27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

30 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 23-02-2026

ਸੜੋਆ, 22 ਫਰਵਰੀ (ਹਰਮੇਲ ਸਹੂੰਗੜਾ) - ਥਾਣਾ ਮੁਖੀ ਪੋਜੇਵਾਲ ਰਾਜ ਪਰਵਿੰਦਰ ਕੌਰ ਅਤੇ ਚੌਂਕੀ ਇੰਚਾਰਜ ਗਗਨਦੀਪ ਸਿੰਘ ਸੜੋਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ ਰਾਕੇਸ਼ ਕੁਮਾਰ, ਹੌਲਦਾਰ ਜਸਵਿੰਦਰ ਸਿੰਘ, ਸੀਨੀਅਰ ਕਾਂਸਟੇਬਲ ਰਿੰਪੀ ਬਾ ਗਸ਼ਤ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਪਿੰਡ ਸੜੋਆ ਤੋਂ ਸਹੂੰਗੜਾ ਵੱਲ ਨੂੰ ਜਾ ਰਹੇ ਸਨ ਜਦੋਂ ਪੁਲਿਸ ਪਾਰਟੀ ਪਿੰਡ ਸਹੂੰਗੜਾ ਤੋਂ ਥੋੜਾ ਪਿੱਛੇ ਪੁਲੀ ਦੇ ਕੋਲ ਪੁੱਜੀ ਤਾਂ ਇੱਕ ਨੌਜਵਾਨ ਪਿੰਡ ਸਹੂੰਗੜਾ ਸਾਈਡ ਤੋਂ ਪੈਦਲ ਆਉਂਦਾ ਦਿਖਾਈ ਦਿੱਤਾ ਨਜ਼ਦੀਕ ਆ ਕੇ ਸਾਹਮਣੇ ਖੜ੍ਹੀ ਪੁਲਿਸ ਪਾਰਟੀ ਦੇਖ ਕੇ ਪਹਿਨੇ ਹੋਏ ਪਜਾਮੇ ਦੀ ਜੇਬ ਵਿੱਚੋਂ ਇੱਕ ਲਿਫਾਫੀ ਪਾਰਦਰਸ਼ੀ ਕੱਢ ਕੇ ਸੜਕ ਦੇ ਕਿਨਾਰੇ ਸੁੱਟ ਦਿੱਤੀ ਤੇ ਆਪ ਤੇਜੀ ਨਾਲ ਕੱਚੀ ਗੋਹਰੀ ਪਿੰਡ ਸਹੂੰਗੜਾ ਦੀ ਗਰਾਉਡ ਵੱਲ੍ਹ ਨੂੰ ਮੁੜ ਗਿਆ | ਏ. ਐਸ. ਆਈ ਨੇ ਸਾਥੀ ਕਰਮਚਾਰੀ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਂ ਪਤਾ ਪੁੱਛਿਆ ਗਿਆ ਉਸਨੇ ਆਪਣਾ ਨਾਂ ਲਖਬੀਰ ਸਿੰਘ ਉਰਫ ਪੱਪੀ ਪੁੱਤਰ ਹਰਮੇਸ਼ ਲਾਲ ਵਾਸੀ ਦੌਲਤਪੁਰ ਥਾਣਾ ਸਦਰ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਜਦੋਂ ਪੁਲਿਸ ਪਾਰਟੀ ਨੇ ਫੜ੍ਹੇ ਹੋਏ ਵਿਅਕਤੀ ਨੂੰ ਸੁੱਟੀ ਹੋਈ ਲਿਫਾਫੀ ਬਾਰੇ ਪੁੱਛਿਆ ਤਾਂ ਪੁਲਿਸ ਵੱਲੋਂ ਲਿਫਾਫੀ ਨੂੰ ਚੈੱਕ ਕਰਨ ਉਪਰੰਤ ਉਸ ਵਿੱਚੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ | ਲਖਵੀਰ ਸਿੰਘ ਨੂੰ ਗਿ੍ਫਤਾਰ ਕਰ ਲਿਆ ਗਿਆ | ਫੜ੍ਹੇ ਹੋਏ ਵਿਅਕਤੀ ਵਿਰੁੱਧ ਥਾਣਾ ਪੋਜੇਵਾਲ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਘੁਡੈਲ ਗੋਤ ਜਠੇਰਿਆਂ ਦਾ ਮੇਲਾ 17 ਨੂੰ ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
Ad Position 24