30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਝਿੰਗੜਾਂ ਵਿਖੇ ਰਾਜਾ ਸਾਹਿਬ ਦੀ 86 ਵੀਂ ਬਰਸੀ ਸਮਾਗਮ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ ਅੱਜ ਤੀਸਰੀ ਲੜੀ ਦੇ ਪਾਠ ਆਰੰਭ ਕਰਨ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ- ਜਥੇ. ਝਿੰਗੜ

ਔੜ/ਝਿੰਗੜਾਂ, 30 ਅਗਸਤ (ਕੁਲਦੀਪ ਸਿੰਘ ਝਿੰਗੜ) - ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਸਾਲਾਨਾ 86ਵੀਂ ਬਰਸੀ ਸਮਾਗਮ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਪਿੰਡ ਝਿੰਗੜਾਂ ਵਲੋਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਕੱਢੀ। ਇਸ ਮੌਕੇ ਗਾਇਕ ਬਲਕਾਰ ਨਿਮਾਣਾ ਗੁਣਾਚੌਰ ਅਤੇ ਨਿਰਮਲ ਸਿੰਘ ਮਹਿਮੀ ਐਂਡ ਪਾਰਟੀ ਝਿੰਗੜਾਂ ਵਲੋਂ ਰਾਜਾ ਸਾਹਿਬ ਦੀ ਉਪਮਾ ਦਾ ਗੁਣਗਾਨ ਕਰਕੇ ਆਪਣੀ ਹਾਜ਼ਰੀ ਲਗਵਾਈ।

Ad Position 21
No active advertisement
ਅਜੀਤ ਡੈਸਕ 31-08-2026
ਔੜ/ਝਿੰਗੜਾਂ, 30 ਅਗਸਤ (ਕੁਲਦੀਪ ਸਿੰਘ ਝਿੰਗੜ) - ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਸਾਲਾਨਾ 86ਵੀਂ ਬਰਸੀ ਸਮਾਗਮ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਪਿੰਡ ਝਿੰਗੜਾਂ ਵਲੋਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਕੱਢੀ। ਇਸ ਮੌਕੇ ਗਾਇਕ ਬਲਕਾਰ ਨਿਮਾਣਾ ਗੁਣਾਚੌਰ ਅਤੇ ਨਿਰਮਲ ਸਿੰਘ ਮਹਿਮੀ ਐਂਡ ਪਾਰਟੀ ਝਿੰਗੜਾਂ ਵਲੋਂ ਰਾਜਾ ਸਾਹਿਬ ਦੀ ਉਪਮਾ ਦਾ ਗੁਣਗਾਨ ਕਰਕੇ ਆਪਣੀ ਹਾਜ਼ਰੀ ਲਗਵਾਈ। ਉਥੇ ਪ੍ਰਭਾਤ ਫੇਰੀ ਮਗਰ ਚੱਲ ਰਹੀਆਂ ਸੰਗਤਾਂ ਵਲੋਂ ਵੀ ਸ਼ਬਦ ਗਾਇਨ ਕੀਤੇ। ਇਹ ਪ੍ਰਭਾਤ ਫੇਰੀ ਪਿੰਡ ਦੀ ਪ੍ਰਕਰਮਾ ਕਰਦੀ ਹੋਈ ਗੁਰਦੁਆਰਾ ਸਾਹਿਬ ਵਿਖੇ ਪੁੱਜੀ। ਵੱਖ-ਵੱਖ ਰਸਤਿਆਂ ਵਿਚ ਸੰਗਤਾਂ ਵਲੋਂ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ ਉਥੇ ਗੁਰੂ ਘਰ ਦੇ ਪ੍ਰੇਮੀ ਸਮਾਜ ਸੇਵੀ ਐਨ.