ਬਹਿਰਾਮ, 22 ਫਰਵਰੀ (ਨਛੱਤਰ ਸਿੰਘ ਬਹਿਰਾਮ) - ਮਾਡਲ ਟਾਊਨ ਬਹਿਰਾਮ ਦੀ ਦੇਖ ਭਾਲ ਅਤੇ ਵਿਕਾਸ ਕਰਨ ਲਈ ਸਮੂਹ ਨਿਵਾਸੀਆਂ ਵਲੋਂ ਸਰਬ ਸੰਮਤੀ ਨਾਲ ਲੋਕ ਭਲਾਈ ਕਮੇਟੀ ਦਾ ਗਠਨ ਕੀਤਾ ਗਿਆ | ਉਪਰੰਤ ਉਨ੍ਹਾਂ ਸਾਂਝੇ ਤੌਰ 'ਤੇ ਕਿਹਾ ਕਿ ਉਕਤ ਕਮੇਟੀ ਭਲਾਈ ਦੇ ਕਾਰਜਾਂ ਵਿੱਚ ਵੱਡਮੁਲਾ ਯੋਗਦਾਨ ਪਾਵੇਗੀ | ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਗਰੇਵਾਲ, ਸੈਕਟਰੀ ਵੇਦ ਪ੍ਰਕਾਸ਼, ਕੈਸ਼ੀਅਰ ਡਾ.ਭੁਪਿੰਦਰ ਕੁਮਾਰ ਪੌਲੀ ਕਲੀਨਿਕ ਬਹਿਰਾਮ, ਡਾ. ਜਗਰੂਪ ਸਿੰਘ, ਜਸਵਿੰਦਰ ਸਿੰਘ, ਕੁਲਵੰਤ ਸਿੰਘ, ਦਿਨੇਸ਼ ਕੁਮਾਰ, ਮਾਸਟਰ ਉਂਕਾਰ, ਗੁਰਨਾਮ ਸਿੰਘ, ਸਰਬਜੀਤ ਕੌਰ, ਸੁਖਦੀਪ ਕੌਰ, ਬੀਬੀ ਨਰਿੰਦਰ ਕੌਰ, ਬੀਬੀ ਮਹਿੰਦਰ ਕੌਰ ਬਹਿਲ, ਅਮਰਜੀਤ ਕੌਰ, ਕਮਲੇਸ਼ ਕੁਮਾਰੀ ਆਦਿ ਹਾਜ਼ਰ ਸਨ |