ਕਾਠਗੜ੍ਹ, 22 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਰਾਇਤ ਕਾਲਜ ਰੈਲਮਾਜਰਾ ਦੇ ਸਾਹਮਣੇ ਕਾਰ ਅਤੇ ਸਕੂਟਰੀ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਐਸ. ਐਸ. ਐਫ ਟੀਮ ਦੇ ਇੰਚਾਰਜ ਏ. ਐਸ. ਆਈ ਪ੍ਰਵੀਨ ਕੁਮਾਰ ਨੇ ਦੱਸਿਆ ਉਨ੍ਹਾਂ ਨੂੰ ਰਾਹਗੀਰ ਤੋਂ ਪਤਾ ਲੱਗਿਆ ਸੀ ਕਿ ਰਾਇਤ ਕਾਲਜ ਕੋਲ ਇੱਕ ਐਕਸੀਡੈਂਟ ਹੋ ਗਿਆ ਹੈ | ਉਨ੍ਹਾਂ ਨੇ ਤੁਰੰਤ ਮੌਕੇ 'ਤੇ ਜਾ ਕੇ ਦੇਖਿਆ ਕਿ ਇੱਕ ਐਕਟਿਵਾ ਪੀ. ਬੀ 32 ਯੂ 9294 ਜਿਸ ਨੂੰ ਕਮਲਜੀਤ ਕੌਰ ਪਤਨੀ ਬਲਵਿੰਦਰ ਸਿੰਘ ਚਲਾ ਰਹੀ ਸੀ ਅਤੇ ਇਸ ਦੇ ਮਗਰ ਸਕੂਟਰੀ 'ਤੇ ਅਮਰਜੀਤ ਕੌਰ ਪਤਨੀ ਜਸਪਾਲ ਸਿੰਘ ਵਾਸੀ ਪਨਿਆਲੀ ਬੈਠੀ ਸੀ ਜੋ ਕਿ ਬਲਾਚੌਰ ਤੋਂ ਰੋਪੜ ਨੂੰ ਜਾ ਰਹੇ ਸੀ ਜਦੋਂ ਇਹ ਰਾਇਤ ਕਾਲਜ ਦੇ ਅੱਗੇ ਪਹੁੰਚੀਆਂ ਤਾਂ ਸਕੂਟਰੀ ਨੂੰ ਪਿੱਛੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ | ਜਿਸ ਨਾਲ ਇਹ ਦੋਨੋਂ ਸਕੂਟਰੀ ਸਵਾਰ ਔਰਤਾਂ ਡਿੱਗ ਕੇ ਜਖਮੀ ਹੋ ਗਈਆਂ | ਕਾਰ ਚਾਲਕ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ | ਜ਼ਿਕਰਯੋਗ ਹੈ ਕਿ ਪਿੱਛੇ ਆ ਰਹੇ ਰਾਹਗੀਰ ਨੇ ਟੱਕਰ ਮਾਰਨ ਵਾਲੀ ਕਾਰ ਜਿਸ ਨੰਬਰ ਪੀ. ਬੀ 32 ਏ. ਡੀ 9900 ਨੋਟ ਕਰਕੇ ਹਾਈਟੈੱਕ ਨਾਕਾ ਦੇ ਮੁਲਾਜ਼ਮਾਂ ਨੂੰ ਨੋਟ ਕਰਵਾ ਦਿੱਤਾ ਹੈ ਜਿਸ ਦੀ ਇਤਲਾਹ ਆਸਰੋਂ ਚੌਂਕੀ ਇੰਚਾਰਜ ਸਿਕੰਦਰਪਾਲ ਨੂੰ ਦੇ ਦਿੱਤੀ ਹੈ ਉਹ ਕਾਰ ਦੀ ਭਾਲ ਵਿੱਚ ਜੁੱਟ ਗਏ | ਇਹਨਾਂ ਜਖਮੀ ਔਰਤਾਂ ਨੂੰ ਇਲਾਜ਼ ਲਈ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀ ਰੋਪੜ੍ਹ ਦੇ ਨਿੱਜੀ ਹਸਪਤਾਲ ਵਿਖੇ ਭੇਜਿਆ ਗਿਆ |