ਬੰਗਾ, 22 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਸਥਾਨਕ ਸੋਤਰਾਂ ਰੋਡ ਦੇ ਵਸਨੀਕ ਕੁਲਦੀਪ ਪੁੱਤਰ ਜੋਗੀ ਉਮਰ ਕਰੀਬ ਚਾਲੀ ਸਾਲ ਦੀ ਬੀਤੀ ਰਾਤ ਤਕਰੀਬਨ 12 ਵਜੇ ਬੰਗਾ-ਨਵਾਂਸ਼ਹਿਰ ਰੋਡ ਨੇੜੇ ਪਿੰਡ ਜੀਂਦੋਵਾਲ ਮੋਟਰਸਾਈਕਲ ਬੇਕਾਬੂ ਹੋਣ ਕਾਰਨ ਮੌਤ ਹੋ ਗਈ | ਹਾਦਸੇ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜੋ ਕਿ ਜਖ਼ਮਾਂ ਦੀ ਤਾਬ ਨਾ ਝਲਦੇ ਹੋਏ ਮੌਕੇ 'ਤੇ ਹੀ ਦਮ ਤੋੜ ਗਿਆ | ਹਾਦਸੇ ਵਾਲੀ ਥਾਂ 'ਤੇ ਥਾਣਾ ਸਿਟੀ ਬੰਗਾ ਦੇ ਐਸ. ਐਚ. ਓ ਸਤਨਾਮ ਸਿੰਘ ਮੌਕੇ 'ਤੇ ਪਹੁੰਚੇ | ਉਹਨਾਂ ਦੱਸਿਆ ਕਿ ਇਸ ਹਾਦਸੇ ਸਬੰਧੀ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ | ਮਿ੍ਤਕ ਦੀ ਦੇਹ ਬਾਬਾ ਗੋਲਾ ਸ਼ਮਸ਼ਾਨਘਾਟ ਦੀ ਮੋਰਚਰੀ ਵਿੱਚ ਰੱਖੀ ਗਈ ਹੈ |