ਆਰ.ਆਈ. ਸੇਵਾਦਾਰ ਰੇਸ਼ਮ ਸਿੰਘ ਗੋਸਲ ਯੂ. ਕੇ., ਰਵਿੰਦਰ ਕੌਰ ਗੋਸਲ ਯੂ. ਕੇ., ਕਮਲ ਗੋਸਲ ਯੂ. ਕੇ. ਦੇ ਪਰਿਵਾਰ ਵਲੋਂ ਸੰਗਤਾਂ ਨੂੰ ਦੁੱਧ ਬਦਾਮ ਦੇ ਲੰਗਰ ਛਕਾਏ ਗਏ। ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਜਥੇ. ਰਣਜੀਤ ਸਿੰਘ ਝਿੰਗੜ ਨੇ ਦੱਸਿਆ ਕਿ 31 ਅਗਸਤ ਨੂੰ ਦੂਸਰੀ ਲੜੀ ਦੇ ਪਾਠ ਦੇ ਭੋਗ ਪੈਣ ਤੋਂ ਬਾਅਦ ਤੀਸਰੀ ਲੜੀ ਦੇ ਅਖੰਡ ਪਾਠ ਆਰੰਭ ਉਪਰੰਤ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਜੋ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਦੇਰ ਰਾਤ ਗੁਰਦੁਆਰਾ ਸਾਹਿਬ ਵਿਖੇ ਪੁੱਜੇਗਾ। ਪਹਿਲੀ ਸਤੰਬਰ ਨੂੰ ਦਿਨ ਦੇ ਦੀਵਾਨ ਵਿੱਚ ਨਾਮਵਾਰ ਗਾਇਕ ਰਮੇਸ਼ ਚੌਹਾਨ, ਢਾਡੀ ਭਾਈ ਧੰਨਾ ਸਿੰਘ 96 ਕਰੋੜੀ ਆਪੱੱਣਾ ਪ੍ਰੋਗਰਾਮ ਪੇਸ਼ ਕਰਨਗੇ ਅਤੇ ਇਸੇ ਦਿਨ ਰਾਤ ਦੇ ਧਾਰਮਿਕ ਦੀਵਾਨ ਵਿੱਚ ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ, ਬਾਬਾ ਰੌਸ਼ਨ ਸਿੰਘ ਮਾਛੀਵਾੜੇ ਵਾਲਿਆਂ ਦੇ ਕੀਰਤਨੀ ਜਥੇ ਤੋਂ ਇਲਾਵਾ ਬਾਬਾ ਜੀਵਨ ਸਿੰਘ ਬਗੀਚੀ ਵਾਲੇ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 2 ਸਤੰਬਰ ਨੂੰ ਤੀਸਰੀ ਲੜੀ ਦੇ ਪਾਠ ਦੇ ਭੋਗ ਪੈਣ ਤੋਂ ਬਾਅਦ ਵੱਖ-ਵੱਖ ਕੀਰਤਨੀ, ਢਾਡੀ ਜਥਿਆਂ ਤੋ ਇਲਾਵਾ ਉੱਘੇ ਗਾਇਕ ਪੰਮਾ ਡੂਮੇਵਾਲੀਆ, ਗਾਇਕਾ ਜਸਵਿੰਦਰ ਬਰਾੜ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਕਮੇਟੀ ਦੇ ਜਨਰਲ ਸਕੱਤਰ ਜਥੇ. ਰਣਜੀਤ ਸਿੰਘ ਝਿੰਗੜ ਨੇ ਦੱਸਿਆ ਕਿ 31 ਅਗਸਤ ਤੋਂ 2 ਸਤੰਬਰ ਨੂੰ ਸਲਾਨਾ ਜੋੜ ਮੇਲੇ ਵਿੱਚ ਸੰਗਤਾਂ ਨੂੰ ਆਲੇ ਦੁਆਲੇ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਲਿਆਉਣ ਲਈ ਗੱਡੀਆਂ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਅਜੀਤ ਸਿੰਘ ਗੋਸਲ, ਸੋਢੀ ਸਿੰਘ ਸ਼ੇਰਗਿੱਲ, ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਹੈੱਡ ਗ੍ਰੰਥੀ ਬੁੱਧ ਸਿੰਘ, ਸੰਦੀਪ ਸਿੰਘ ਸ਼ੇਰਗਿੱਲ, ਰੇਸ਼ਮ ਸਿੰਘ ਗੋਸਲ ਯੂ. ਕੇ., ਕਮਲਜੀਤ ਸਿੰਘ ਕੈਰੋਂ, ਪਾਠੀ ਗੁਰਮੁੱਖ ਸਿੰਘ, ਹੈਪੀ ਰੱਲ੍ਹ ਇਟਲੀ, ਸ਼ਮਸ਼ੇਰ ਸਿੰਘ ਜੈਕਸਨ, ਅਮਰਜੀਤ ਸਿੰਘ ਰੱਲ੍ਹ ਯੂ. ਐਸ. ਏ., ਕਸ਼ਮੀਰ ਸਿੰਘ ਪੱਪੂ, ਕਸ਼ਮੀਰ ਸਿੰਘ ਪੱਪੂ ਲਾਲੋ ਮਜਾਰਾ ਯੂ. ਕੇ., ਗੁਰਚਰਨ ਸਿੰਘ ਗੁਜਰਾਤ, ਬਿੰਦਰ ਗੁਜਰਾਤ, ਪਾਲ ਸਿੰਘ, ਜਸਵੀਰ ਸਿੰਘ, ਗੁਰਨਾਮ ਕੌਰ ਗੁਜਰਾਤ, ਮੁਖਤਿਆਰ ਸਿੰਘ, ਮਲਕੀਤ ਸਿੰਘ, ਹਰਪ੍ਰੀਤ ਸਿੰਘ ਸੇੇਰਗਿੱਲ, ਇੰਦਰਜੀਤ ਸਿੰਘ ਗੋਸਲ, ਨੰਬਰਦਾਰ ਗੁਰਮੀਤ ਸਿੰਘ ਤੇ ਸਰਬਣ ਸਿੰਘ ਨੰਬਰਦਾਰ, ਵੈਦ ਸੁਖਬੀਰ ਰੱਲ੍ਹ, ਪਰਮਿੰਦਰ ਸਿੰਘ, ਜਤਿੰਦਰ ਸਿੰਘ, ਮਨਦੀਪ ਸਿੰਘ, ਰਵਿੰਦਰ ਕੌਰ ਗੋਸਲ ਯੂ. ਕੇ, ਕਮਲ ਗੋਸਲ ਯੂ. ਕੇ, ਜਗੀਰ ਸਿੰਘ ਸ਼ੇਰਗਿੱਲ ਯੂ. ਕੇ, ਸੁਰਿੰਦਰ ਕੌਰ, ਜਸਵਿੰਦਰ ਸਿੰਘ ਢੰਡਾ ਸਕੱਤਰ, ਗੁਰਦੇਵ ਰਾਮ ਯੂ. ਐਸ. ਏ, ਅਮਰਜੀਤ ਸਿੰਘ ਲੱਲ੍ਹ, ਗੁਰਮੇਲ ਰਾਮ ਇਟਲੀ, ਤੀਰਥ ਸਿੰਘ ਸੇੇਰਗਿੱਲ, ਰੇਸ਼ਮ ਸਿੰਘ, ਜਸਪਾਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ, ਤਰਲੋਚਨ ਸਿੰਘ ਲੱਲ੍ਹ, ਗੁਰਜੀਤ ਸਿੰਘ, ਲਵਪ੍ਰੀਤ ਸਿੰਘ, ਮਹਿੰਦਰ ਸਿੰਘ ਐਸ. ਆਈ, ਭਵਨਪ੍ਰੀਤ ਰੱਲ੍ਹ, ਗੋਪੀ, ਜਸਵਿੰਦਰ ਸਿੰਘ, ਸ਼ਿੰਗਾਰਾ ਸਿੰਘ ਢੰਡਾ, ਦੇਸ਼ ਰਾਜ ਕਲਸੀ, ਕੁਲਦੀਪ ਸਿੰਘ ਸੇੇਰਗਿੱਲ, ਅਵਤਾਰ ਸਿੰਘ ਏ. ਐਸ. ਆਈ. ਸੁਰਿੰਦਰ ਸਿੰਘ, ਜਤਿੰਦਰ ਸਿੰਘ, ਸੁੱਚਾ ਸਿੰਘ, ਗੁਰਵਿੰਦਰ ਸਿੰਘ, ਮੱਖਣ ਮਹਿਮੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਲੜੂ ਗੋਤ ਦੀਆਂ ਸਤੀਆਂ ’ਤੇ ਮੇਲਾ 10 ਨੂੰ ਅਗਲੀ ਖ਼ਬਰ ਮੁਸਲਿਮ ਵੈੱਲਫੇਅਰ ਕਮੇਟੀ ਮਸਜਿਦ ਜੱਸੋਮਜਾਰਾ ਵਿਖੇ ਈਦ-ਏ-ਮਿਲਾਦ ਦਾ ਤਿਉਹਾਰ ਮਨਾਇਆ
Ad Position 24