ਮੁਸਲਿਮ ਵੈੱਲਫੇਅਰ ਕਮੇਟੀ ਮਸਜਿਦ ਜੱਸੋਮਜਾਰਾ ਵਿਖੇ ਈਦ-ਏ-ਮਿਲਾਦ ਦਾ ਤਿਉਹਾਰ ਮਨਾਇਆ
ਬਹਿਰਾਮ, 30 ਅਗਸਤ (ਨਛੱਤਰ ਸਿੰਘ ਬਹਿਰਾਮ) - ਮੁਸਲਿਮ ਵੈੱਲਫੇਅਰ ਕਮੇਟੀ ਮਸਜਿਦ ਜੱਸੋਮਜਾਰਾ ਵਿਖੇ ਮੁਸਲਿਮ ਭਾਈਚਾਰੇ ਵਲੋਂ ਈਦ-ਏ-ਮਿਲਾਦ ਦਾ ਤਿਉਹਾਰ ਮੌਲਵੀ ਅਕਰਮ ਹੈਦਰ ਦੀ ਅਗਵਾਈ ’ਚ ਮਨਾਇਆ ਗਿਆ। ਉਨ੍ਹਾਂ ਨਮਾਜ਼ ਅਦਾ ਕੀਤੀ ਅਤੇ ਵਿਸ਼ਵ ਦੀ ਸੁੱਖ ਸ਼ਾਂਤੀ ਲਈ ਫਰਿਆਦ ਕੀਤੀ।
ਬਹਿਰਾਮ, 30 ਅਗਸਤ (ਨਛੱਤਰ ਸਿੰਘ ਬਹਿਰਾਮ) - ਮੁਸਲਿਮ ਵੈੱਲਫੇਅਰ ਕਮੇਟੀ ਮਸਜਿਦ ਜੱਸੋਮਜਾਰਾ ਵਿਖੇ ਮੁਸਲਿਮ ਭਾਈਚਾਰੇ ਵਲੋਂ ਈਦ-ਏ-ਮਿਲਾਦ ਦਾ ਤਿਉਹਾਰ ਮੌਲਵੀ ਅਕਰਮ ਹੈਦਰ ਦੀ ਅਗਵਾਈ ’ਚ ਮਨਾਇਆ ਗਿਆ। ਉਨ੍ਹਾਂ ਨਮਾਜ਼ ਅਦਾ ਕੀਤੀ ਅਤੇ ਵਿਸ਼ਵ ਦੀ ਸੁੱਖ ਸ਼ਾਂਤੀ ਲਈ ਫਰਿਆਦ ਕੀਤੀ। ਉਪਰੰਤ ਮੌਲਾਨਾ ਸ਼ਾਹ ਅਮਾਮ ਚਾਤੁਰਵੇਦੀ ਅੰਮ੍ਰਿਤਸਰ ਨੇ ਕਿਹਾ ਕਿ ਸਾਨੂੰ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਖੁਦਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਇਸ ਮੌਕੇ ਹਾਜੀ ਸਰਬਰ ਗੁਲਾਮ ਸੱਬਾ ਪੰਜਾਬ ਪ੍ਰਧਾਨ ਘੱਟ ਗਿਣਤੀਆਂ ਮੋਰਚਾ ਫਗਵਾੜਾ, ਇਜਾਜ ਸਲਮਾਨੀ, ਕਾਰੀ ਗਾਯੂਰ ਅਹਿਮਦ ਫਗਵਾੜਾ, ਹਾਜੀ ਮੰਗਲ ਹੂਸੈਨ, ਰਿਆਸ ਅਲੀ, ਡਾ. ਅਬਦੁੱਲ ਨਿਸਾਰ, ਉਨ੍ਹਾਂ ਇੱਕ ਦੂਜੇ ਦੇ ਗਲੇ ਲੱਗ ਕੇ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਮੌਲਵੀ ਅਕਰਮ ਹੈਦਰ, ਸ਼ਾਹਿਦ ਅਕਰਮ, ਦਿਲਦਾਰ ਮੁਹੰਮਦ ਦੁਸਾਂਝਾ, ਯਾਹਿਦ ਅਕਰਮ, ਗੋਦਾਵਰ ਹੁਸੈਨ, ਜੁੰਮੇ ਸ਼ਾਹ, ਸ਼ਾਹ ਨਵਾਜ, ਚਿਰਾਗ ਹੁਸੈਨ, ਅਸ਼ਰਫ ਅਲੀ, ਅਕਰਮ ਹੁਸੈਨ, ਮੁਹੰਮਦ ਯੂਸਫ ਹੁਸੈਨ, ਮੁਹੰਮਦ ਅਜੀਜ, ਮੁਹੰਮਦ ਅਬਦੁੱਲਾ, ਮੁਹੰਮਦ ਕਾਲੇ ਸ਼ਾਹ, ਜਾਵੇਦ ਖਾਨ, ਮਨਜੂਰ ਅਲੀ, ਫੈਜੁਅਲਾ ਬਹਿਰਾਮ, ਦਿਲਾਵਰ ਖਾਨ ਤਲਵੰਡੀ, ਮੁਹੰਮਦ ਰਫੀਕ, ਸ਼ਾਹਿਦ ਸ਼ੇਖ, ਜਾਹਿਦ ਸ਼ੇਖ ਜੱਸੋਮਜਾਰਾ, ਡਾ. ਕਾਸਿਮ ਜਾਡਲਾ, ਸ਼ਾਹ ਨਵਾਜ, ਜਾਹਿਦ ਹੁਸੈਨ, ਅਸ਼ਰਫ ਅਲੀ, ਅਕਰਮ ਹੁਸੈਨ, ਸਾਹਿਲ ਅਖਤਰ ਬਾਹੜਮਜਾਰਾ, ਸ਼ੇਰ ਅਲੀ ਕੁਲਥਮ, ਮਾਨ ਦੀਨ ਮੇਹਲੀ ਆਦਿ ਹਾਜ਼ਰ ਸਨ।