀ. ਐੱਮ.
ਮੁਕੰਦਪੁਰ, 30 ਅਗਸਤ (ਅਮਰੀਕ ਸਿੰਘ ਢੀਂਡਸਾ) - ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਵਿਦਿਆਰਥੀਆਂ ’ਚ ਖੇਡਾਂ ਪ੍ਰਤੀ ਰੁਚੀ ਅਤੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਨੈਸ਼ਨਲ ਸਪੋਰਟਸ ਦਿਵਸ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਹ ਦਿਵਸ ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਯਾਦ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਖੇਡਾਂ ਦੇ ਮਹੱਤਵ, ਸਰੀਰਕ ਤੰਦਰੁਸਤੀ, ਅਨੁਸ਼ਾਸਨ, ਟੀਮ ਭਾਵਨਾ ਤੇ ਖੇਡਾਂ ਰਾਹੀਂ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਪ੍ਰਿੰਸੀਪਲ ਕਿਸ਼ਨ ਖਟਕੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਣ ਦਾ ਸਾਧਨ ਹੀ ਨਹੀਂ, ਸਗੋਂ ਇਹ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਹਿਯੋਗ ਤੇ ਜਿੱਤ-ਹਾਰ ਨੂੰ ਸਵੀਕਾਰ ਕਰਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਇੰਦਰਜੀਤ ਪਾਲ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੇਜਰ ਧਿਆਨ ਚੰਦ ਦੇ ਜੀਵਨ ਅਤੇ ਖੇਡ ਖੇਤਰ ਵਿੱਚ ਉਨ੍ਹਾਂ ਦੀਆਂ ਮਹਾਨ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚੋਂ ਹੀ ਦੇਸ਼ ਦੇ ਭਵਿੱਖ ਦੇ ਖਿਡਾਰੀ ਤਿਆਰ ਹੁੰਦੇ ਹਨ। ਲਗਾਤਾਰ ਮਿਹਨਤ, ਅਭਿਆਸ ਅਤੇ ਸਹੀ ਮਾਰਗਦਰਸ਼ਨ ਨਾਲ ਇਨ੍ਹਾਂ ਵਿਦਿਆਰਥੀਆਂ ਵਿੱਚੋਂ ਹੀ ਬਹੁਤ ਸਾਰੇ ਨਵੇਂ ਖਿਡਾਰੀ ਪੈਦਾ ਹੋਣਗੇ, ਜੋ ਭਵਿੱਖ ਵਿੱਚ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ’ਤੇ ਸਕੂਲ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਹਨ। ਇਸ ਮੌਕੇ ਪਰਵੀਨ ਕੌਰ, ਇੰਦਰਪਾਲ ਸਿੰਘ, ਰਾਮ ਲੁਭਾ ਇਆ, ਸੁਰਜੀਤ ਸਿੰਘ, ਡਾ. ਇੰਦਰਜੀਤਪਾਲ, ਮੀਨਾਕਸ਼ੀ , ਜਸਵਿੰਦਰ, ਕੁਲਬੀਰ ਸਿੰਘ, ਗੁਰਪ੍ਰੀਤ ਕੌਰ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਸਤਿੰਦਰ ਸੋਢੀ, ਮਨਦੀਪ ਸਿੰਘ, ਦਲਜੀਤ ਸਿੰਘ, ਵਿਜੈ ਕੁਮਾਰ, ਰਣ ਬਹਾਦਰ, ਸਤਵੀਰ ਸਿੰਘ, ਭੁਪਿੰਦਰ ਸਿੰਘ, ਹਰਪ੍ਰੀਤ ਕੌਰ, ਰਮਨਦੀਪ, ਅਮਨਦੀਪ ਕੌਰ, ਮਮਤਾ, ਸਰਬਜੀਤ ਕੌਰ, ਕ੍ਰਿਸ਼ਮਾ, ਜਸਵਿੰਦਰ ਕੌਰ, ਰੀਨਾ ਰਾਣੀ, ਰਕੇਸ਼ ਕੁਮਾਰ, ਨੀਰੂ ਸ਼ਰਮਾ, ਸੁਨਾਰੀਕਾ ਕੌਲ, ਕੈਂਪਸ ਮੈਨੇਜਰ ਪਰਮਜੀਤ ਸਿੰਘ, ਸੰਤੋਖ ਸਿੰਘ, ਮਨਦੀਪ ਕੌਰ, ਰਾਜਵੀਰ ਕੌਰ, ਗੁਰਦੀਪ ਸਿੰਘ, ਬਲਰਾਜ, ਕੰਚਨ, ਨਿਰਮਲ ਕੌਰ, ਵਿਜੈ ਕੁਮਾਰ, ਬਿੱਕਰ ਸਿੰਘ, ਪੂਜਾ, ਮੋਤਾ ਸਿੰਘ, ਤੀਰਥ ਰਾਮ ਆਦਿ ਮੌਜੂਦ ਸਨ।